ਮੋਗਾ10 ਅਗਸਤ (ਜਸ਼ਨ ) ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਮੋਗਾ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਵਿਸ਼ਾਲ ਸਮਰਸਤਾ ਕਲਸ਼ ਸ਼ੋਭਾ ਯਾਤਰਾ ਸਜਾਈ ਗਈ। ਯਾਤਰਾ ਰਾਹੀਂ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਮਾਜਿਕ ਸਮਰਸਤਾ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਕੱਢੀ ਗਈ ਇਹ ਯਾਤਰਾ ਮੋਗਾ ਦੇ ਮੇਨ ਚੌਂਕ ਤੋਂ ਸ਼ੁਰੂ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਜੁੜੀਆਂ। ਸ਼ੋਭਾ ਯਾਤਰਾ ਮੇਨ ਬਾਜ਼ਾਰ, ਰੇਲਵੇ ਰੋਡ, ਚੈਂਬਰ ਰੋਡ, ਪ੍ਰਤਾਪ ਰੋਡ ਅਤੇ ਜਵਾਹਰ ਨਗਰ ਸਮੇਤ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਮਾਰਗਾਂ ਤੋਂ ਹੁੰਦੀ ਹੋਈ ਇੰਦਰਾ ਕਾਲੋਨੀ ਪਹੁੰਚੀ, ਜਿੱਥੇ ਯਾਤਰਾ ਦਾ ਸਮਾਪਨ ਕੀਤਾ ਗਿਆ। ਸ਼ਰਧਾਲੂਆਂ ਨੇ ਵੱਖ ਵੱਖ ਥਾਵਾਂ ਤੇ ਯਾਤਰਾ ਦਾ ਸਵਾਗਤ ਵੀ ਕੀਤਾ। ਪੂਰੇ ਰਸਤੇ ਦੌਰਾਨ ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ। ਯਾਤਰਾ ਵਿੱਚ ਸ਼ਾਮਲ ਲੋਕਾਂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਵਧਾਉਂਦਿਆਂ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਹਰਜੋਤ ਕਮਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਅਤੇ ਵਿਚਾਰਾਂ ਰਾਹੀਂ ਸਮਾਜ ਵਿੱਚ ਜਾਤ-ਪਾਤ, ਭੇਦਭਾਵ ਅਤੇ ਊਚ-ਨੀਚ ਦੀ ਭਾਵਨਾ ਨੂੰ ਖਤਮ ਕਰਕੇ ਸਮਾਨਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਏਕਤਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਸਮਰਸਤਾ ਕਲਸ਼ ਯਾਤਰਾ ਵੀ ਇਸੇ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਇੱਕ ਉਪਰਾਲਾ ਰਹੀ। ਯਾਤਰਾ ਰਾਹੀਂ ਸ਼ਹਿਰ ਵਾਸੀਆਂ ਨੂੰ ਸਮਾਜਿਕ ਭੇਦਭਾਵ ਤੋਂ ਉੱਪਰ ਉੱਠ ਕੇ ਆਪਸੀ ਪਿਆਰ ਅਤੇ ਭਾਈਚਾਰੇ ਨਾਲ ਸਮਾਜ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਤੇ ਰਾਕੇਸ਼ ਸ਼ਰਮਾ, ਵਿਨੈ ਸ਼ਰਮਾ, ਰਾਜਪਾਲ ਠਾਕੁਰ, ਗੀਤਾ ਆਰੀਆ, ਦੇਵ ਪ੍ਰਿਆ ਤਿਆਗੀ,ਨਿਧੜਕ ਸਿੰਘ ਬਰਾੜ, ਨਿਰਮਲ ਸਿੰਘ ਮੀਨੀਆਂ, ਸਰਦੂਲ ਸਿੰਘ ਕੰਗ, ਸਤਨਾਮ ਸਿੰਘ ਗਿੱਲ, ਅਜੈ ਕੁਮਾਰ ਵਿੱਕੀ ਸਿਤਾਰਾ, ਲਖਵੰਤ ਸਿੰਘ ਸਾਫੂਵਾਲਾ, ਸਤਿੰਦਰਪ੍ਰੀਤ ਸਿੰਘ ਰੱਤੀਆਂ, ਕਮਲਜੀਤ ਕੌਰ ਧੱਲੇਕੇ, ਗੁਰਬੀਰ ਸਿੰਘ, ਰੁਦਰ ਸ਼ਰਮਾ, ਸੰਜੀਵ ਸ਼ਰਮਾ, ਇਸ਼ਾਰਾ ਸਿੰਘ, ਰਮਨ ਸੂਦ, ਹੇਮੰਤ ਸੂਦ, ਦੀਪਕ ਕੌੜਾ, ਕ੍ਰਿਸ਼ਨ ਸੈਣੀ, ਸਰਕਲ ਪ੍ਰਧਾਨ ਭੁਪਿੰਦਰ ਹੈਪੀ, ਸਰਕਲ ਪ੍ਰਧਾਨ ਅਮਨਦੀਪ ਗਰੋਵਰ, ਆਈ.ਟੀ. ਸੈੱਲ ਕਨਵੀਨਰ ਸੰਜੀਵ ਬਠਲਾ, ਪਾਰਸ਼ਦ ਯੋਗੇਸ਼ ਸਿਤਾਰਾ, ਧਰਮਵੀਰ ਭਾਰਤੀ, ਹਰਮਨਦੀਪ ਮੀਤਾ, ਲੀਨਾ ਗੋਇਲ, ਸੂਰਜ ਭਾਨ ਧਾਲੀਵਾਲ, ਗੁਰਪ੍ਰੀਤ ਸਿੰਘ ਸਲੀਣਾ, ਇਕਬਾਲ ਸਿੰਘ, ਪ੍ਰਿਯੰਕਾ ਗੁਪਤਾ, ਕੁਲਭੂਸ਼ਣ ਜੈਦਕਾ, ਰਮਨ ਸੂਦ, ਨਿਰਮਲ ਸਿੰਘ ਲੰਡੇਕੇ, ਕੁਲਦੀਪ ਕੌਰ ਲੰਡੇਕੇ, ਭੁਪਿੰਦਰ ਸਿੰਘ, ਜਗਦੀਸ਼ ਕੁਮਾਰ ਕੋਟ ਈਸੇ ਖਾਂ, ਗੁਰਚਰਨ ਸਿੰਘ ਗਾਨੂ ਲੰਡੇਕੇ, ਵਿਕਾਸ ਗਾਬਾ, ਗੁਰਮੇਲ ਸਿੰਘ, ਮੰਗਲ ਸਿੰਘ, ਗੁਰਮੇਲ ਸਿੰਘ ਬਾਠ, ਦਵਿੰਦਰ ਸਿੰਘ, ਧੀਰਜ ਕੁਮਾਰ, ਸਤਨਾਮ ਸਿੰਘ, ਗਗਨਦੀਪ ਧੁੰਨਾ, ਪ੍ਰੋਮਿਲਾ ਮੈਨਾਰਾਇ, ਲਖਵਿੰਦਰ ਕੌਰ ਰਾਣੀ, ਹਰਵਿੰਦਰ ਕੌਰ ਚੜਿੱਕ, ਧਰਮਪਾਲ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਖ਼ਬਰਾਂ
ਗੁਰੂ ਰਵਿਦਾਸ ਜਯੰਤੀ ਸਬੰਧੀ ਸਜਾਈ ਕਲਸ਼ ਯਾਤਰਾ, ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਦਿੱਤਾ ਸੰਦੇਸ਼
* ਸੰਗਤਾਂ ਦੇ ਸਹਿਯੋਗ ਲਈ ਡਾ. ਹਰਜੋਤ ਕਮਲ ਨੇ ਕੀਤਾ ਧੰਨਵਾਦ
10 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



