ਚੰਡੀਗੜ੍ਹ ,4 ਸਤੰਬਰ (ਜਸ਼ਨ)
ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ,ਮਨਜੀਤ ਸਿੰਘ ਧਨੇਰ ਪੰਜਾਬ ਪ੍ਰਧਾਨ ਡਕੌਂਦਾ, ਮੁਖਤਿਆਰ ਸਿੰਘ ਦੀਨਾ ਸਾਹਿਬ ਪੰਜਾਬ ਮੀਤ ਪ੍ਰਧਾਨ ਲੱਖੋਵਾਲ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਣੀਆਂ ਦੇ ਮਸਲੇ ਸਬੰਧੀ ਧਾਰਾ 78-79-80ਨੂੰ ਤੁਰੰਤ ਰੱਦ ਕਰਦੇ ਹੋਏ ਸਰਬਸੰਮਤੀ ਨਾਲ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅਤੇ ਅੱਜ ਤੱਕ ਜੋ ਪਾਣੀ ਦੂਸਰੇ ਸੂਬਿਆਂ ਨੂੰ ਦਿੱਤਾ ਗਿਆ ਹੈ ਉਹਦੀ ਅੱਜ ਤੱਕ ਦੀ ਬਣਦੀ ਰਾਇਲਟੀ ਪੰਜਾਬ ਨੂੰ ਦਿੱਤੀ ਜਾਵੇ ਜਿਸ ਤਰ੍ਹਾਂ ਪੰਜਾਬ ਲੋਹਾ ਕੋਲਾ ਤੇਲ ਅਤੇ ਹੋਰ ਖਣਿਜ ਪਦਾਰਥਾਂ ਤੇ ਰਾਇਲਟੀ ਦੇਕੇ ਲਿਆਉਂਦਾ ਹੈ ਉਸੇ ਤਰਜ਼ ਤੇ ਪੰਜਾਬ ਨੂੰ ਰਾਇਲਟੀ ਦੇਵੇ ਦੂਸਰੇ ਮਸਲੇ ਜਿਸ ਤਰ੍ਹਾਂ ਅਮਰੀਕਾ ਨਾਲ ਭਾਰਤ ਫਰੀ ਟਰੇਡ ਸਮਝੌਤਾ ਕਰ ਰਿਹਾ ਹੈ ਇਸ ਨਾਲ ਪੰਜਾਬ ਦੀ ਕਿਸਾਨੀ ਪੋਲਟਰੀ ਫਾਰਮਿੰਗ ਅਤੇ ਡੇਅਰੀ ਸਮੇਤ ਸਾਰੇ ਧੰਦੇ ਖ਼ਤਮ ਹੋ ਜਾਣਗੇ ਤੀਜੇ ਮਸਲੇ ਕਿਸਾਨਾਂ ਦੇ ਕਰਜ਼ੇ ਸਬੰਧੀ ਜਿਵੇਂ ਕੇਂਦਰ ਸਰਕਾਰ ਨੇ ਜੀ ਨਿਊਜ਼ ਦੇ ਮਾਲਕ ਚੰਦਰਾ ਦੇ ਬਾਈ ਹਜ਼ਾਰ ਛੇ ਕਰੋੜ ਸੱਤਰ ਲੱਖ ਦੇ ਕਰਜ਼ੇ ਨੂੰ ਕੇਂਦਰ ਸਰਕਾਰ ਨੇ ਸਿਰਫ ਛੇ ਕਰੋੜ ਸੱਤਰ ਲੱਖ ਨਾਲ ਰਾਈਟ ਆਫ਼ ਕਰ ਦਿੱਤਾ ਗਿਆ ਹੈ ਏਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਨੂੰ ਰਾਈਟ ਆਫ਼ ਕੀਤਾ ਜਾਵੇ ਅਖੀਰਲੀ ਮੰਗ ਕਿ ਸੁਆਮੀ ਨਾਥਨ ਦੀ ਰੀਪੋਰਟ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਬਾਜਬ ਭਾਅ ਦਿੱਤੇ ਜਾਂਣ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੂਹ ਪੰਜਾਬ ਦੇ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਨੂੰ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਸ ਕਿਸਾਨੀ ਸੰਘਰਸ਼ ਵਿੱਚ ਖੁਲਕੇ ਆਉਣ ਦੀ ਤਾਕੀਦ ਕੀਤੀ ਜਾਂਦੀ ਹੈ ਅੱਜ ਦੀ ਮੀਟਿੰਗ ਵਿੱਚ ਗੁਰਪਿੰਦਰ ਸਿੰਘ ,ਹਰਜਿੰਦਰ ਸਿੰਘ, ਦਵਿੰਦਰ ਸਿੰਘ, ਕੁਲਜਿੰਦਰ ਸਿੰਘ, ਕਿਸਾਨ ਆਗੂ ਤਖਤੂਪੁਰਾ ,ਅਮਨਦੀਪ ਸਿੰਘ, ਜਸਵੀਰ ਸਿੰਘ ,ਜਸਵਿੰਦਰ ਸਿੰਘ ਦੀਨਾ ,ਮਹਿੰਦਰ ਸਿੰਘ ,ਜੁਗਿੰਦਰ ਸਿੰਘ, ਮੰਦਰ,
ਸਿੰਘ ਦੀਨਾ, ਮੇਜ਼ਰ ਭੋਡੀਪੁਰਾ, ਬਲਦੇਵ ਸਿੰਘ ,ਜੀਵਨ ਸਿੰਘ ਪ੍ਰਧਾਨ, ਰਾਜੂ ਰਾਮਾ ਆਦਿ ਹਾਜ਼ਰ ਸਨ
ਖ਼ਬਰਾਂ
ਕਿਸਾਨ ਜਥੇਬੰਦੀਆਂ ਨੇ ਦੂਜੇ ਰਾਜਾਂ ਨੂੰ ਜਾਂਦੇ ਪਾਣੀ ਤੇ ਰਾਇਲਟੀ ਦੀ ਕੀਤੀ ਮੰਗ
4 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



