ਬਾਬਾ ਬਕਾਲਾ,15 ਮਈ (ਬਲਜਿੰਦਰ ਸਿੰਘ ) ਪਿੰਡ ਖਲਚੀਆਂ ਵਿਖੇ ਧੀ ਵੱਲੋਂ ਆਪਣੇ ਹੀ ਪਿਤਾ ਦੇ ਲਾਇਸੈਂਸੀ ਪਿਸਤੌਲ ਨਾਲ, ਆਪਣੇ ਹੀ ਪਿਤਾ ਨੂੰ ਗੋਲੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਡੀ. ਐੱਸ. ਪੀ. ਸੁਖਪਾਲ ਸਿੰਘ ਬਾਬਾ ਬਕਾਲਾ ਸਾਹਿਬ ਅਤੇ ਐੱਸ. ਐੱਚ. ਓ. ਮੁਖਤਾਰ ਸਿੰਘ ਖਲਚੀਆਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖਲਚੀਆਂ ਵਿਖੇ ਇਕ ਲੜਕੀ ਸਨੇਹਦੀਪ ਕੌਰ (ਪੁੱਤਰੀ ਪਰਮਿੰਦਰ ਸਿੰਘ, ਵਾਸੀ ਖਲਚੀਆਂ), ਜਿਸ ਨੇ ਕਿ ਪਿਛਲੇ ਸਾਲ 2025 ’ਚ +2 ਕੀਤੀ ਸੀ ਅਤੇ ਵਿਦੇਸ਼ (ਆਸਟ੍ਰੇਲੀਆ) ਜਾਣਾ ਚਾਹੁੰਦੀ ਸੀ, ਉਹ ਖੁਲ੍ਹੇ ਵਿਚਾਰਾਂ ਵਾਲੀ ਸੀ। ਉਸ ਦਾ ਪਿਤਾ ਅਤੇ ਘਰ ਦੇ ਉਸ ਨੂੰ ਰੋਕਦੇ ਸਨ। ਉਸ ਨੂੰ ਘਰ ਵਿਚ ਹੀ ਬੰਦਿਸ਼ਾਂ ਤਹਿਤ ਰੱਖਿਆ ਗਿਆ ਸੀ। ਇਸੇ ਗੱਲ ਤੋਂ ਗੁੱਸੇ ’ਚ ਆ ਕੇ ਸਨੇਹਦੀਪ ਨੇ ਆਪਣੇ ਪਿਤਾ ਉੱਪਰ ਪਿੱਠ ਪਿੱਛੋਂ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਖੱਬੇ ਪਾਸੇ ’ਚ ਲੱਗੀ। ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਕੁੜੀ ਸਨੇਹਦੀਪ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਧਾਰਾ 307, 25/54/59 ਤਹਿਤ ਥਾਣਾ ਖਲਚੀਆਂ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਇਸੈਂਸੀ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਖ਼ਬਰਾਂ
ਧੀ ਨੇ ਪਿਓ ਨੂੰ ਮਾਰੀ ਗੋਲੀ,ਧੀ ਦੇ ਆਸਟ੍ਰੇਲੀਆ ਜਾਣ ਦਾ ਕਰਦਾ ਸੀ ਵਿਰੋਧ
* ਚਿੱਟਾ ਲਹੂ
16 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



