ਸਾਹਿਬਜ਼ਾਦਾ ਅਜੀਤ ਸਿੰਘ ਨਗਰ ,1 ਜੂਨ (ਜਸ਼ਨ ) ਪੰਜਾਬ ਦੇ ਉੱਘੇ ਅਧਿਆਪਕ ਅਤੇ ਵਿਗਿਆਨੀ ਡਾਕਟਰ ਜਸਵਿੰਦਰ ਸਿੰਘ ਨੂੰ "ਨਿਰਵੈਰ ਏਡ ਗੱਤਕਾ ਅਖਾੜੇ" ਵਿਚ ਸਨਮਾਨ ਦਿੱਤਾ ਗਿਆ। ਸਿਖਿਆ ਰਤਨ ਅਤੇ ਨੈਸ਼ਨਲ ਅਵਾਰਡੀ ਡਾਕਟਰ ਜਸਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਿੰਡ ਬੜੀਆਂ ਬੱਸੀ (ਬਨੂੜ )ਵਿਖੇ ਪੁਹੰਚ ਕੇ ਪ੍ਰਯੋਗਾਂ ਰਹਿਣ ਸਰਲ ਅਤੇ ਦਿਲਚਸਪ ਤਰੀਕੇ ਨਾਲ ਬੱਚਿਆਂ ਨੂੰ ਹਿਸਾਬ ਅਤੇ ਵਿਗਿਆਨ ਵਿਸ਼ੇ ਨਾਲ ਜੋੜਿਆ। ਇਸ ਮੌਕੇ ਬੱਚਿਆਂ ਨੇ ਡਾਕਟਰ ਜਸਵਿੰਦਰ ਸਿੰਘ ਵਲੋਂ ਪ੍ਰਯੋਗਸ਼ਾਲਾ ਵਿਚ ਦਿੱਤੇ ਵਖਿਆਨ ਪੂਰੇ ਗੌਹੁ ਨਾਲ ਵਾਚੇ । "ਨਿਰਵੈਰ ਏਡ ਗੱਤਕਾ ਅਖਾੜੇ"ਦੇ ਸੇਵਕਾਂ ਨੇ ਡਾਕਟਰ ਜਸਵਿੰਦਰ ਸਿੰਘ ਵਲੋਂ ਸਮੁਚੇ ਪੰਜਾਬ ਵਿਚ ਵਿਚਾਰ ਕੇ ਬੱਚਿਆਂ ਨੂੰ ਵਿਗਿਆਨ ਨਾਲ ਜੋੜਾਂ ਦੀ ਸੇਵਾ ਬਦਲੇ ਸਨਮਾਨਿਤ ਕੀਤਾ ।

ਡਾਕਟਰ ਜਸਵਿੰਦਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ "ਨਿਰਵੈਰ ਏਡ ਗੱਤਕਾ ਅਖਾੜੇ" ਵਲੋਂ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨਾ ਸ਼ਲਾਘਾਯੋਗ ਉੱਦਮ ਹੈ ਜਦਕਿ ਸ਼ਸਤਰ ਵਿਦਿਆ ਸਾਡੀ ਵਿਰਾਸਤ ਹੈ।




