ਮੋਗਾ 17 ਅਗਸਤ (ਜਸ਼ਨ ) : ਸਿਵਲ ਸੁਸਾਇਟੀ ਮੋਗਾ ਦੇ ਸੱਦੇ ਤੇ ਮੋਗਾ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਆਮ ਸ਼ਹਿਰੀਆਂ ਵੱਲੋਂ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਇਕੱਤਰਤਾ ਕੀਤੀ ਗਈ। ਮੀਟਿੰਗ ਵਿੱਚ ਮੋਗਾ ਸ਼ਹਿਰ ਨੂੰ ਝੁੱਗੀ ਝੌਂਪੜੀ, ਨਜ਼ਾਇਜ ਕਬਜੇ, ਗੰਦਗੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਲਈ ਗੰਭੀਰ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਨੇ ਹਾਜਰ ਲੋਕਾਂ ਨੂੰ ਮੀਟਿੰਗ ਦੇ ਏਜੰਡੇ ਤੋਂ ਜਾਣੂ ਕਰਵਾਇਆ ਅਤੇ ਲੀਗਲ ਐਡਵਾਈਜਰ ਐਡਵੋਕੇਟ ਰਵਿੰਦਰ ਕੌਰ ਨੇ ਝੁੱਗੀ ਝੌਂਪੜੀ, ਨਜ਼ਾਇਜ ਕਬਜੇ, ਗੰਦਗੀ ਅਤੇ ਅਪਰਾਧ ਤੋਂ ਮੁਕਤ ਕਰਵਾਉਣ ਲਈ ਕਨੂੰਨੀ ਪਹਿਲੂਆਂ ਤੋਂ ਜਾਣੂ ਕਰਵਾਇਆ। ਜਿਸਤੇ ਬੋਲਦਿਆਂ ਸੰਸਥਾਵਾਂ ਦੇ ਮੁਖੀਆਂ ਅਤੇ ਆਮ ਸ਼ਹਿਰੀਆਂ ਨੇ ਏਜੰਡੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਸ਼ਹਿਰ ਨੂੰ ਉਕਤ ਅਤੇ ਹੋਰ ਦਰਪੇਸ਼ ਅਨੇਕਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਸੁਹਿਰਦ ਲੋਕਾਂ ਨੂੰ ਇੱਕ ਮੰਚ ਤੇ ਆਉਣ ਦਾ ਸੱਦਾ ਦਿੱਤਾ। ਸਭ ਦੇ ਵਿਚਾਰ ਲੈਣ ਉਪਰੰਤ ਇਸ ਸਬੰਧੀ ਇੱਕ ਜਾਂਇੰਟ ਐਕਸ਼ਨ ਕਮੇਟੀ ਬਨਾਉਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਸਿਵਲ ਸੁਸਾਇਟੀ ਮੋਗਾ ਤੋਂ ਮਹਿੰਦਰ ਪਾਲ ਲੂੰਬਾ ਅਤੇ ਮਨਿੰਦਰ ਸਿੰਘ ਬੇਦੀ, ਲੀਗਲ ਐਡਵਾਈਜਰ ਐਡ. ਰਵਿੰਦਰ ਕੌਰ, ਨਿਹੰਗ ਜੱਥੇਬੰਦੀ ਦਲ ਪੰਥ ਤੋਂ ਬਾਬਾ ਕਰਮਜੀਤ ਸਿੰਘ, ਰਮਨਦੀਪ ਸਿੰਘ, ਹਿਊਮਨ ਰਾਈਟਸ ਤੋਂ ਸੁਰਿੰਦਰ ਬਾਵਾ, ਜਸਪ੍ਰੀਤ ਸਿੰਘ ਵਿੱਕੀ ਸਾਬਕਾ ਐਮ ਸੀ, ਬਲੱਡ ਸੇਵਾ ਤੋਂ ਗੁਰਜੋਤ ਸਿੰਘ, ਵੀ ਪੀ ਸੇਠੀ, ਜਸਵੰਤ ਸਿੰਘ, ਦਲਜੀਤ ਸਿੰਘ ਭੁੱਲਰ, ਜਸਵੰਤ ਸਿੰਘ ਪਟਵਾਰੀ, ਗੁਰਜੰਟ ਸਿੰਘ, ਸੋਨੀਆ ਅਨੇਜਾ, ਇਕਬਾਲ ਸਿੰਘ ਅਤੇ ਜਸਵਿੰਦਰ ਸਿੰਘ ਸਮੇਤ 15 ਮੈੰਬਰ ਚੁਣੇ ਗਏ ਤੇ ਇਹ ਫੈਸਲਾ ਕੀਤਾ ਗਿਆ ਕਿ ਇਸ ਐਕਸ਼ਨ ਕਮੇਟੀ ਵੱਲੋਂ ਮੰਗਲਵਾਰ ਦੁਪਹਿਰ 12 ਵਜੇ ਡਿਪਟੀ ਕਮਿਸ਼ਨਰ ਮੋਗਾ ਉਪਰੰਤ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਇੱਕ ਆਮ ਸ਼ਹਿਰੀਆਂ ਦਾ ਹੱਕ-ਪੱਤਰ ਸੌਂਪ ਕੇ ਝੁੱਗੀ ਝੌਂਪੜੀ, ਨਜ਼ਾਇਜ ਕਬਜੇ, ਗੰਦਗੀ ਅਤੇ ਅਪਰਾਧ ਨੂੰ ਜਲਦ ਖਤਮ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜਰ ਅਜੇ ਗੋਰਾ ਸੂਦ ਅਤੇ ਪ੍ਰਜੀਡੀਅਮ ਮੈੰਬਰ ਅਮਰਜੀਤ ਸਿੰਘ ਜੱਸਲ ਨੇ ਅੱਜ ਦੀ ਮੀਟਿੰਗ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਮੋਗਾ ਸੱਚਮੁੱਚ ਸੁੰਦਰ ਬਣ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਅਮਰਦੀਪ ਅਨੇਜਾ, ਕੰਵਲਜੀਤ ਸਿੰਘ ਮਹੇਸਰੀ, ਕਿਰਪਾਲ ਸਿੰਘ, ਇਕਬਾਲ ਸਿੰਘ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਰ ਸਨ।
ਖ਼ਬਰਾਂ
ਝੁੱਗੀ ਝੌਂਪੜੀ, ਗੰਦਗੀ, ਨਜ਼ਾਇਜ ਕਬਜੇ ਅਤੇ ਅਪਰਾਧ ਵਿਰੁੱਧ ਸ਼ਹਿਰ ਵਾਸੀਆਂ ਨੇ ਕੀਤਾ ਝੰਡਾ ਬੁਲੰਦ
* ਸਿਵਲ ਸੁਸਾਇਟੀ ਮੋਗਾ ਦੀ ਅਪੀਲ ਤੇ ਬਣਾਈ ਜੋਇੰਟ ਐਕਸ਼ਨ ਕਮੇਟੀ , ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨੂੰ ਦੇਣਗੇ ਹੱਕ-ਪੱਤਰ
18 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



