ਮੋਗਾ, 30 ਅਗਸਤ (ਜਸ਼ਨ ) ਦੇਸ਼ ਭਰ ਵਿਚ ਹੱਦ ਦਰਜ਼ੇ ਦੀ ਵੱਧ ਚੁੱਕੀ ਮਹਿੰਗਾਈ ਕਰਕੇ ਦੇਸ਼ ਦੇ ਲੋਕਾਂ ਦਾ ਜਿੱਥੇ ਘਰੇਲੂ ਰਸੋਈ ਦਾ ਬਜਟ ਵਿਗੜ ਗਿਆ ਹੈ, ਉੱਥੇ ਆਮ ਲੋਕ ਦੋ ਡੰਗ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਵਿਰਵੇ ਹੋਣ ਲੱਗੇ ਹਨ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਅੱਜ ਜ਼ਿਲਾ ਕਾਂਗਰਸ ਕਮੇਟੀ ਮੋਗਾ ਮਹਿੰਗਾਈ ਵਿਰੁੱਧ ’ਹੱਲਾ- ਬੋਲ’ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ, ਮਾਲਵਿਕਾ ਸੂਦ , ਸਾਬਕਾ ਚੇਅਰਮੈਨ ਵਿਨੋਦ ਬਾਂਸਲ , ਜਗਸੀਰ ਸਿੰਘ ਕਾਲੇਕੇ , ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ , ਮਨਜੀਤ ਸਿੰਘ ਮਾਨ , ਸਵਰਨ ਸਿੰਘ ਆਦੀਵਾਲ , ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆਂ, ਪ੍ਰਮਿੰਦਰ ਸਿੰਘ ਡਿੰਪਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਜਮ੍ਹਾਂਖੋਰੀ ਰੋਕਣ ਵਿਚ ਨਾਕਾਮ ਰਹੀ ਹੈ, ਜਿਸ ਕਰ ਕੇ ਚੀਨੀ ਦਾ ਭਾਅ 70 ਰੁਪਏ ਕਿਲੋ ਜਦੋਂਕਿ ਪਿਆਜ 50 ਤੋਂ ਵੱਧ ਗਿਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੁਮਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੇ ਆਮ ਲੋਕਾਂ ਦੀ ਅਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੀ ਰਹੇਗੀ। ਇਸ ਮੌਕੇ ਜਸਪਾਲ ਸਿੰਘ ਡਰੋਲੀ, ਪਰਮਵਿਜੇ ਸਿੰਘ ਮਿੱਕੀ ਹੁੰਦਲ, ਕ੍ਰਿਸਨ ਤਿਵਾੜੀ , ਸੰਜੀਵ ਕੋਛੜ , ਹਰਬੰਸ ਸਿੰਘ , ਗੁਰਜੰਟ ਸਿੰਘ ਧਾਲੀਵਾਲ , ਸਰਪੰਚ ਜਗਦੇਵ ਸਿੰਘ ਛੋਟਾ ਘਰ, ਪ੍ਰਧਾਨ ਕੁਲਵਿੰਦਰ ਸਿੰਘ ਕਿੰਦੋ ਕੋਕਰੀ, ਇੰਦਰਜੀਤ ਸਿੰਘ ਲੋਪੋਂ, ਪ੍ਰਧਾਨ ਗੁਰਤੇਜ ਸਿੰਘ ਭੇਜਾ, ਗਰਦੌਰ ਸਿੰਘ ਚੜਿੱਕ, ਹਰਬੰਸ ਸਿੰਘ , ਵਿਕਰਮ ਪੱਤੋਂ ਆਦਿ ਹਾਜ਼ਰ ਸਨ।
ਖ਼ਬਰਾਂ
ਮਹਿੰਗਾਈ ਵਿਰੁੱਧ ਕਾਂਗਰਸ ਵਲੋਂ ‘ਹੱਲਾ- ਬੋਲ’ ਪ੍ਰਦਰਸ਼ਨ;ਜਨਤਾ ਹਾਲੋਂ ਬੇਹਾਲ- ਚੀਨੀ ਹੋਈ 70 ਰੁਪਏ ਤੋਂ ਪਾਰ- ਹਰੀ ਸਿੰਘ ਖਾਈ
31 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



