ਧਰਮਕੋਟ, 30 ਅਗਸਤ (ਜਸ਼ਨ ) 2027 ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤੀ ਜਨਤਾ ਪਾਰਟੀ ਨੂੰ ਬੂਥ ਪੱਧਰ ’ਤੇ ਮਜਬੂਤੀ ਪ੍ਰਧਾਨ ਕਰਨ ਲਈ ਭਾਜਪਾ ਵੱਲੋਂ ਲਗਾਤਾਰ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ। ਧਰਮਕੋਟ ਹਲਕੇ ਅੰਦਰ ਭਾਜਪਾ ਨੂੰ ਮਜਬੂਤੀ ਪ੍ਰਧਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਭਾਜਪਾ ਦਫਤਰ ਧਰਮਕੋਟ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਵੱਡੇ ਪੱਧਰ ’ਤੇ ਜਿੱਤ ਦਵਾਉਣਗੇ ਅਤੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਤੇ ਸ਼ਮਸ਼ੇਰ ਸਿੰਘ ਕੈਲਾ , ਜ਼ਿਲਾ ਜਰਨਲ ਸੈਕਟਰੀ , ਲਾਲਾ ਤਾਇਲ ਸੀਨੀਅਰ ਭਾਜਪਾ ਆਗੂ, ਸਰਕਲ ਪ੍ਰਧਾਨ ਗੁਰਮੀਤ ਸਿੰਘ ਸ਼ੇਰਪੁਰ, ਪ੍ਰਧਾਨ ਸੁਖਚੈਨ ਸਿੰਘ ਦਾਤਾ, ਪ੍ਰਧਾਨ ਜਗਜੀਤ ਸਿੰਘ ਇੰਦਗੜ੍ਹ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਧਾਨ ਦਰਸ਼ਨ ਸਿੰਘ ਘਾਰੂ, ਗੁਰਬੀਰ ਸਿੰਘ ਰਟੌਲ ਪ੍ਰਧਾਨ ਜ਼ਿਲ੍ਹਾ ਯੁਵਾ ਮੋਰਚਾ,ਰੋਹਣ ਬਾਵਾ, ਅਮਨ ਅਤਰੀ, ਅਜਮੇਰ ਸਿੰਘ, ਮਨਜੀਤ ਸਿੰਘ ਵਰੇ, ਬੋਹੜ ਸਿੰਘ ਬਹਾਦਰ ਵਾਲਾ, ਜਸਪਾਲ ਸਿੰਘ ਬਾਕਰਵਾਲਾ, ਬਲਵਿੰਦਰ ਸਿੰਘ, ਰਾਓ ਬਰਿੰਦਰ ਪੱਬੀ, ਸੰਜੀਵ ਗੁਪਤਾ ਕਨਵੀਨਰ ਮਨ ਕੀ ਬਾਤ, ਵਿਨੇ ਗੋਇਲ, ਹਰਚੰਦ ਸਿੰਘ ਬੱਡੂਵਾਲ, ਜਸਵੀਰ ਸਿੰਘ ਮਨਾਵਾ, ਗੁਰਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਖ਼ਬਰਾਂ
ਧਰਮਕੋਟ ਹਲਕੇ ਦੇ ਭਾਜਪਾ ਵਰਕਰਾਂ ਦੀ ਮੀਟਿੰਗ ਨੂੰ ਜ਼ਿਲਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕੀਤਾ ਸੰਬੋਧਨ
31 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



