ਕੋਟ ਈਸੇ ਖਾਂ,9 ਜੁਲਾਈ (ਜਸ਼ਨ )ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂਵਿਖੇ ਐੱਨ.ਸੀ.ਸੀ ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ।ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਨਾਲ ਸਮੇਂ –ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਹੀ ਨਵੇ ਵਿਦਿਆਰਥੀਆਂ ਦੀ ਐੱਨ.ਸੀ.ਸੀ ਲਈ ਇੰਨਰੋਲਮੈਂਟ ਕੀਤੀ ਜਾਂਦੀ ਹੈ।ਇਸੇ ਤਹਿਤ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਡਿੰਗ ਅਫ਼ੳਮਪ;ਸਰ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਵਿੱਚ ਸੀਨੀਅਰ ਵਿੰਗ ਦੀ ਨਵੀਂ ਭਰਤੀ ਹੋਈ । ਸਕੂਲ ਦੇ ਐੱਨ.ਸੀ.ਸੀ ਦੇ ਏ.ਐੱਨ.ਓ ਸਿਮਰਨਜੀਤ ਕੌਰ ਦੀ ਮੋਜੂਦਗੀ ਵਿੱਚ ਸੂਬੇਦਾਰ ਮੁਖਤਿਆਰ ਆਜ਼ਾਦ, ਬੀ.ਐੱਚ.ਐੱਮ. ਰੋਹਿਤ ਕੁਮਾਰ ਅਤੇ ਹਵਾਲਦਾਰ ਦਿਨੇਸ਼ ਕੁਮਾਰ ਨੇ ਗਿਅਰ੍ਹਵੀਂ ਕਲਾਸ ਦੀਆਂ ਵਿਦਿਆਰਥਣਾ ਦੀ ਇੰਟਰਵਿਊ ਉਪਰੰਤ 29 ਯੋਗ ਕੈਡਿਟਸ ਐੱਨ.ਸੀ.ਸੀ ਸੀਨੀਅਰ ਵਿੰਗ ਲਈ ਚੁਣਿਆ ।ਉਹਨਾਂ ਨੇ ਦੱਸਿਆਂ ਕਿ ਐੱਨ.ਸੀ.ਸੀ ਕਰਨ ਵਾਲਾ ਵਿਦਿਆਰਥੀ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਐੱਨ.ਸੀ.ਸੀ ਦੇ ਏ,ਬੀ,ਅਤੇ ਸੀ ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਜਿੰਦਗੀ ਵਿੱਚ ਇਸ ਦੇ ਕੀ ਕੀ ਫਾਇਦੇ ਹਨ।
ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ:ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਐੱਨ.ਸੀ.ਸੀ ਦੇ ਰੂਲਜ਼ ਤੋਂ ਜਾਗਰੂਕ ਕਰਵਾਉਂਦੇ ਹੋਏ ਐੱਨ.ਸੀ.ਸੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਐੱਨ.ਸੀ.ਸੀ ਕੈਡਿਟਸ ਨੂੰ ਜੀਵਨ ਵਿੱਚ ਦੇਸ਼ ਪ੍ਰਤੀ ਜ਼ਿੰਮੇਵਾਰੀ ਤੇ ਚੰਗੇ ਭਵਿੱਖ ਤੋਂ ਜਾਗਰੂਕ ਕਰਵਾਇਆ। ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸੀ ।
ਖ਼ਬਰਾਂ
ਪੰਜਾਬ 'ਚ ਐੱਨ.ਸੀ.ਸੀ ਲਈ ਇੰਨਰੋਲਮੈਂਟ ਜਾਰੀ ,ਵਿਦਿਆਰਥੀਆਂ 'ਚ ਭਾਰੀ ਉਤਸ਼ਾਹ
* ਸ੍ਰੀ ਹੇਮਕੁੰਟ ਸਕੂਲ ਕੋਟ ਈਸੇ ਖਾਂ ਐੱਨ.ਸੀ.ਸੀ ਸੀਨੀਅਰ ਵਿੰਗ ਦੀ ਹੋਈ ਨਵੀਂ ਇੰਨਰੋਲਮੈਂਟ
9 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



