ਮੋਗਾ, 30 ਸਤੰਬਰ (ਜਸ਼ਨ ) ਡਾ. ਸਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ, ਮੋਗਾ ਦੇ ਬੀ.ਐੱਸ.ਸੀ.ਨਰਸਿੰਗ ਪਹਿਲੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਆਏ ਨਤੀਜਿਆਂ ’ਚ ਪਹਿਲਾ ਸਥਾਨ 8.0 ਸੀਜੇਪੀਏ ਹਾਸਲ ਕਰ ਕੇ ਜਸਲੀਨ ਕੌਰ, ਇੰਦਰਪ੍ਰੀਤ ਕੌਰ ਅਤੇ ਹਰਸਿਮਰਨ ਕੌਰ ਬੈਂਸ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ 7.5 ਸੀਜੇਪੀਏ ਨਾਲ ਤਨੂਰੀਤ ਕੌਰ, ਬੀਰਦਵਿੰਦਰ ਸਿੰਘ, ਖੁਸ਼ਪ੍ਰੀਤ ਕੌਰ ਮਾਨ, ਪਰਨੀਤ ਕੌਰ, ਖਾਨ ਲਿਆਕਤ ਅਲੀ ਅਤੇ ਯਾਦਵਿੰਦਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ: 7.0 ਸੀਜੇਪੀਏ ਨਾਲ ਪ੍ਰਭਨੂਰ ਕੌਰ, ਮਨਸੁਖ ਕੌਰ, ਦਿਲਪ੍ਰੀਤ ਕੌਰ ਜੰਡੂ, ਤਮੰਨਾ ਮਨਚੰਦਾ, ਕੋਮਲਪ੍ਰੀਤ ਕੌਰ, ਐਸ਼ਰੀਨਾ ਕੌਰ, ਨਵਜੋਤ ਕੌਰ, ਗੁਰਨੂਰ ਕੌਰ, ਹਰਮਨਦੀਪ ਕੌਰ ਸੰਧੂ, ਖੁਸ਼ਪ੍ਰੀਤ ਕੌਰ ਗਿੱਲ, ਸੁਖਪ੍ਰੀਤ ਕੌਰ, ਮਹਿਕ, ਪੱਲਵੀ, ਪਲਕ, ਸੁਖਰਾਜ ਸਿੰਘ, ਜ਼ੁਬੈਰ ਹਨੀਫ਼, ਸਾਹਿਬਪ੍ਰੀਤ ਕੌਰ, ਅਰਸ਼ਵੀਰ ਕੌਰ, ਸ਼ਰਨਦੀਪ ਕੌਰ, ਸ਼ਿਵਾਨੀ ਸ਼ਰਮਾ, ਹਰਮਨਪ੍ਰੀਤ ਕੌਰ, ਹਰਮਨਦੀਪ ਕੌਰ ਬਰਾੜ, ਜਸਪ੍ਰੀਤ ਕੌਰ, ਰਮਨਪ੍ਰੀਤ ਕੌਰ, ਸੁਖਜੀਤ ਕੌਰ, ਹਰਸ਼ਦੀਪ ਕੌਰ, ਰਿਧਿਮਾ ਸਿੰਘ, ਜਸਨੂਰਪ੍ਰੀਤ ਕੌਰ ਅਤੇ ਰਾਸ਼ੀ ਨੇ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸ਼ਾਨਦਾਰ ਨਤੀਜਾ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਬੰਧਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਨਿਰੰਤਰ ਅਕਾਦਮਿਕ ਸਹਿਯੋਗ ਸਫਲਤਾ ਦਾ ਮੁੱਖ ਆਧਾਰ ਹੈ।
ਖ਼ਬਰਾਂ
ਡਾ. ਸਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦੇ ਨਤੀਜੇ ’ਚ ਮਾਰੀਆ ਮੱਲਾਂ
2 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



