ਮੋਗਾ, 2 ਜੂਨ ( ਗੁਰਜੰਟ ਸਿੰਘ ) ਡਾਇਮੰਡ ਮੀਡੀਆ ਇੰਡੀਆ ਅਤੇ ਨੀਲ ਐਂਡ ਪੈਰੀ ਫਿਲਮਜ਼ ਦੇ ਸਾਂਝੇ ਯਤਨਾਂ ਸਦਕਾ ਆਯੋਜਿਤ ‘ਮਾਲਵਾ ਗੌਟ ਟੈਲੇਂਟ ਸੀਜ਼ਨ-3’ ਪ੍ਰਤਿਭਾਵਾਂ ਦੇ ਮਹਾਂਉਤਸਵ ਵਜੋਂ ਯਾਦਗਾਰ ਬਣ ਗਿਆ।
ਇਸ ਮੌਕੇ ’ਤੇ ਸਮਾਜ ਸੇਵੀ ਸੰਜੀਵ ਲੱਡੂ ਆਰੇਵਾਲਾ,ਦੇਵ ਬ੍ਰੋਜ਼ ਦੇ ਦੇਵ ਕੁਮਾਰ, ਅਯੋਧਿਆ ਧਾਮ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮਾਜਸੇਵੀ ਰਾਜ ਕੁਮਾਰ ਅਰੋੜਾ ਅਤੇ ਦੀਪਕ ਕੌੜਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਸਮਾਜ ਸੇਵੀ ਸੰਜੀਵ ਲੱਡੂ ਆਰੇਵਾਲਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹੇ ਕਲਾ ਮੁਕਾਬਲੇ ਬੱਚਿਆਂ ਦੀ ਕਲਾ ਨੂੰ ਵਿਕਸਿਤ ਕਾਰਨ ਵਿਚ ਸਹੀ ਹੁੰਦੇ ਨੇ। ਮਹਿਮਾਨਾਂ ਨੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਅਜਿਹੇ ਮੰਚ ਬੱਚਿਆਂ ਅਤੇ ਨੌਜਵਾਨਾਂ ਦੀ ਲੁਕਵੀਂ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਪ੍ਰੇਰਿਤ ਕਰਦੇਅਯੋਧਿਆ ਧਾਮ ਸ੍ਰੀ ਰਾਮ ਮੰਦਰ ਦੇ ਭਵਿਆ ਸਭਾਗਾਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਬੱਚਿਆਂ ਅਤੇ ਨੌਜਵਾਨਾਂ ਨੇ ਆਪਣੀ ਕਲਾ, ਆਤਮਵਿਸ਼ਵਾਸ ਅਤੇ ਟੈਲੇਂਟ ਦਾ ਐਸਾ ਪ੍ਰਦਰਸ਼ਨ ਕੀਤਾ ਕਿ ਦਰਸ਼ਕ ਲੰਬੇ ਸਮੇਂ ਤੱਕ ਤਾਲੀਆਂ ਵਜਾਉਣ ਲਈ ਮਜਬੂਰ ਹੋ ਗਏ।

ਪ੍ਰੋਗਰਾਮ ਦੌਰਾਨ ਮਾਡਲਿੰਗ, ਡਾਂਸ ਅਤੇ ਹੋਰ ਰਚਨਾਤਮਕ ਵਿਧਾਵਾਂ ਵਿੱਚ ਪ੍ਰਤੀਭਾਗੀਆਂ ਨੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੰਗਾਰੰਗ ਪੇਸ਼ਕਾਰੀਆਂ, ਆਕਰਸ਼ਕ ਰੈਂਪ ਵਾਕ ਅਤੇ ਜੋਸ਼ ਨਾਲ ਭਰੇ ਮਾਹੌਲ ਨੇ ਪੂਰੇ ਸਮਾਗਮ ਨੂੰ ਰੌਣਕਮਈ ਬਣਾ ਦਿੱਤਾ। ਮੰਚ ’ਤੇ ਪ੍ਰਤੀਭਾਗੀਆਂ ਦੇ ਆਤਮਵਿਸ਼ਵਾਸ ਅਤੇ ਉਤਸ਼ਾਹ ਭਰੀ ਪੇਸ਼ਕਾਰੀ ਨੇ ਪ੍ਰੋਗਰਾਮ ਨੂੰ ਰੋਮਾਂਚਕ ਅਤੇ ਯਾਦਗਾਰ ਬਣਾਇਆ।
ਪ੍ਰੋਗਰਾਮ ਦੇ ਜੱਜ ਪੈਨਲ ਵਿੱਚ ਅਨਮੋਲ ਸ਼ਰਮਾ, ਸੂਰਜ ਨਾਹਰ, ਸੰਦੀਪ ਚੌਧਰੀ, ਲਵਿਸ਼ ਸਬਰਵਾਲ, ਸੋਨੀਆ ਕਲਿਆਣ, ਐਡਵੋਕੇਟ ਸੰਜੀਵ ਸ਼ਰਮਾ ਅਤੇ ਸੋਨੂ ਜੈਕਸਨ ਸ਼ਾਮਲ ਰਹੇ, ਜਿਨ੍ਹਾਂ ਨੇ ਪ੍ਰਤੀਭਾਗੀਆਂ ਦੇ ਪ੍ਰਦਰਸ਼ਨ ਦਾ ਨਿਰਪੱਖ ਮੁਲਾਂਕਣ ਕੀਤਾ। ਇਸ ਤੋਂ ਇਲਾਵਾ ਸ਼ੋ ਡਾਇਰੈਕਟਰ ਸੁਖ ਸ਼ੇਰਗਿੱਲ, ਸ਼ੋ ਕੋਰੀਓਗ੍ਰਾਫਰ ਸੁਖਬੀਰ ਮਹਿਰਾ ਅਤੇ ਫੈਸ਼ਨ ਡਿਜ਼ਾਈਨਰ ਕਰਣ ਮਾਹੀ ਨੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਮਾਡਲਿੰਗ ਮੁਕਾਬਲੇ ਦੇ ਜੇਤੂ
ਮਾਡਲਿੰਗ ਮੁਕਾਬਲੇ ਵਿੱਚ ਕਰਣ ਕਲਿਆਣ (ਅੰਮ੍ਰਿਤਸਰ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ‘ਮਿਸਟਰ ਮਾਲਵਾ 2026’ ਦਾ ਖਿਤਾਬ ਆਪਣੇ ਨਾਮ ਕੀਤਾ। ਜਸਪ੍ਰੀਤ ਜੱਸ (ਮਾਨਸਾ) ਨੂੰ ‘ਬੈਸਟ ਸਿੱਖ ਮਾਡਲ ਮਾਲਵਾ’, ਜਦਕਿ ਦਲਜੀਤ ਸਿੰਘ (ਮੋਗਾ) ਨੂੰ ‘ਬੈਸਟ ਟੈਲੇਂਟ ਮਾਡਲ’ ਚੁਣਿਆ ਗਿਆ।
ਮੁਕਾਬਲੇ ਵਿੱਚ ਰੋਹਿਤ ਕੁਮਾਰ (ਸਤਿਆ ਸਾਈ ਕਾਲਜ, ਮੋਗਾ) ਪਹਿਲੇ ਰਨਰ-ਅਪ ਅਤੇ ਆਰਯਨ ਸ਼ਰਮਾ (ਸਤਿਆ ਸਾਈ ਕਾਲਜ) ਦੂਜੇ ਰਨਰ-ਅਪ ਰਹੇ। ਇਸੇ ਤਰ੍ਹਾਂ ਗੁਰਦਾਸ ਦੁਆ (ਲੁਧਿਆਣਾ) ਨੂੰ ਉਨ੍ਹਾਂ ਦੀ ਆਕਰਸ਼ਕ ਪੇਸ਼ਕਾਰੀ ਲਈ ‘ਬੈਸਟ ਫੋਟੋਜੈਨਿਕ ਮਾਡਲ’ ਦੇ ਸਨਮਾਨ ਨਾਲ ਨਿਵਾਜਿਆ ਗਿਆ।
ਕਿਡਜ਼ ਮਾਡਲ ਮੁਕਾਬਲੇ ਵਿੱਚ ਨੰਨੇ ਸਿਤਾਰੇ ਚਮਕੇ
ਕਿਡਜ਼ ਮਾਡਲ ਮੁਕਾਬਲੇ ਵਿੱਚ ਵਾਨਿਆ ਨੋਹਰੀਆ (ਮੋਗਾ) ਨੇ ਗਰਲਜ਼ ਵਰਗ ਵਿੱਚ ਅਤੇ ਕਾਰਤਿਕ ਸ਼ਰਮਾ (ਮੋਗਾ) ਨੇ ਬੋਇਜ਼ ਵਰਗ ਵਿੱਚ ਜੇਤੂ ਬਣਨ ਦਾ ਮਾਣ ਹਾਸਲ ਕੀਤਾ।
ਡਾਂਸ ਮੁਕਾਬਲੇ ਦੇ ਜੇਤੂ (5 ਤੋਂ 20 ਸਾਲ ਉਮਰ ਵਰਗ)
ਪਹਿਲਾ ਇਨਾਮ
ਨਾਵਿਆ ਸ਼ਰਮਾ (ਮੋਗਾ) ਅਤੇ ਮਯੰਕ (ਮੋਗਾ)
ਟੀਮ ਮੈਂਬਰ:
ਕ੍ਰਿਤਿਕਾ, ਆਰਵ ਸਿੰਗਲਾ, ਚਾਹਤ ਪ੍ਰੀਤ, ਕ੍ਰਿਤਿਕਾ, ਅਨਮੋਲ, ਮੰਨਤ (ਫਿਰੋਜ਼ਪੁਰ) ਅਤੇ ਗੁਰਮਨ ਚਾਨਾ (ਮੋਗਾ)
ਦੂਜਾ ਇਨਾਮ
ਕਾਰਤਿਕ ਸ਼ਰਮਾ (ਮੋਗਾ), ਵਾਮਿਕਾ, ਕ੍ਰਿਸ਼, ਨਵੇਦਾ, ਹਰਨੂਰ ਕੌਰ, ਪ੍ਰਿਆਂਸ਼, ਨਰੂਲਾ, ਦਿਵਿਆ, ਗੁਰਕਰਨ, ਅਵਤਾਰ ਸਿੰਘ ਅਤੇ ਜਸਮੀਤ ਕੌਰ
ਤੀਜਾ ਇਨਾਮ
ਅੰਮ੍ਰਿਤਪਾਲ ਸਿੰਘ (ਮੋਗਾ), ਲਵਿਆ ਸੂਦ, ਅਨੀਸ਼ਾ, ਜੋਏਗਾ ਸ਼ਰਮਾ, ਅਨਨਿਆ, ਅਬ ਜੋਤ, ਸ਼ੀਰਤ ਅਤੇ ਅਰਮਾਨ
ਸਭ ਪ੍ਰਤੀਭਾਗੀਆਂ ਦੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਅਤੇ ਜੱਜਾਂ ਵੱਲੋਂ ਖੂਬ ਸਰਾਹਿਆ ਗਿਆ।
ਪ੍ਰੋਗਰਾਮ ਦਾ ਮੰਚ ਸੰਚਾਲਨ ਮੁੱਖ ਆਯੋਜਕ, ਫਿਲਮ ਨਿਰਮਾਤਾ ਅਤੇ ਡਾਇਰੈਕਟਰ ਸਨੀ ਸ਼ਰਮਾ ਨੇ ਆਪਣੇ ਦਿਲਚਸਪ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ, ਜਿਸ ਨਾਲ ਪੂਰੇ ਸਮਾਗਮ ਦੌਰਾਨ ਜੋਸ਼ ਅਤੇ ਉਤਸ਼ਾਹ ਬਣਿਆ ਰਿਹਾ।
ਅੰਤ ਵਿੱਚ ਆਯੋਜਕਾਂ ਨੇ ਸਾਰੇ ਪ੍ਰਤੀਭਾਗੀਆਂ, ਮਾਪਿਆਂ, ਜੱਜਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਟੈਲੇਂਟ ਹੰਟ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਦੁਹਰਾਇਆ। ‘ਮਾਲਵਾ ਗੌਟ ਟੈਲੇਂਟ ਸੀਜ਼ਨ-3’ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਮਾਲਵਾ ਦੀ ਧਰਤੀ ਪ੍ਰਤਿਭਾਵਾਂ ਨਾਲ ਭਰਪੂਰ ਹੈ ਅਤੇ ਸਹੀ ਮੰਚ ਮਿਲਣ ’ਤੇ ਇਹ ਪ੍ਰਤਿਭਾਵਾਂ ਨਵੀਆਂ ਉੱਚਾਈਆਂ ਨੂੰ ਛੂਹ ਸਕਦੀਆਂ ਹਨ।




