ਤਰਨ ਤਾਰਨ, 28 ਜੂਨ ( ਅਮਿਤ ਮਰਵਾਹਾ ) -
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾ ਦੀ ਪਾਲਣਾ ਕਰਦਿਆਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜਕਾਰੀ ਸਿਵਲ ਸਰਜਨ ਡਾ. ਭਾਰਤੀ ਧਵਨ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਪਲਸ ਪੋਲੀਓ ਰਾਊਂਡ ਦੌਰਾਨ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਵਿਖੇ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਪਲਸ ਪੋਲੀਓ ਮੁਹਿੰਮ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 143447 ਜਨਮ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ ਅਤੇ ਕੋਲ ਚੇਨ ਦਾ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਪਲਸ ਪੋਲੀਓ ਰਾਊਂਂਡ ਮਿਤੀ 28, 29,ਅਤੇ 30 ਜੂਨ 2026 ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਫਿਕਸ ਬੂਥ 574 , ਡੋਰ-ਟੂ-ਡੋਰ 1148 ਟੀਮਾਂ, 33 ਟ੍ਰਾਂਜਿਟ ਟੀਮਾਂ, 49 ਮੋਬਾਈਲ ਟੀਮਾਂ ਅਤੇ ਇਸ ਦੇ ਯੋਗ ਪ੍ਰਬੰਧਾਂ ਲਈ 2450 ਵੈਕਸੀਨੇਟਰ ਨਿਯੁਕਤ ਕੀਤੇ ਗਏ ਹਨ। ਡਾ.ਵਰਿੰਦਰਪਾਲ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਟੀਮਾ ਦੀ ਸੁਪਰਵਿਜ਼ਨ ਲਈ ਜ਼ਿਲ੍ਹੇ ਵਿੱਚ ਕੁੱਲ 114 ਸੁਪਰਵਾਈਜ਼ਰ ਵੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਵੱਖ-ਵੱਖ ਬਲਾਕਾਂ ਦੀ ਸੁਪਰਵਿਜ਼ਨ ਲਈ ਸਮੂਹ ਬਲਾਕਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੁੰ ਵੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜ਼ੋ ਇਸ ਪਲਸ ਪੋਲੀਓ ਰਾਂਊਂਡ ਵਿੱਚ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਂਝਾ ਨਾ ਰਹੇ।
ਡਾ. ਵਰਿੰਦਰਪਾਲ ਕੌਰ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 131 ਦੇ ਕਰੀਬ ਭੱਠੇ ਅਤੇ 185 ਹਾਈ ਰਿਸਕ ਏਰੀਏ ਤੋਂ ਇਲਾਵਾ ਫੈਕਟਰੀਆਂ, ਕਾਰਖਾਨਿਆਂ ਆਦਿ ਲਈ ਵੀ ਮੋਬਾਈਲ ਟੀਮਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਅੱਜ ਪੋਲੀਓ ਰੋਕੂ ਬੂੰਦਾਂ ਤੋ ਵਾਂਝੇ ਰਹਿ ਜਾਣਗੇ ਉਨ੍ਹਾਂ ਬੱਚਿਆਂ ਨੂੰ ਸਾਡੀਆਂ ਸਿਹਤ ਵਿਭਾਗ ਦੀਆਂ ਪੋਲੀਓ ਟੀਮਾਂ/ਮੋਬਾਈਲ ਟੀਮਾਂ ਡੋਰ-ਟੂ-ਡੋਰ ਜਾ ਕੇ, ਭੱਠਿਆਂ 'ਤੇ ਜਾ ਕੇ ਅਤੇ ਸਲੱਮ ਏਰੀਏ ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਉਣਗੀਆਂ।
ਇਸ ਮੌਕੇ ਸਿਵਲ ਹਸਪਤਾਲ ਦੇ ਡਾ. ਰਣਦੀਪ ਸਿੰਘ ਜ਼ਿਲ੍ਹਾ ਐਪੀਡਿਮੋਲੋਜਿਸਟ, ਡਾ. ਵਿਪੁਲ, ਡਾ. ਜ਼ਸਪਿੰਦਰ ਪਾਲ ਸਿੰਘ, ਡਾ. ਰੁਪਿੰਦਰ ਕੌਰ, ਡਾ. ਰੌਬਿਨ ਸਿੰਘ ਟੀ.ਬੀ. ਅਫ਼ਸਰ, ਡਾ. ਲਾਜਵੀਰ ਸਿੰਘ , ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ, ਅਮਰਜੀਤ ਸਿੰਘ ਗਿੱਲ , ਐਲ.ਐਚ.ਵੀ ਜਸਬੀਰ ਕੌਰ, ਏ.ਐਨ.ਐਮ ਪ੍ਰਦੀਪ ਕੌਰ ਮਨਜਿੰਦਰ ਸਿੰਘ, ਜਸਪਿੰਦਰ ਸਿੰਘ, ਪ੍ਰਦੀਪ ਸਿੰਘ, ਆਰੂਸ਼ ਭੱਲਾ ਬੀ.ਸੀ.ਸੀ. ਕੋਆਰਡੀਨੇਟਰ, ਸੰਦੀਪ ਸਿੰਘ ਕੰਪਿਊਟਰ ਅਸਿਸਟੈਂਟ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਆਦਿ ਹਾਜ਼ਰ ਸੀ।




