ਤਰਨਤਾਰਨ, 31ਮਈ (ਅਮਿਤ ਮਰਵਾਹਾ)
26 ਮਈ ਤੋਂ ਚੱਲ ਰਹੀ ਸੇਵਾ ਕੇਂਦਰ ਮੁਲਜਮਾਂ ਦੀ ਅਣਮਿਥੇ ਸਮੇਂ ਦੀ ਹੜਤਾਲ 6ਵੇ ਦਿਨ ਵੀ ਜਾਰੀ ਰਹੀ। ਤਰਨ ਤਾਰਨ ਜਿਲ੍ਹੇ ਦੇ ਪ੍ਰਧਾਨ ਗੁਰਸੇਵਕ ਸਿੰਘ ਲਾਲੂ ਘੁੰਮਣ ਨੇ ਦੱਸਿਆ ਕਿ ਸਰਕਾਰ ਅਜੇ ਵੀ ਕੁੰਭਕਰਨ ਦੀ ਨੀਂਦ ਸੁਤੀ ਪਈ ਹੈ। ਇਹਨਾਂ ਨੂੰ ਜਗਾਉਣ ਲਈ ਕੱਲ ਸੂਬਾ ਪੱਧਰੀ ਮੀਟਿੰਗ ਗੁਰਦਵਾਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖ਼ੇ ਹੋਈ ਸੀ।
ਇਸ ਦੌਰਾਨ ਪੰਜਾਬ ਭਰ ਤੋਂ ਲੱਗਭਗ 21 ਜ਼ਿਲਿਆ ਦੇ ਸੇਵਾ ਕੇਂਦਰਾ ਦੇ ਮੁਲਾਜਮਾਂ ਨੇ ਹਿੱਸਾ ਲਿਆ ਤੇ ਓਹਨਾ ਕਿਹਾ ਕੇ ਜੇਕਰ 3 ਜੂਨ ਤੱਕ ਸਾਡੀਆਂ ਮੰਗਾ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਫਿਰ ਜੋ ਸੂਬਾ ਕਮੇਟੀ ਵੱਲੋਂ 6 ਜੂਨ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੇ ਸ਼ਹਿਰ ਸੁਨਾਮ ਵਿਖ਼ੇ ਇੱਕ ਸੂਬਾ ਪੱਧਰੀ ਰੈਲੀ ਕਰਾਂਗੇ ਤਾਂ ਜੋ ਸਾਡੀਆਂ ਮੰਗਾ ਲੋਕਾਂ ਤੱਕ ਅਤੇ ਸਰਕਾਰ ਤੱਕ ਪਹੁੰਚ ਸਕਣ । ਇਸ ਸਮੇਂ ਸਕੱਤਰ ਸ੍ਰੀ ਵਰਿੰਦਰ ਕੁਮਾਰ ਨੇ ਦੱਸਿਆ ਕੇ ਕੱਲ ਮਾਨਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੁਆਰਾ ਕੈੰਬਨਿਟ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਆਊਟ ਸੋਰਸ ਅਤੇ ਸਾਰੇ ਵਿਭਾਗਾਂ ਵਿੱਚ ਠੇਕੇਦਾਰੀ ਖਤਮ ਕਰਨ ਲਈ ਜੋ ਕਾਨੂੰਨ ਬਣਾਉਣ ਬਾਰੇ ਬਿੱਲ ਪਾਸ ਕਰਨ ਬਾਰੇ ਪ੍ਰਚਾਰਿਆ ਜਾ ਰਿਹਾ ਹੈ। ਓਹਨਾ ਵਿੱਚ ਸੇਵਾ ਕੇਂਦਰ ਮੁਲਜਮਾਂ ਦਾ ਕਿਤੇ ਵੀ ਨਾਮ ਨਹੀਂ ਲਿਆ ਗਿਆ। ਇਸ ਸਮੇਂ ਸਰਪ੍ਰਸਤ ਕਰਨਬੀਰ ਸਿੰਘ ਪਹੂਵਿੰਡ ਨੇ ਦੱਸਿਆ ਕੇ ਪਿਛਲੇ ਦੱਸ ਸਾਲਾਂ ਤੋਂ ਸਰਕਾਰਾਂ ਸੇਵਾ ਕੇਂਦਰ ਮੁਲਜਮਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀਆ ਹਨ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਸੋਸ਼ਣ ਕੀਤਾ ਜਾਂ ਰਿਹਾ ਹੈ। ਇੱਕ ਤਾਂ ਸੇਵਾ ਕੇਂਦਰ ਦੇ ਮੁਲਾਜਮ ਪਹਿਲਾ ਹੀ ਗ਼ਮੀ ਦੇ ਆਲਮ ਵਿੱਚੋ ਗੁਜਰ ਰਹੇ ਨੇ ਤੇ ਦੂਜੇ ਹਰ ਰੋਜ ਸਰਕਾਰ ਦੀ ਸਹਿਮਤੀ ਨਾਲ ਨਵੀਆ ਤੋਂ ਨਵੀਆ ਮੁਲਾਜਮਾਂ ਵਰੁੱਧ ਕੰਪਨੀ ਵੱਲੋਂ ਚਿੱਠੀਆ ਕੱਢ ਕੇ ਮਨੋਵਿਗਿਆਨਿਕ ਤੋਰ ਤੇ ਹਰਾਸਮੈਂਟ ਕਰ ਰਹੀ ਹੈ । ਓਹਨਾ ਕਿਹਾ ਕੇ ਜੇਕਰ ਕੰਪਨੀ ਅਤੇ ਸਰਕਾਰ ਨੇ ਐਵੇ ਦੇ ਡਰਾਵੇ ਦੇਣੇ ਬੰਦ ਨਾ ਕਿਤੇ ਤਾਂ ਓਹ ਆਪਣੀਆਂ ਭਰਾਤਰੀ ਜਥੇਬੰਦੀਆਂ ਦਾ ਸਾਥ ਲੈ ਕੇ ਸਰਕਾਰ ਦੇ ਖਿਲਾਫ ਜਬਰਦਸਤ ਐਕਸ਼ਨ ਉਲੀਕਣਗੇ। ਇਸ ਸਮੇਂ ਵਰਿੰਦਰ ਸਿੰਘ ਜੋਤੀ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜਮਾਂ ਦਾ ਠੇਕਾ ਪ੍ਰਣਾਲੀ ਖ਼ਤਮ ਕਰਨ ਵਾਲੇ ਫੈਸਲੇ ਵਿੱਚ ਨਾਮ ਨਾ ਹੋਣ ਕਾਰਨ ਬਹੁਤ ਨਿਰਾਸ਼ਾ ਅਤੇ ਰੋਸ ਜ਼ਾਹਿਰ ਹੋ ਰਿਹਾ ਹੈ।ਜਿਸ ਦੇ ਸਬੰਧ ਵਿੱਚ ਓਹ ਕੱਲ ਨੂੰ ਤਰਨ ਤਾਰਨ ਸ਼ਹਿਰ ਵਿਚ ਪੰਜਾਬ ਸਰਕਾਰ ਖਿਲਾਫ਼ ਰੋਡ ਸੋਂ ਕਰਨਗੇ ਅਤੇ ਤਰਨ ਤਾਰਨ ਦੇ ਵਾਸੀਆਂ ਨੂੰ ਜੋ ਸਰਕਾਰ ਅਤੇ ਕੰਪਨੀ ਵੱਲੋਂ ਮਿਲ ਕੇ ਮੁਲਾਜਮਾਂ ਨੂੰ ਬਿਨਾਂ ਕਾਰਨ ਦੱਸੇ ਹਟਾਇਆ ਜਾਂ ਰਿਹਾ ਹੈ ਉਸ ਬਾਰੇ ਲੋਕਾਂ ਤੱਕ ਆਪਣੀ ਅਵਾਜ ਪੁੱਜਦਾ ਕਰਾਂਗੇ।