ਤਰਨ ਤਾਰਨ, 3 ਜੁਲਾਈ (ਅਮਿਤ ਮਰਵਾਹਾ)
ਡਾ: ਸੰਦੀਪ ਧਵਨ ਨੇ ਅੱਜ ਸਿਵਲ ਸਰਜਨ ਤਰਨ ਤਾਰਨ ਦਾ ਅਹੁਦਾ ਸੰਭਾਲ ਲਿਆ ਹੈ। ਡਾਕਟਰ ਸੰਦੀਪ ਧਵਨ ਜਿਲਾ ਕਪੂਰਥਲਾ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਸੀਨੀਅਰ ਮੈਡੀਕਲ ਅਫਸਰ ਦੇ ਤੌਰ ਤੇ ਡਿਊਟੀ ਨਿਭਾ ਚੁੱਕੇ ਹਨ । ਜ਼ਿਲ੍ਹਾ ਜਲੰਧਰ ਦੇ ਸਿਵਿਲ ਹਸਪਤਾਲ ਨਕੋਦਰ ਵਿਖੇ ਐਸਐਮਓ ਦੇ ਅਹੁਦੇ ਤੈਨਾਤ ਸਨ, ਨਕੋਦਰ ਤੋਂ ਪਦ ਉਨਤ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਵਿਖੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ। ਸਿਵਲ ਸਰਜਨ ਦਫਤਰ ਤਰਨ ਤਾਰਨ ਪਹੁੰਚਣ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਭਾਰਤੀ ਧਵਨ, ਜਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ, ਜਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ,ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੂਪਮ ਚੌਧਰੀ, ਸਹਾਇਕ ਸਿਵਲ ਸਰਜਨ ਡਾਕਟਰ ਜਸਪ੍ਰੀਤ ਸਿੰਘ, ਐਸਐਮਓ ਸਿਵਲ ਹਸਪਤਾਲ ਡਾਕਟਰ ਸੁਰਿੰਦਰ ਕੁਮਾਰ, ਡੀਡੀਐਚਓ ਡਾਕਟਰ ਸੰਦੀਪ ਬੰਬੂਰੀਆ , ਐਪੀਡੀਮਾਲੋਜਿਸਟ ਡਾਕਟਰ ਲਾਜਵੀਰ ਸਿੰਘ , ਜ਼ਿਲਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ ,ਮਾਸ ਮੀਡੀਆ ਅਫਸਰ ਬਲਜਿੰਦਰ ਕੌਰ , ਸੁਪਰਡੈਂਟ ਪੁਸ਼ਪਿੰਦਰ ਸਿੰਘ, ਸੁਪਰਡੈਂਟ ਤੇਜਿੰਦਰ ਸਿੰਘ ਢਿੱਲੋ, ਚੀਫ ਫਾਰਮੇਸੀ ਅਫਸਰ ਰਣਜੀਤ ਸਿੰਘ, ਗੁਰਦੇਵ ਸਿੰਘ ਢਿੱਲੋਂ ਹੈਲਥ ਸੁਪਰਵਾਈਜ਼ਰ, ਰਜਵੰਤ ਸਿੰਘ ਬਾਗੜੀਆਂ ਐਸ ਐਲ ਟੀ,ਫਾਰਮੇਸੀ ਅਫਸਰ ਵਰਿੰਦਰ ਭਾਟੀਆ, ਸ਼੍ਰੀ ਰੋਹਿਤ ਡੀਐਮਈਓ,ਨਵਤੇਜ ਸਿੰਘ ਸੀਨੀਅਰ ਸਹਾਇਕ, ਸਿਮਰਜੀਤ ਕੌਰ ,ਮਨਦੀਪ ਸਿੰਘ ਤੋਂ ਇਲਾਵਾ ਨਵ ਨਿਯੁਕਤ ਸਿਵਲ ਸਰਜਨ ਦੀ ਧਰਮ ਪਤਨੀ ਡਾਕਟਰ ਸਿਮੀ ਧਵਨ , ਡਾਕਟਰ ਸਮੀਰ ਆਦਿ ਮੌਜੂਦ ਸਨ। ਅਹੁਦਾ ਸੰਭਾਲਣ ਮੌਕੇ ਗੱਲਬਾਤ ਕਰਦਿਆਂ ਨਵ ਨਿਯੁਕਤ ਸਿਵਲ ਸਰਜਨ ਡਾ: ਸੰਦੀਪ ਧਵਨ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਵਡਭਾਗੇ ਹਨ ਜਿੰਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨਗਰੀ ਤਰਨ ਤਾਰਨ ਵਿਖੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਉਹ ਸਮੂਹ ਪ੍ਰੋਗਰਾਮ ਅਫਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਦੇ ਸਹਿਯੋਗ ਨਾਲ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਅਤੇ ਸੁਚੱਜੇ ਤਰੀਕੇ ਦੇ ਨਾਲ ਆਮ ਲੋਕਾਂ ਤੱਕ ਪਹੁੰਚਾਉਣਗੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ ਖਵਾਰੀ ਅਤੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਸਿਵਲ ਸਰਜਨ ਦਫਤਰ ਦੇ ਸਮੁੱਚੇ ਸਟਾਫ ਦਾ ਸਵਾਗਤ ਮੌਕੇ ਧੰਨਵਾਦ ਕੀਤਾ।
ਖ਼ਬਰਾਂ
ਤਰਨਤਾਰਨ ਜ਼ਿਲ੍ਹੇ 'ਚ ਡਾ: ਸੰਦੀਪ ਧਵਨ ਨੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ
3 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



