ਬਾਘਾ ਪੁਰਾਣਾ 25 ਅਗਸਤ (ਜਸ਼ਨ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ:ਗੁਰਪ੍ਰੀਤ ਕੌਰ ਮਾਨ ਬਾਘਾ ਪੁਰਾਣਾ ਵਿਖੇ ਤੀਆਂ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ (ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਚੰਦ ਪੁਰਾਣਾ ਵਿਖੇ ਉਚੇਚੇ ਤੌਰ ਤੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਡਾ:ਗੁਰਪ੍ਰੀਤ ਕੌਰ ਮਾਨ ਦਾ ਅਸਥਾਨ ਉੱਪਰ ਪਹੁੰਚਣ ਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਿਧਾਇਕ ਹਲਕਾ ਬਾਘਾ ਪੁਰਾਣਾ, ਚੇਅਰਮੈਨ ਮਨਦੀਪ ਮਾਨ, ਪਵਨ ਗੁਪਤਾ ਸੀਨੀ: ਆਗੂ ਆਪ ਨੇ ਜੀ ਆਇਆ ਆਖਦਿਆਂ ਉਹਨਾਂ ਦਾ ਸਵਾਗਤ ਕੀਤਾ।

ਡਾ:ਗੁਰਪ੍ਰੀਤ ਕੌਰ ਮਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਾ:ਗੁਰਪ੍ਰੀਤ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਸਥਾਨ ਉੱਪਰ ਆ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲੀ ਹੈ, ਇੱਥੋ ਦਾ ਸਾਫ-ਸੁਥਰਾ ਵਾਤਾਵਰਣ ਅਤੇ ਸ਼ਹੀਦਾਂ ਦੀਆਂ ਯਾਦਗਾਰਾਂ ਦੇਖ ਕੇ ਮੈਨੂੰ ਬਹੁਤ ਹੀ ਸਕੂਨ ਮਿਲਿਆ ਹੈ ਅਤੇ ਮੈਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਨਤਮਸਤਕ ਹੋਣ ਲਈ ਕਹਾਂਗੀ ਤਾਂ ਜੋ ਗੁਰੂ ਘਰ ਤੋਂ ਆਸ਼ੀਰਵਾਦ ਲੈ ਕੇ ਖੁਸ਼ੀਆਂ ਪ੍ਰਾਪਤ ਹੋ ਸਕਣ।
ਡਾ: ਗੁਰਪ੍ਰੀਤ ਕੌਰ ਨੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਅਸਥਾਨ ਦੀ ਕੀਤੀ ਜਾ ਰਹੀ ਸੇਵਾ ਸੰਭਾਲ ਤੋਂ ਇਲਾਵਾ ਕੀਤੇ ਜਾ ਰਹੇ ਧਰਮ ਪ੍ਰਚਾਰ ਦੀ ਰੱਜ ਕੇ ਸ਼ਲਾਘਾ ਕੀਤੀ, ਉਹਨਾਂ ਕਿਹਾ ਕਿ ਇਹ ਬਹੁਤ ਹੀ ਵਿਸ਼ਾਲ ਜਗ੍ਹਾ ਵਿੱਚ ਸਥਾਪਿਤ ਗੁਰੂ ਘਰ ਸਿੱਖ ਧਰਮ ਤੋਂ ਇਲਾਵਾ ਹਰੇਕ ਵਰਗ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਅੰਤ ਵਿੱਚ ਬਾਬਾ ਗੁਰਦੀਪ ਸਿੰਘ ਨੇ ਡਾ:ਗੁਰਪ੍ਰੀਤ ਕੌਰ ਨੂੰ ਸਿਰੋਪਾਓ ਪਹਿਨਾਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਅਜੇਰਾਜ ਸਿੰਘ ਐੱਸ.ਪੀ ਮੋਗਾ, ਜਸਬਿੰਦਰ ਸਿੰਘ ਖਹਿਰਾ ਡੀ.ਐੱਸ.ਪੀ ਬਾਘਾ ਪੁਰਾਣਾ, ਜਨਕ ਰਾਜ ਥਾਣਾ ਮੁਖੀ ਬਾਘਾ ਪੁਰਾਣਾ ਤੋਂ ਇਲਾਵਾ ਜਸਕਰਨ ਸਿੰਘ ਕਾਕਾ ਸਰਪੰਚ ਚੰਦ ਪੁਰਾਣਾ, ਸੰਦੀਪ ਸਿੰਘ ਸਰਪੰਚ ਗਿੱਲ, ਜਗਮੋਹਨ ਸਿੰਘ ਮੋਹਨਾ ਪ੍ਰਧਾਨ ਗਿੱਲ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ, ਰਾਜੂ ਸਿੰਘ, ਲਖਵਿੰਦਰ ਸਿੰਘ ਬੀੜ ਵਾਲੇ, ਦਰਸ਼ਨ ਸਿੰਘ ਡਰੋਲੀ ਭਾਈ, ਚਮਕੌਰ ਸਿੰਘ ਚੰਦ ਪੁਰਾਣਾ, ਜਸਕਰਨ ਸਿੰਘ ਚੜਿੱਕ, ਜਸਕਰਨ ਸਿੰਘ ਬੀੜ, ਡਾ:ਅਵਤਾਰ ਸਿੰਘ, ਧਰਮ ਸਿੰਘ ਕਾਲੇਕੇ, ਬੰਟੀ ਢਿੱਲੋਂ ਚੰਦ ਪੁਰਾਣਾ, ਪਾਲਾ ਸਿੰਘ ਪ੍ਰਧਾਨ, ਭੁੱਟੋਂ ਸਿੰਘ ਸਾਬਕਾ ਸਰਪੰਚ, ਸੂਬੇਦਾਰ ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ ਸਾਬਕਾ ਸਰਪੰਚ ਚੰਦ ਪੁਰਾਣਾ, ਭੋਲਾ ਸਿੰਘ ਮੈਂਬਰ, ਸੋਨੂੰ ਸਿੰਘ ਮੈਂਬਰ, ਸੁੱਖਾ ਸਿੰਘ ਮੋਗਾ, ਗੁਰਜੀਤ ਸਿੰਘ ਮੈਂਬਰ, ਸਵਰਨਜੀਤ ਕੌਰ ਮੈਂਬਰ, ਬੂਟਾ ਸਿੰਘ ਕਾਲੇਕੇ, ਰਣਵੀਰ ਸਿੰਘ ਰਾਣਾ, ਜੱਗਾ ਸਿੰਘ ਨੰਬਰਦਾਰ, ਜਸ਼ਨ ਸਿੰਘ ਬੀੜ ਚੜਿੱਕ ਆਦਿ ਹਾਜਰ ਸਨ।




