ਮੋਗਾ, 7 ਅਕਤੂਬਰ ( ਜਸ਼ਨ ) ਭਾਰਤੀ ਫਿਲਮ ਜਗਤ ਵਿਚ ਨਵੇਕਲੀ ਪਹਿਚਾਣ ਬਣਾਉਣ ਵਾਲੇ ਨਾਨਾ ਪਾਟੇਕਰ ਦਾ ਅੱਜ ਦੇਹਾਂਤ ਹੋ ਗਿਆ । ਉਹ 75 ਵਰ੍ਹਿਆਂ ਦੇ ਸਨ । ਤਮਾਮ ਉਮਰ ਬੇਹੱਦ ਸਦਾ ਜੀਵਨ ਜਿਉਣ ਵਾਲੇ ਨਾਂਅ ਪਾਟੇਕਰ ਹਰ ਭਾਰਤੀ ਦੇ ਹਰਮਨਪਿਆਰੇ ਕਲਾਕਾਰ ਬਣੇ । ਆਪਣੀ ਦਮਦਾਰ ਆਵਾਜ਼ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫ਼ਿਲਮਾਂ ਵਿਚ ਹਰ ਤਰ੍ਹਾਂ ਦੇ ਕਿਰਦਾਰ ਬਾਖੂਬੀ ਨਿਭਾਉਣ ਸਦਕਾ ਉਹ ਹਰ ਫਿਲਮ ਨੂੰ ਬੌਕਸ ਆਫ਼ਿਸ ਵਿਚ ਹਿੱਟ ਕਰਵਾਉਣ ਦੀ ਸਮਰੱਥਾ ਰੱਖਦੇ ਸਨ । ਉਹਨਾਂ ਦੇ ਬੋਲੇ ਡਾਇਲਾਗ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ । ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀਆਂ ਰੀਲਾਂ ਨਾਲ ਉਹਨਾਂ ਦਾ ਕੋਈ ਨਾ ਕੋਈ ਰਿਐਕਸ਼ਨ ਦਿਖਾਈ ਦਿੰਦਾ ਸੀ । ਦਿਲਾਂ ਤੇ ਰਾਜ ਕਰਨ ਵਾਲੇ ਇਸ ਕਲਾਕਾਰ ਲਈ ਦਿਲ ਦਾ ਦੌਰਾ ਹੀ ਘਾਤਕ ਸਿੱਧ ਹੋਇਆ । ਤਿੰਨ ਵਾਰ ਨੈਸ਼ਨਲ ਫਿਲਮ ਐਵਾਰਡ ਜਿੱਤਣ ਵਾਲੇ ਵਿਸ਼ਵਨਾਥ ਪਾਟੇਕਰ (ਨਾਨਾ ਪਾਟੇਕਰ) 1 ਜਨਵਰੀ 1951 ਨੂੰ ਜੰਮੇ ਤੇ ਅੱਜ ਤੜਕਸਾਰ ਗੋਆ ਵਿਖੇ ਆਪਣੇ ਘਰ ਵਿਚ ਉਹਨਾਂ ਆਖਰੀ ਸਾਹ ਲਏ । ਕਰੋੜਾਂ ਦੀ ਜਾਇਦਾਦ ਦੇ ਮਲਿਕ ਪਾਟੇਕਰ ਨੇ ਕੁੜਤੇ ਪਜ਼ਾਮੇ ਅਤੇ ਚੱਪਲਾਂ ਵਿਚ ਬਿਨਾ ਕਾਰ ਦੇ ਜ਼ਿੰਦਗੀ ਗੁਜ਼ਾਰੀ ਅਤੇ ਆਪਣੀ ਕਮਾਈ ਗਰੀਬਾਂ ਲਈ ਅਰਪਣ ਕਰਦੇ ਰਹੇ। ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਸੇਵਾ ਦੀ ਪ੍ਰੇਰਣਾ ਲੈਣ ਵਾਲੇ ਨਾਨਾ ਪਾਟੇਕਰ ਨੂੰ ਅੱਜ ਦੇਸ਼ ਭਰੇ ਮਨ ਨਾਲ ਯਾਦ ਕਰ ਰਿਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਵਲੋਂ ਸ਼ਰਧਾਂਜਲੀ