ਅੰਮ੍ਰਿਤਸਰ ਸਾਹਿਬ ,2 ਸਤੰਬਰ (ਜਸ਼ਨ )- ਅੰਮ੍ਰਿਤਸਰ ਸਾਹਿਬ ਜ਼ਿਲੇ ਦੇ ਕਸਬਾ ਮੱਤੇਵਾਲ ਵਾਸੀ ਪਿਉ ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦਾ ਮਾਹੌਲ ਹੈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੱਤੇਵਾਲ ਵਾਸੀ ਜਸਵਿੰਦਰ ਸਿੰਘ ਉਮਰ 60 ਸਾਲ ਅਤੇ ਉਸ ਦਾ ਬੇਟਾ ਗੁਰਪਾਲ ਸਿੰਘ ਉਮਰ 35 ਸਾਲ ਖਾਲਚੀਆਂ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਪਿੰਡ ਆ ਰਹੇ ਸਨ ਕਿ ਰਸਤੇ ਵਿਚ ਉਹਨਾਂ ਦਾ ਮੋਟਰ ਸਾਈਕਲ ਰੁੱਖ ਨਾਲ ਟਕਰਾ ਗਿਆ ਅਤੇ ਮੌਕੇ ਤੇ ਹੀ ਦੋਨਾਂ ਨੇ ਦਮ ਤੋੜ ਦਿੱਤਾ।