ਮੋਗਾ,17 ਜੂਨ (ਜਸ਼ਨ ) 'ਇਲੈਕਟਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ' ਦੀ ਜੂਨ ਮਹੀਨੇ ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਦਿੱਲੀ ਤੋਂ ਲਗਭਗ 100 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸੁਰੂਆਤ ਡਾ ਜਗਜੀਤ ਸਿੰਘ ਗਿੱਲ ਦੁਆਰਾ ਕੀਤੀ ਗਈ ਉਹਨਾਂ ਐਸੋਸੀਏਸ਼ਨ ਦੀਆਂ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ।
ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ:
ਡਾ. ਜਗਤਾਰ ਸਿੰਘ ਸੇਖੋ (ਮੋਗਾ): ਸਪਲੀਨ ਦੀਆਂ ਬਿਮਾਰੀਆਂ ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ।
ਡਾ. ਪ੍ਰਮਿੰਦਰ ਪਾਠਕ: ਦਵਾਈਆਂ ਦੀ ਬਾਹਰੀ ਵਰਤੋਂ (External Application) ਦੇ ਵਿਗਿਆਨਕ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਿਆ।
ਡਾ. ਕਮਲਜੀਤ ਕੌਰ ਸੇਖੋ (ਮੋਗਾ): ਇਲੈਕਟਰੋਹੋਮਿਓਪੈਥੀ ਵਿੱਚ ਵਰਤੇ ਜਾਣ ਵਾਲੇ ਮਹੱਤਵਪੂਰਨ ਪੌਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
ਡਾ. ਅਵਤਾਰ ਸਿੰਘ ਦੇਵਗਨ (ਮੋਗਾ): ਸੀ.ਬੀ.ਸੀ. (CBC) ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ. ਅੰਮ੍ਰਿਤਪਾਲ ਸਿੰਘ ਗੋਨਿਆਨਾ: ਰੈਕਟਲ ਪਰੋਲੈਪਸ (ਗੁਦਾ ਬਾਹਰ ਆਉਣਾ) ਬਿਮਾਰੀ ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ।
ਇਸ ਸਮੇਂ ਮੀਟਿੰਗ ਵਿੱਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ ਜਿਸ ਵਿੱਚ ਡਾ ਮੋਹਨ ਮਿਹਰਾ ਨੇ ਅੰਤੜੀਆ ਦਾ ਬੰਦ ਹੋਣਾ, ਡਾ. ਨਿਰਮਲਜੀਤ ਸਿੰਘ ਨੇ ਗੁਰਦੇ ਫੇਲ, ਡਾ. ਸੰਜੀਵ ਜੁਨੇਜਾ ਨੇ ਫੰਗਸ, ਡਾ ਐਸ ਕੇ ਕਟਾਰੀਆ ਨੇ ਬੋਲਾਪਣ ਦੇ ਇਲਾਜ ਸਬੰਧੀ ਆਪਣੇ ਸਫ਼ਲ ਤਜਰਬੇ ਸਾਂਝੇ ਕੀਤੇ।

ਇਸ ਮੌਕੇ ਡਾ ਜਸਵਿੰਦਰ ਸਿੰਘ ਸਮਾਧ ਭਾਈ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਕੈਸੀਅਰ ਡਾ. ਸ਼ਮਸ਼ੇਰ ਸਿੰਘ ਸਿੱਧੂ, ਸਹਾਇਕ ਕੈਸ਼ੀਅਰ ਡਾ. ਸੁਰੇਸ਼ ਸ਼ਰਮਾ, ਮੀਟਿੰਗ ਕੋਰਡੀਨੇਟਰ ਡਾ. ਵਰਿੰਦਰ ਸਿੰਘ ਤੂਰ, ਡਾ. ਰੋਬਨ ਅਰੋੜਾ, ਡਾ. ਹਰਦੇਵ ਸਿੰਘ ਸੈਣੀ, ਡਾ. ਰਮੇਸ਼ ਸ਼ਰਮਾ, ਸ਼ਿਵਮ ਸ਼ਰਮਾ, ਡਾ. ਰਾਜਕੁਮਾਰ, ਡਾ. ਜਗਸੀਰ ਸਿੰਘ, ਡਾ. ਹਰਜੀਤ ਸਿੰਘ, ਡਾ. ਜਸਬੀਰ ਸ਼ਰਮਾ, ਡਾ. ਅਬਦੁਲ ਹਮੀਦ, ਡਾ. ਪੂਨਮ ਜਨੇਜਾ, ਡਾ. ਤਰਲੋਕ ਸਿੰਘ, ਡਾ. ਮਨਦੀਪ ਸਿੰਘ, ਡਾ. ਕੁਲਦੀਪ ਸ਼ਰਮਾ, ਡਾ. ਪੁਨੀਤ ਕੁਮਾਰ, ਡਾ. ਪ੍ਰਦੀਪ ਕੁਮਾਰ, ਡਾ. ਸਤੀਸ਼ ਕੁਮਾਰ, ਡਾ. ਦਲਗੀਰ ਸਿੰਘ, ਡਾ. ਜੇਐਸ ਘਾਲੀ, ਡਾ. ਮਨਜੀਤ ਸਿੰਘ ਸੱਗੂ, ਡਾ. ਮੋਹਨ ਸਿੰਘ, ਡਾ. ਜਸਪ੍ਰੀਤ ਕੌਰ ਆਦਿ ਹਾਜਰ ਸਨ
ਅੰਤ ਪ੍ਰਧਾਨ ਡਾ ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ।




