ਮੋਗਾ, 29 ਅਗਸਤ-(ਜਸ਼ਨ )ਮੋਗਾ ਉਪ ਦਫ਼ਤਰ ਵਿਖੇ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਦੇ ਪਿਤਾ ਬਹੁਪਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਗੁਰਚਰਨ ਸਿੰਘ ਬਰਾੜ ਵਾਸੀ ਲੰਗੇਆਣਾ ਜੋ ਕਿ ਸੰਖੇਪ ਬਿਮਾਰੀ ਪਿਛੋਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦਾ ਜਨਮ ਅੱਜ ਤੋਂ ਕਰੀਬ 81 ਸਾਲ ਪਹਿਲਾਂ ਮਾਤਾ ਮੁਖ਼ਤਿਆਰ ਕੌਰ ਦੀ ਕੁਖੋਂ ਪਿਤਾ ਸੁਚਾ ਸਿੰਘ ਦੇ ਗ੍ਰਹਿ ਪਿੰਡ ਲੰਗੇਆਣਾ ਨਵਾਂ (ਮੋਗਾ) ਵਿਖੇ ਹੋਇਆ| ਆਪ ਦੇ ਦੋ ਭਰਾ ਤੇ ਇਕ ਭੈਣ ਸਨ| ਆਪ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ ਤੇ ਉਸ ਨੂੰ ਸਿਖ਼ਰਾਂ ’ਤੇ ਪਹੁੰਚਾਇਆ| ਆਪ ਦਾ ਵਿਆਹ ਕੋਕਰੀ ਨਿਵਾਸੀ ਮਨਜੀਤ ਕੌਰ ਨਾਲ ਹੋਇਆ| ਆਪ ਦੇ ਗ੍ਰਹਿ ਵਾਹਿਗੁਰੂ ਨੇ ਦੋ ਧੀਆਂ ਤੇ ਇਕ ਪੁਤਰ ਦੀ ਦਾਤ ਬਖ਼ਸ਼ੀ ਜਿਨ੍ਹਾਂ ਨੂੰ ਆਪ ਨੇ ਪੜ੍ਹਾ ਲਿਖਾ ਕੇ ਚੰਗੇ ਪਰਿਵਾਰਾਂ ਵਿਚ ਉਨ੍ਹਾਂ ਨੂੰ ਸੈਟਲ ਕੀਤਾ| ਸਵ: ਗੁਰਚਰਨ ਸਿੰਘ ਬਰਾੜ ਨੂੰ ਉਸ ਸਮੇਂ ਸਦਮੇ ਵਿਚੋਂ ਗੁਜ਼ਰਨਾ ਪਿਆ ਜਦੋਂ ਆਪ ਦੀ ਧਰਮ-ਪਤਨੀ 16 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ| ਇਸ ਸਦਮੇ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੇ| ਆਪ ਬਹੁਪਖੀ ਸ਼ਖ਼ਸੀਅਤ ਦੇ ਮਾਲਕ ਤੇ ਗੁਰਮਤਿ ਦੇ ਧਾਰਨੀ ਸਨ ਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਆਪ ਦਾ ਪਕਾ ਨਿਯਮ ਸੀ| ਆਪ ਤਿੰਨ ਮਹੀਨੇ ਪਹਿਲਾਂ ਬਿਮਾਰ ਹੋ ਗਏ ਤੇ ਜਿਥੇ ਆਪ ਦੇ ਪੁਤਰ ਗੁਰਤੇਜ ਸਿੰਘ ਬਰਾੜ, ਆਪ ਦੀ ਨੂੰਹ ਅਮਨਦੀਪ ਕੌਰ, ਧੀਆਂ ਹਰਦੀਪ kaur ਤੇ ਨਸੀਬ ਕੌਰ ਬਰਾੜ ਨੇ ਜਿਥੇ ਉਨ੍ਹਾਂ ਦਾ ਡਾਕਟਰੀ ਇਲਾਜ ਕਰਵਾਇਆ ਉੱਥੇ ਉਨ੍ਹਾਂ ਦੀ ਦਿਨ ਰਾਤ ਸੇਵਾ ਵੀ ਕੀਤੀ ਪਰ ਉਹ ਅਚਾਨਕ 21 ਅਗਸਤ ਨੂੰ ਇਸ ਮਾਤ ਲੋਕ ਤੋਂ ਸਦੀਵੀ ਵਿਛੋੜਾ ਦੇ ਗਏ| ਆਪ ਦਾ ਸਪੁਤਰ ਗੁਰਤੇਜ ਸਿੰਘ ਬਰਾੜ ਤੇ ਦੋਵੇਂ ਧੀਆਂ ਹਰਦੀਪ ਕੌਰ ਤੇ ਨਸੀਬ ਕੌਰ ਬਰਾੜ ਨੇ ਆਪਣੇ ਮਾਤਾ-ਪਿਤਾ ਦੇ ਪਦ-ਚਿੰਨ੍ਹਾਂ ’ਤੇ ਚਲਦਿਆਂ ਇਲਾਕੇ ਵਿਚ ਆਪਣਾ ਵਿਲਖਣ ਸਥਾਨ ਬਣਾਇਆ ਹੈ| ਸਵ: ਗੁਰਚਰਨ ਸਿੰਘ ਬਰਾੜ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵਖ-ਵਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕਰ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ| ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 30 ਅਗਸਤ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤਕ ਗੁਰਦੁਆਰਾ ਬਾਬਾ ਨਾਜ਼ਰ ਸਿੰਘ ਪਤੀ ਕੋਰ ਪਿੰਡ ਲੰਗੇਆਣਾ ਨਵਾਂ ਵਿਖੇ ਹੋਵੇਗੀ ਜਿਥੇ ਸਮਾਜ ਦੇ ਵਖ-ਵਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਨਗੇ|
ਖ਼ਬਰਾਂ
ਬਹੁਪਖੀ ਸ਼ਖ਼ਸੀਅਤ ਤੇ ਗੁਰਮਤਿ ਦੇ ਧਾਰਨੀ ਸ. ਗੁਰਚਰਨ ਸਿੰਘ ਬਰਾੜ ਨਮਿਤ ਅੰਤਿਮ ਅਰਦਾਸ 30 ਅਗਸਤ ਦਿਨ ਐਤਵਾਰ ਨੂੰ
30 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



