ਮੋਗਾ, 20 ਅਗਸਤ (ਜਸ਼ਨ ) ਪਿੰਡ ਮਾਣੂੰਕੇ ਗਿੱਲ ਤੇ ਘੋਲੀਆ ਕਲਾ ਦੇ ਹੱਡਾ ਰੋੜੀਆ ਨਾਲ ਲਗਦੇ ਖੇਤਾ ਵਾਲੇ ਕਿਰਸਾਨਾ ਨੇ ਅਵਾਜ ਉਠਾਈ ਹੈ ਕਿ ਪਿੰਡ ਮਾਣੂੰਕੇ ਤੋ ਬਾਘਾਪੁਰਾਣਾ ਮੋਗਾ ਮੇਨ ਰੋੜ ਤੇ ਪਿੰਡ ਮਾਣੂੰਕੇ ਗਿੱਲ ਤੇ ਘੋਲੀਆ ਕਲਾ ਦੀ ਸਾਂਝੀ ਸਰਹੱਦ ਤੇ ਦੋ ਹੱਡਾ ਰੋੜੀਆ ਨਜਾਇਜ ਦੋਹਾ ਪਿੰਡਾ ਦੀਆ ਪੰਚਾਇਤਾ ਨੇ ਆਰਜੀ ਤੋਰ ਤੇ ਬਿਜਲੀ ਗਰਿੱਡ ਦੇ ਸਾਹਮਣੇ ਮੇਨ ਸੜਕ ਤੇ ਬਣਾਈਆ ਹਨ। ਜਿੱਥੇ ਸੈਂਕੜਿਆ ਦੀ ਗਿਣਤੀ ਵਿੱਚ ਖੂੰਖਾਰ ਕੁੱਤੇ ਸੜਕ ਤੇ ਹੱਡਾ ਰੋੜੀ ਕੋਲ ਰਹਿੰਦੇ ਹਨ। ਇਹ ਹੱਡਾ ਰੋੜੀਆ ਪਹਿਲਾ ਮੁਰੱਬਾਬੰਦੀ ਦੋਰਾਨ ਪਿੰਡ ਵਿੱਚ ਢੁੱਕਦੀ ਜਗ੍ਹਾ ਤੇ ਮੁਰੱਬਾਬੰਦੀ ਕਰਨ ਵਾਲੇ ਅਧਿਕਾਰੀਆ ਤੇ ਪਿਡ ਵਾਸੀਆਨ ਦੀ ਆਮ ਸਹਿਮਤੀ ਨਾਲ ਛੱਡੀਆ ਹੋਈਆ ਸਨ। ਜੋ ਸੱਤਰ ਬਹੱਤਰ ਸਾਲਾ ਤੋ ਉੱਥੇ ਹੀ ਚੱਲਦੀਆ ਸਨ। ਹੱਡਾ ਰੋੜੀ ਨਾਲ ਲਗਦੀ ਜਮੀਨ ਵਾਲਿਆ ਨੂੰ ਜਮੀਨ ਦੀ ਕੀਮਤ ਘੱਟ ਪੈ ਕੇ ਵੱਧ ਜਮੀਨ ਆਲਾਟ ਹੋਈ ਸੀ। ਮੁਰੱਬਾਬੰਦੀ ਸਮੇਂ ਜਮੀਨ ਦੀ ਕੀਮਤ ਚਾਰ ਆਨੇ, ਛੇ ਆਨੇ, ਅੱਠ ਆਨੇ, ਬਾਰਾ ਆਨੇ ਤੇ ਸੌਲਾ ਆਨੇ ਵਿੱਚ ਪੈ ਕੇ ਆਨਿਆ ਦੇ ਹਿਸਾਬ ਨਾਲ ਜਮੀਨ ਮਾਲਕਾ ਦੇ ਟੱਕਾ ਦੀ ਵੰਡ ਹੋਈ ਸੀ। ਸੌਲਾ ਆਨੇ ਵਾਲੇ ਨੂੰ ਚੰਗੀ ਜਮੀਨ ਦਾ ਇਕ ਕਿਲਾ ਤੇ ਚਾਰ ਆਨੇ ਕੀਮਤ ਵਾਲੇ ਨੂੰ ਇਕ ਕਿਲੇ ਦੀ ਬਜਾਏ ਨਰਮ ਜਮੀਨ ਦੇ ਚਾਰ ਕਿਲੇ ਮਰੱਬਾਬੰਦੀ ਦੌਰਾਨ ਮਿਲੇ ਸਨ। ਹੱਡਾ ਰੋੜੀ ਕੋਲ ਘੱਟ ਕੀਮਤ ਵਿੱਚ ਵੱਧ ਜਮੀਨ ਜਿਮੀਦਾਰਾ ਨੂੰ ਮਿਲੀ ਸੀ।
ਹੱਡਾ ਰੋੜੀ ਦੇ ਨਾਲ ਲਗਦੇ ਜਮੀਨ ਮਾਲਕਾ ਨੇ ਆਪਣਾ ਅਸਰ ਰਸੂਖ ਵਰਤਕੇ ਉਸ ਸਮੇਂ ਦੀ ਪੰਚਾਇਤ ਤੇ ਸਰਪੰਚਾ ਨਾਲ ਗਾਂਢ ਸਾਂਢ ਕਰਕੇ ਸਰਕਾਰੀ ਹੱਡਾ ਰੋੜੀਆ ਉਸ ਜਗ੍ਹਾ ਤੋ ਚੁਕਵਾਕੇ ਮੇਨ ਰੋਡ ਤੇ ਪੰਚਾਇਤੀ ਜਮੀਨ ਵਿੱਚ ਕਰਵਾ ਦਿੱਤੀਆ ਹਨ। ਆਪਣਾ ਆਲਾ ਦੁਆਲਾ ਸੇਫ ਕਰਕੇ ਜਮੀਨ ਨੂੰ ਕੀਮਤੀ ਬਣਾ ਲਿਆ ਹੈ। ਪਰ ਇਹ ਕਾਰਵਾਈ ਬਗੈਂਰ ਕਿਸੇ ਉੱਚ ਅਧਿਕਾਰੀਆ ਤੋ ਮੰਨਜੂਰੀ ਲਏ ਤੇ ਕਾਇਦਾ ਕਾਨੂੰਨਾ ਦੀ ਉਲੰਘਣਾਂ ਕਰਕੇ ਉਨ੍ਹਾ ਨੂੰ ਛਿੱਕੇ ਟੰਗ ਕੇ ਹੱਡਾ ਰੋੜੀਆ ਮੇਨ ਸੜਕ ਤੇ ਲੈ ਆਂਦਾ ਹੈ। ਮੇਨ ਰੋਡ ਤੇ ਲਿਆਉਣ ਨਾਲ ਆਵਾਜਾਈ ਵਿੱਚ ਬਹੁਤ ਜਿਆਦਾ ਵਿਗਣ ਪੈਂਦਾ ਹੈ। ਹੱਡਾ ਰੋੜੀ ਦੇ ਕੁੱਤੇ ਸੜਕ ਤੇ ਬੈਠੇ ਰਹਿੰਦੇ ਹਨ। ਹਮੇਸ਼ਾ ਐਕਸੀਡੈਂਟ ਹੁੰਦੇ ਰਹਿੰਦੇ ਹਨ ਜਿਸ ਨਾਲ ਮਨੁੱਖੀ ਜਾਨਾ ਤੇ ਵਹੀਕਲਾ ਦਾ ਨੁਕਸਾਨ ਹੁੰਦਾ ਰਹਿੰਦਾ ਹੈ। ਸੜਕ ਤੇ ਸਫਰ ਕਰਨ ਵਾਲੀ ਪਬਲਿਕ ਨੂੰ ਇਸਦਾ ਬਹੁਤ ਜਿਆਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਪਬਲਿਕ ਦੇ ਜਾਨ-ਮਾਲ ਦੀ ਸੁਰੱਖਿਆ ਲਈ ਸਰਕਾਰ ਨੂੰ ਹੱਡਾ ਰੋੜੀਆ ਪਹਿਲਾ ਵਾਲੀ ਸਰਕਾਰੀ ਥਾਂ ਤੇ ਹੀ ਕਰਵਾਉਣੀਆ ਚਾਹੀਦੀਆ ਹਨ। ਪਬਲਿਕ ਦੇ ਜਾਨ ਮਾਲ ਨੂੰ ਹੱਡਾ ਰੋੜੀ ਦੇ ਕੁੱਤਿਆ ਤੋ ਸੁਰੱਖਿਅਤ ਕਰਨ ਲਈ ਹੱਡਾ ਰੋੜੀਆ ਮੇਨ ਸੜਕ ਤੋ ਹਟਾਉਣ ਦੀ ਲੋੜ ਹੈ। ਮੇਨ ਸੜਕ ਤੇ ਲਿਆਉਣ ਵਾਲੇ ਵਿਅਕਤੀਆ ਬਰਖਿਲਾਫ ਤੇ ਉਸ ਸਮੇਂ ਦੀ ਪੰਚਾਇਤ ਬਰਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ। ਜਿੰਨਾ ਨੇ ਪੁਰਾਣੀ ਥਾ ਤੋ ਚੁੱਕ ਕੇ ਮੇਨ ਸੜਕ ਤੇ ਹੱਡਾ ਰੋੜੀਆ ਕਰਵਾਈਆ ਹਨ।
ਖੁਸ਼ਹਾਲ ਤੇ ਐਸ਼ੋ- ਆਰਾਮ ਦੀ ਜਿੰਦਗੀ ਬਤੀਤ ਕਰਨ ਵਾਲੇ ਡੋਗ ਪ੍ਰੇਮੀ ਕੁੱਤਿਆਂ ਖਿਲਾਫ ਕਾਰਵਾਈ ਕਰਨ ਤੇ ਖਾਹਮਖਾਹ ਰੌਲਾ ਪਾ ਕੇ ਆਪਣਾ ਨਾਮ ਚਮਕਾਉਣ ਦੀ ਫਿਰਾਕ ਵਿੱਚ ਰਹਿੰਦੇ ਹਨ। ਉਨ੍ਹਾ ਨੂੰ ਆਮ ਪਬਲਿਕ ਦੀ ਤਕਲੀਫ ਦਾ ਦਰਦ ਮਹਿਸੂਸ ਨਹੀ ਹੁੰਦਾ। ਇਸੇ ਲਈ ਉਨ੍ਹਾ ਦੀ ਰਹਾਇਸ ਤੇ ਪੰਜਾਹ-ਪੰਜਾਹ, ਸੌ-ਸੌ ਡੋਗ ਸਾਭਣ ਲਈ ਸਰਕਾਰ ਨੂੰ ਛੱਡਣੇ ਚਾਹੀਦੇ ਹਨ। ਤਾ ਜੋ ਉਹ ਉਨ੍ਹਾ ਦੀ ਸਾਭ ਸਭਾਲ ਤੇ ਪ੍ਰੇਮ ਪਿਆਰ ਕਰ ਸਕਣ।
ਹੱਡਾ ਰੋੜੀਆ ਮੇਨ ਸੜਕ ਤੇ ਪਾਵਰ ਗਰਿੱਡ ਦੇ ਮੂਹਰੋ ਚੁਕਣ ਨਾਲ ਆਮ ਪਬਲਿਕ ਨੂੰ ਖੂੰਖਾਰ ਤੇ ਆਵਾਰਾ ਕੁੱਤਿਆ ਤੋ ਰਾਹਿਤ ਮਿਲ ਸਕਦੀ ਹੈ। ਕਿਸੇ ਵੀ ਨਿਰਦੋਸ਼ ਵਿਅਕਤੀ ਦੀ ਜਾਨ ਐਵੇ ਭੰਗ ਦੇ ਭਾਣੇ ਜਾਣ ਤੋ ਬਚ ਸਕਦੀ ਹੈ। ਮਨੁੱਖੀ ਜੀਵਨ ਬਹੁਤ ਕੀਮਤੀ ਹੈ, ਆਮ ਪਬਲਿਕ ਦੀ ਜਾਨ-ਮਾਲ ਸੁਰੱਖਿਅਤ ਰਹਿ ਸਕੇ। ਸਬੰਧਤ ਵਿਭਾਗ ਨੂੰ ਤਾਰੁੰਤ ਕਾਰਵਾਈ ਕਰਕੇ ਗੰਭੀਰ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਜਿਸ ਦੀ ਮੰਗ ਦਰਸ਼ਨ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਜਸਵੰਤ ਸਿੰਘ ਗਿੱਲ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਜਗਜੀਤ ਸਿੰਘ, ਸ਼ਰਨਜੀਤ ਸਿੰਘ, ਮਨਦੀਪ ਸਿੰਘ, ਰਤਨ ਲਾਲ, ਮੱਖਣ ਸਿੰਘ, ਕੁਲਦੀਪ ਸਿੰਘ, ਨਾਹਰ ਸਿੰਘ, ਹਰਿੰਦਰ ਸਿੰਘ, ਭਿੰਦਰ ਸਿੰਘ, ਸਵਰਨ ਸਿੰਘ, ਜਗਸੀਰ ਸਿੰਘ ਆਦ ਨਾਲ ਲਗਦੇ ਜਮੀਨ ਮਾਲਕਾ ਤੇ ਰਾਹਗੀਰ ਵਿਅਕਤੀਆ ਵੱਲੋ ਕੀਤੀ ਗਈ।