ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਮੋਗਾ ਦੇ ਬੀ.ਐੱਸ.ਸੀ. ਨਰਸਿੰਗ ਤੀਸਰੇ ਸਮੈਸਟਰ ਦਾ
ਨਤੀਜੇ ਬੜਾ ਸ਼ਾਨਦਾਰ ਰਿਹਾ । ਕਾਲਜ ਦੇ ਵਿਦਿਆਰਥੀਆਂ ਨੇ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ 100 ਪ੍ਰਤੀਸ਼ਤ
ਰਿਜ਼ਲਟ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਨਤੀਜਿਆਂ ਅਨੁਸਾਰ ਮਮਤਾ ਸ਼ਰਮਾ ਪੁੱਤਰੀ ਮਨਿੰਦਰ ਸਿੰਘ, ਵੀਰਪਾਲ ਕੋਰ ਪੁੱਤਰੀ ਕੁਲਵਿੰਦਰ ਸਿੰਘ, ਨੇ
ਪਹਿਲਾ ਸਥਾਨ ਹਾਸਲ ਕੀਤਾ । ਜੈਸਮੀਨਪ੍ਰੀਤ ਕੋਲ ਪੁੱਤਰੀ ਗੁਰਚਰਨ ਸਿੰਘ, ਨਵਜੋਤ ਕੋਰ ਸਿੱਧੂ ਪੁੱਤਰੀ
ਜਸਵਿੰਦਰ ਸਿੰਘ, ਸੁੱਖਰੀਤ ਕੋਰ ਚਿਹਲ ਪੁੱਤਰੀ ਸੁੱਖਮੰਦਰ ਸਿੰਘ ਚਿਹਲ, ਤਨਵੀਰ ਕੋਰ ਪੁੱਤਰੀ ਬਲਰਾਜ
ਸਿੰਘ, ਯਸ਼ਨਪ੍ਰੀਤ ਕੋਰ ਪੁੱਤਰੀ ਜੱਗਦੀਸ਼ ਸਿੰਘ, ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਪ੍ਰਭਲੀਨ
ਕੌਰ ਪੁੱਤਰੀ ਗੁਰਪ੍ਰਤਾਨ ਸਿੰਘ, ਰੱਸਲੀਨ ਕੋਰ ਪੁੱਤਰੀ ਅਮਨਦੀਪ ਸਿੰਘ, ਰਵੀਨਾ ਪੁੱਤਰੀ ਉਪਿੰਦਰ ਰਾਏ,
ਅਤੇ ਸਿਮਰਨ ਮੰਘੈੜਾ ਪੁੱਤਰੀ ਸੁੱਖਜਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਤੇ ਕਾਲਜ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਡਾਇਰੈੱਕਟਰ ਡਾ ਪਵਨ ਥਾਪਰ ਨੇ
ਬੱਚਿਆ ਨੂੰ ਅਤੇ ਉਹਨਾ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਹੋਰ ਵੀ
ਸਖਤ ਮਿਹਨਤ ਦੀ ਲੋੜ ਹੈ ਤਾਂ ਕਿ ਆਪਣੀ ਜਿੰਦਗੀ ਵਿੱਚ ਅਸੀ ਸਹੀ ਮੁਕਾਂਮ ਹਾਂਸਿਲ ਕਰਕੇ ਆਪਣੇ
ਵਾਤਾਵਰਨ, ਆਪਣੇ ਸਮਾਜ, ਪਰਿਵਾਰ ਅਤੇ ਆਪਣੇ ਦੇਸ਼ ਦੀ ਲਈ ਉੱਚਿਤ ਯੋਗਦਾਨ ਪਾਕੇ ਉਸ ਨੂੰ
ਤਰੱਕੀ ਵੱਲ ਲਿਜਾ ਸਕੀਏ ।
ਕਾਲਜ ਦੀ ਪ੍ਰਿੰਸੀਪਲ ਡਾ: ਸੂਨੀਤਾ ਜੋਸਫ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਉਨ੍ਹਾਂ ਨੂੰ
ਵਧਾਈ ਦਿੱਤੀ ਅਤੇ ਕਿਹਾ ਕਿ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਹੀ ਇਸ ਤਰ੍ਹਾਂ ਦੀ ਕਾਮਯਾਬੀ
ਮਿਲਦੀ ਹੈ। ਉਨ੍ਹਾਂ ਨੇ ਸਟਾਫ ਮੈਂਬਰਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ
ਨੇ ਇਹ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ
ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ।
ਖ਼ਬਰਾਂ
ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ;ਬੀ ਐੱਸ ਸੀ ਨਰਸਿੰਗ ਤੀਸਰੇ ਸਮੈੱਸਟਰ ਦਾ ਨਤੀਜਾ ਰਿਹਾ ਸ਼ਾਨਦਾਰ
17 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



