ਸਟੇਸ਼ਨ ਮੋਗਾ
ਰਿਪੋਰਟਰ ਲਛਮਣ ਜੀਤ ਸਿੰਘ ਪੁਰਬਾ
09814200900
ਸੀਆਈ ਸਟਾਫ ਮੋਗਾ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁੱਖਬਰ ਖਾਸ ਦੀ ਇਤਲਾਹ ਤੇ ਅਜੀਤਵਾਲ ਦਾਣਾ ਮੰਡੀ ਕੋਲੋ ਤਿੰਨ ਵਿਅਕਤੀਆਂ ਨੂੰ 12 ਕਿਲੋ ਹੈਰੋਇਨ ਨਾਲ ਗਿਰਫਤਾਰ ਕੀਤਾ ।
ਜਾਣਕਾਰੀ ਦਿੰਦੇ ਹੋਏ ਐਸਪੀ ਡੀ ਅਜੇ ਰਾਜ ਸਿੰਘ ਨੇ ਕਿਹਾ ਕਿ ਐਸਐਸਪੀ ਮੋਗਾ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਤਹਿਤ ਮਾੜੇ ਅਨਸਰਾ ਨੂੰ ਨੱਥ ਪਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਸੇ ਕੜੀ ਦੇ ਤਹਿਤ ਮੁਖਬਰ ਖਾਸ ਦੀ ਇਤਲਾਹ ਤੇ ਕਾਰਵਾਈ ਕਰਦੇ ਹੋਏ ਤਿੰਨ ਵਿਆਕਤੀਆਂ ਨੂੰ 12 ਕਿੱਲੋ ਹੈਰੋਇਨ ਅਤੇ ਇੱਕ ਸਵਿਫਟ ਕਾਰ ਨਾਲ ਗਿਰਫਤਾਰ ਕੀਤਾ ਜਿਨਾਂ ਦੀ ਪਹਿਚਾਨ ਸੋਲਵ ਸਿੰਘ ਅਤੇ ਬਲਜਿੰਦਰ ਸਿੰਘ ਜਿਲਾ ਫਾਜ਼ਿਲਕਾ ਦੇ ਰਹਿਣ ਵਾਲੇ ਹਨ ਮਨਪ੍ਰੀਤ ਸਿੰਘ ਮੋਗਾ ਜਿਲਾ ਦਾ ਰਹਿਣ ਵਾਲਾ ਹੈ। ਸੋਲਵ ਸਿੰਘ ਅਤੇ ਬਲਜਿੰਦਰ ਸਿੰਘ ਉਪੱਰ ਇਕ ਇੱਕ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਹਨ ਮਨਪ੍ਰੀਤ ਸਿੰਘ ਉੱਪਰ ਕਤਲ ਅਤੇ ਐਨਡੀਪੀਐਸ ਦੇ ਤਹਿਤ ਤਿੰਨ ਮਾਮਲੇ ਦਰਜ ਹਨ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਬਾਈਟ




