ਗੁਰਦਸਪੁਰ ,30 ਮਈ ( ਜਸ਼ਨ )
ਗੁਰਦਾਸਪੁਰ ਵਿਖੇ ਫੋਰ ਜੈਕ ਰਾਈਫਲ (4 ਸਾਬਕਾ ਸੈਨਿਕਾਂ ਨੇ ਮਨਾਇਆ 189 ਰੇਜ਼ਿੰਗ ਡੇ', ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ ਮਨਾਇਆ ਗਿਆ। ਇਸ ਮੌਕੇ 'ਤੇ ਸਾਬਕਾ ਸੈਨਿਕਾਂ ਦਾ ਇੱਕ ਵਿਸ਼ੇਸ਼ ਇਕੱਠ ਰੱਖਿਆ ਗਿਆ।ਜਿਸ ਵਿੱਚ ਯੂਨਿਟ ਦੇ ਸਾਬਕਾ ਅਧਿਕਾਰੀਆਂ ਅਤੇ ਜਵਾਨਾਂ ਨੇ ਭਾਗ ਲਿਆ।ਸਾਬਕਾ ਸੈਨਿਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨਿਟ 30 ਮਈ 1837 ਨੂੰ ਸਥਾਪਿਤ ਹੋਈ ਸੀ।ਅਤੇ ਇਹ ਯੂਨਿਟ ਜੰਮੂ-ਕਸ਼ਮੀਰ ਆਰਮੀ ਅਤੇ ਬਾਅਦ ਵਿੱਚ ਜੰਮੂ-ਕਸ਼ਮੀਰ ਰਾਈਫਲ ਦੇ ਨਾਂ ਨਾਲ ਮਸ਼ਹੂਰ ਰਹੀ। ਉਨ੍ਹਾਂ ਦੱਸਿਆ ਕਿ 'ਮੰਤਲਾਈ ਡੇਅ' ਦੇ ਮੌਕੇ 'ਤੇ ਵੀ ਇਹ ਰੈਜੀਮੈਂਟ ਮੋਹਰੀ ਰਹੀ ਸੀ।ਸਾਬਕਾ ਸੈਨਿਕਾਂ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਬਾਰਡਰ 'ਤੇ ਦੇਸ਼ ਦੀ ਰੱਖਿਆ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਪੁਰਾਣੇ ਸਾਥੀਆਂ, ਸੀਨੀਅਰਾਂ ਅਤੇ ਜੂਨੀਅਰਾਂ ਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ।ਇਸ ਇਕੱਠ ਵਿੱਚ 20, 25 ਅਤੇ 30 ਸਾਲ ਤੋਂ ਵੱਧ ਸੇਵਾ ਨਿਭਾ ਚੁੱਕੇ ਸਾਬਕਾ ਸੈਨਿਕਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਇੱਕ-ਦੂਜੇ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।ਇਸ ਮੌਕੇ 'ਤੇ ਰੈਜੀਮੈਂਟ ਦੇ ਲੀਡਰਾਂ ਅਤੇ ਸਮੂਹ ਮੈਂਬਰਾਂ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਸੁੰਦਰ ਪ੍ਰੋਗਰਾਮ ਸੰਭਵ ਹੋ ਸਕਿਆ।ਇਸ ਮੌਕੇ 'ਤੇ ਸਾਬਕਾ ਸੈਨਿਕਾਂ ਨੇ ਆਪਣੇ ਗੁਰੂਆਂ ਅਤੇ ਉਸਤਾਦਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਨਾ ਸਿਰਫ਼ ਪੁਰਾਣੇ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਹਨ।
ਖ਼ਬਰਾਂ
ਸਾਬਕਾ ਸੈਨਿਕਾਂ ਨੇ ਮਨਾਇਆ 189 ਰੇਜ਼ਿੰਗ ਡੇ', ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ
* ਵੀਰ ਜਵਾਨ
30 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



