ਹੁਸ਼ਿਆਰਪੁਰ,3 ਅਗਸਤ ( ਬਖਸ਼ੀ )ਜਿਲ੍ਹਾ ਹੁਸ਼ਿਆਰਪੁਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਚੱਲ ਰਹੀ ਗੁੱਟਬੰਦੀ ਹੁਣ ਪੂਰੀ ਤਰ੍ਹਾਂ ਮੈਦਾਨ ਵਿੱਚ ਆ ਗਈ ਹੈ। ਜ਼ਿਲ੍ਹਾ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਸ਼ੁਰੂ ਹੋਈ ਖਿੱਚੋਤਾਣ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਹਨ। ਸਾਬਕਾ ਕੇਂਦਰੀ ਮੰਤਰੀ ਤੀਕਸ਼ਨ ਸੂਦ ਦੇ ਨਜ਼ਦੀਕੀ ਮੰਨੇ ਜਾਂਦੇ ਸਤੀਸ਼ ਬਾਵਾ ਨੂੰ ਹਾਲ ਹੀ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਪਰ ਬੀਤੇ ਦਿਨ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਅਚਾਨਕ ਅਹੁਦੇ ਤੋਂ ਹਟਾ ਕੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਨਿਤਿਨ ਗੁਪਤਾ ਨੰਨੂ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਥਾਪ ਦਿੱਤਾ ਗਿਆ।
ਇਸ ਫੈਸਲੇ ਤੋਂ ਬਾਅਦ ਤੀਕਸ਼ਨ ਸੂਦ ਸਮਰਥਕਾਂ ਅਤੇ ਵਰਕਰਾਂ ਵਿੱਚ ਭਾਰੀ ਰੋਸ ਫੈਲ ਗਿਆ। ਰੋਸ ਵਜੋਂ ਅੱਜ ਸਾਬਕਾ ਕੇਂਦਰੀ ਮੰਤਰੀ ਤੀਕਸ਼ਨ ਸੂਦ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਾਰਟੀ ਹਾਈਕਮਾਨ ਖਿਲਾਫ਼ ਤਿੱਖੇ ਤੇਵਰ ਦਿਖਾਏ ਗਏ।
ਤੀਕਸ਼ਨ ਸੂਦ ਸਮੇਤ ਮੌਜੂਦਾ ਜ਼ਿਲ੍ਹਾ ਅਹੁਦੇਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ ਪਾਰਟੀ ਦੀਆਂ ਪ੍ਰਾਇਮਰੀ ਸੀਟਾਂ ਜਾਂ ਭਾਜਪਾ ਨੂੰ ਨਹੀਂ ਛੱਡ ਰਹੇ, ਪਰ ਆਪਣੇ-ਆਪਣੇ ਅਹੁਦੇ ਸਮੂਹਿਕ ਤੌਰ ਤੇ ਛੱਡ ਰਹੇ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਪਾਰਟੀ ਹਾਈਕਮਾਨ ਸਥਾਨਕ ਵਰਕਰਾਂ ਅਤੇ ਜ਼ਮੀਨੀ ਆਗੂਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇੱਥੋਂ ਤੱਕ ਕਿ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਦੇ ਫੋਨ ਤੱਕ ਨਹੀਂ ਚੁੱਕੇ ਜਾ ਰਹੇ।ਤੀਕਸ਼ਨ ਸੂਦ ਨੇ ਕਿਹਾ ਕਿ ਸਤੀਸ਼ ਬਾਵਾ ਨਾਲ ਕੀਤਾ ਗਿਆ ਵਤੀਰਾ ਪੂਰੀ ਤਰ੍ਹਾਂ ਧੱਕਾ ਹੈ, ਜਿਸ ਨੂੰ ਵਰਕਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।
ਖ਼ਬਰਾਂ
ਭਾਜਪਾ 'ਚ ਗੁੱਟਬੰਦੀ ;ਭਾਜਪਾ ਜ਼ਿਲ੍ਹਾ ਪ੍ਰਧਾਨ ਬਦਲਣ 'ਤੇ ਤੀਕਸ਼ਨ ਧੜੇ ਨੇ ਆਪੋ -ਆਪਣੇ ਅਹੁਦੇ ਛੱਡੇ,ਹੁਸ਼ਿਆਰਪੁਰ ਭਾਜਪਾ 'ਚ ਅੰਦਰੂਨੀ ਹਾਲਾਤ ਬੇਹੱਦ ਤਣਾਅਪੂਰਨ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



