ਸਮਾਲਸਰ 17 ਅਗਸਤ (ਜਸ਼ਨ ) ਮੋਗਾ ਜ਼ਿਲ੍ਹੇ ਦੇ ਕਸਬਾ ਸਮਾਲਸਰ ਦੇ ਪਿੰਡ ਕੋਠੇ ਧਾਲੀਵਾਲ ਨਿਵਾਸੀ ਕਬੱਡੀ ਦੇ ਮਸ਼ਹੂਰ ਖਿਡਾਰੀ ਗੋਰਾ ਸਮਾਲਸਰ ਮਹਿਜ 40 ਸਾਲ ਦੀ ਉਮਰ ਵਿੱਚ ਕਬੱਡੀ ਕਬੱਡੀ ਜਗਤ ਨੂੰ ਸਦਾ ਲਈ ਅਲਵਿਦਾ ਆਖ ਗਏ ਜਿਸ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੰਜਾਬ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਅਤੇ ਅਤੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਗੋਰਾ ਪਿਛਲੇ ਲੰਮੇ ਅਰਸੇ ਤੋਂ ਗੁਰਦੇ ਅਤੇ ਲਿਵਰ ਦੀ ਭਿਆਨਕ ਬਿਮਾਰੀ ਤੋਂ ਪੀੜਿਤ ਸੀ ਅਤੇ ਕੁਝ ਪਰਿਵਾਰਕ ਮਜਬੂਰੀਆਂ ਕਾਰਨ 2015 ਤੋਂ ਕਬੱਡੀ ਤੋਂ ਦੂਰੀ ਬਣਾਈ ਹੋਈ ਸੀ ਪਰ ਪਿਛਲੇ ਦਿਨੀ ਲੁਧਿਆਣੇ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਦੌਰਾਨ ਆਪਣੇ ਸਤਿਕਾਰਯੋਗ ਬਿੱਕਰ ਸਿੰਘ ਜੀ ਮਾਤਾ ਹਰਜੀਤ ਕੌਰ ਪਿਤਾ ਸੁਖਜੀਤ ਸਿੰਘ ਧਰਮਪਤਨੀ ਜਪਜੋਤ ਕੌਰ ਅਤੇ ਮਹਿਜ ਦੋ ਸਾਲ ਦੀ ਬੇਟੀ ਜਸਜੋਤ ਕੌਰ ਨੂੰ ਰੋਂਦੇ ਕਰਲਾਉਂਦਿਆਂ ਛੱਡ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ ਜਿਸ ਦੀ ਮਿਰਤਕ ਦੇਹ ਨੂੰ ਕੋਠੇ ਧਾਲੀਵਾਲ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।
ਖ਼ਬਰਾਂ
ਕਬੱਡੀ ਦੇ ਪ੍ਰਸਿੱਧ ਖਿਡਾਰੀ ਰੁਪਿੰਦਰ ਗੋਰਾ ਸਮਾਲਸਰ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ
19 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



