
ਮੋਗਾ, 1 ਜੁਲਾਈ (ਜਸ਼ਨ ) ਭਾਰਤ ‘ਚ ਇੱਕ ਜੁਲਾਈ ਨੰੁ “ਡਾਕਟਰ ਦਿਵਸ” ਵਜੋਂ ਮਨਾਇਆ ਜਾਂਦਾ ਹੈ ।
ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ
ਸੰਧੂ ਅਤੇ ਐੱਮ.ਡੀ ਮੈਡਮ ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਵਿੱਚ “ਡਾਕਟਰ
ਦਿਵਸ” ਮਨਾਇਆ ਗਿਆ। ਉਹਨਾਂ ਨੇ ਕਿਹਾ ਕਿ ਇਹ ਦਿਵਸ ਭਾਰਤ ਵਿੱਚ ਡਾਕਟਰ
ਬਿਧਨ ਚੰਦਰਾ ਵੱਲੋਂ ਦਿੱਤੇ ਯੋਗਦਾਨ ਨੂੰ ਯਾਦ ਕਰਦੇ ਹੋਏ ਮਨਾਇਆ
ਜਾਂਦਾ ਹੈ। ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਕਿਉਕਿ ਡਾਕਟਰ
ਲੋਕਾਂ ਨੂੰ ਦੂਸਰਾ ਜੀਵਨ ਦਿੰਦੇ ਹਨ। ਲੋਕ ਡਾਕਟਰਾਂ ਦੇ ਕੰਮਾਂ ਨੂੰ ਸਲਾਮ
ਕਰਦੇ ਹਨ।ਸ੍ਰੀ ਹੇਮਕੁੰਟ ਸਕੂਲ ਦੇ ਅਧਿਆਪਕਾਂ ਵੱਲੋਂ ਡਾ: ਜਸਪਾਲ ਸਿੰਘ,
ਡਾ: ਰਾਜ ਕੁਮਾਰ, ਡਾ: ਅਨਿਲ ਬਜਾਜ, ਡਾ: ਭੁਪਿੰਦਰ ਸਿੰਘ, ਡਾ: ਅਸ਼ੋਕ, ਡਾ: ਹਰਜੀਤ
ਸਿੰਘ ਸੋਢੀ, ਡਾ: ਆਰ. ਕੇ. ਅਗਰਵਾਲ(ਡੀ. ਸੀ. ਹਸਪਤਾਲ), ਡਾ: ਧਰਮਵੀਰ ਸਿੰਘ,
ਡਾ:ਰੋਬਿਨ (ਜੰਨਤਾ ਡੈਂਟਲ ਕੇਅਰ), ਡਾ: ਅਮੀਤਾ ਗੁਲਾਟੀ (ਸ਼ਕੁੰਤਲਾ ਨਰਸਿੰਗ
ਹੋਮ), ਡਾ:ਰਾਜਦਵਿੰਦਰ ਸਿੰਘ (ਮਾਤਾ ਅਮਰ ਕੌਰ ਨਰਸਿੰਗ ਹੋਮ), ਐਸ.
ਐਮ. ਓ. ਰਿਪੂ ਦਮਨ(ਸਿਵਲ ਹਸਪਤਾਲ), ਡਾ: ਹਰਜੋਤ ਕੌਰ(ਹਰਬੰਸ ਹਸਪਤਾਲ),
ਡਾ:ਪਲਵਿੰਦਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਅਤੇ ਸਨਮਾਨ ਵਜੋਂ
ਗੁਲਦਸਤੇ ਅਤੇ ਧੰਨਵਾਦ ਕਾਰਡ ਭੇਟ ਕੀਤੇ ਗਏ ਅਤੇ ਉਹਨਾਂ ਦੇ ਕੰਮਾਂ ਦੀ
ਸ਼ਲਾਘਾ ਕਰਦੇ ਹੋਏ ਪ੍ਰਸੰਸਾ ਕੀਤੀ ਅਤੇ ਨਾਲ ਹੀ ਮਿਠਾਈ ਖਵਾ ਕੇ
ਮੁੰੂਹ ਮਿੱਠਾ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ
ਨੇ ਕਿਹਾ ਕਿ ਡਾਕਟਰਾਂ ਨੰੁ ਅਸੀ ਦੂਸਰਾ ਰੱਬ ਮੰਨਦੇ ਹਨ।ਕਿਉਕਿ ਮੁਸੀਬਤ
ਸਮੇਂ ਕਿਸੇ ਵਿਆਕਤੀ ਦੀ ਜਾਨ ਬਚਾਉਣ ਦੀ ਜਿੰਮੇਦਾਰੀ ਡਾਕਟਰਾਂ ਦੇ ਹੱਥ ਵਿੱਚ
ਹੁੰਦੀ ਹੈ ਜੋ ਕਿ ਇਨਸਾਨਾਂ ਨੂੰ ਮੁੜ ਸੁਰਜੀਤ ਕਰਕੇ ਉਹਨਾਂ ਦੇ ਪਰਿਵਾਰ
ਵਿੱਚ ਖੁਸ਼ਹਾਲੀ ਲਿਆਉਂਦੇ ਹਨ।






