ਮੋਗਾ , 4 ਸਤੰਬਰ (ਜਸ਼ਨ)))$ਸ੍ਰੀ ਰਿਸ਼ੀ ਮਨਚੰਦਾ 2020 ਤੋਂ ਸਰਕਾਰੀ ਕੰਨਿਆ ਸਕੂਲ ਤਖਾਣ ਵੱਧ ਵਿਖੇ ਬਤੌਰ ਹੈਡ ਮਾਸਟਰ ਸੇਵਾ ਨਿਭਾ ਰਿਹਾ ਹੈ, ਜਿਹਨਾਂ ਨੂੰ 5 ਸਤੰਬਰ 2026 ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੁਆਰਾ ਰਾਜ ਅਧਿਆਪਕ ਐਵਾਰਡ 2026 ਦਿੱਤਾ ਜਾਣਾ ਹੈ ।
ਰਿਸ਼ੀ ਮਨਚੰਦਾ ਦੀ ਕਹਾਣੀ ਵਿਦਿਆਰਥੀਆਂ ਲਈ ਬਹੁਤ ਪ੍ਰੇਰਣਾਦਾਇਕ ਹੈ । 4 ਵਾਰ ਪੰਜਾਬ ਸਿਵਲ ਸਰਵਿਸਜ (ਪੀ.ਸੀ.ਐਸ) ਅਤੇ 2 ਵਾਰ ਹਰਿਆਣਾ ਸਿਵਲ ਸਰਵਿਸ (ਐਚ.ਸੀ.ਐਸ) ਦੀ ਇੰਟਰਵਿਊ ਤੇ ਪਹੁੰਚ ਕੇ ਹਾਰਣ ਤੋਂ ਬਾਅਦ ਵੀ ਉਸ ਨੇ ਹੌਸਲਾਂ ਨਹੀਂ ਛੱਡਿਆ ਅਤੇ ਆਪਣੀ ਕੰਪੀਟਿਸ਼ਨ ਦੀ ਪੜ੍ਹਾਈ ਨੂੰ ਆਪਣੇ ਵਿਦਿਆਰਥੀਆਂ ਵਿੱਚ ਵੰਡਿਆ।
2021 ਵਿੱਚ ਉਸ ਦੇ 50 ਤੋਂ ਵੱਧ ਵਿਦਿਆਰਥੀ ਪੰਜਾਬ ਪੁਲਿਸ ਦੀ ਭਰਤੀ ਵਿੱਚ ਸਿਪਾਹੀ ਅਤੇ ਏ.ਐਸ.ਆਈ ਭਰਤੀ ਹੋਏ। ਇਸ ਕਾਰਨ ਉਸ ਨੂੰ ਆਪਣੇ ਕਰੀਅਰ ਦਾ ਪਹਿਲਾ ਡਿਸਟ੍ਰਿਕ ਐਵਾਰਡ ਮੋਗਾ ਦੇ ਜਿਲ੍ਹਾ ਡਿਪਟੀ ਕਮਿਸ਼ਨਰ ਤੋਂ ਪ੍ਰਾਪਤ ਹੋਇਆ ।
ਉਸ ਨੇ ਆਪਣੇ ਸਕੂਲ ਸਰਕਾਰੀ ਕੰਨਿਆ ਸਕੂਲ ਤਖਾਣਵੱਧ ਦੀਆਂ ਵਿਦਿਆਰਥਣਾਂ ਨੂੰ ਕੰਪੀਟਿਸ਼ਨ ਵੱਲ ਪ੍ਰੇਰਿਆ । ਹੁਣ ਤੱਕ ਉਸ ਦੀਆਂ 30 ਤੋਂ ਵੱਧ ਵਿਦਿਆਰਥਣਾ ਐਸ.ਓ.ਈ , ਮੈਰੀਟੋਰੀਅਸ ਅਤੇ ਐਨ.ਐਮ.ਐਸ ਦੀ ਪੇਪਰ ਪਾਸ ਕਰ ਚੁੱਕਿਆ ਹਨ।
ਉਸ ਦੇ ਸਮੇਂ ਕਾਲ ਦੌਰਾਨ ਸਕੂਲ ਨੇ ਬਹੁਤ ਤਰੱਕੀ ਕੀਤੀ । ਵੱਖ – ਵੱਖ ਸਾਲਾਂ ਵਿੱਚ ਉਸਦੇ ਸੇਵਾ ਕਾਲ ਵਿੱਚ ਕੁੱਲ 16 ਲੱਖ ਰੁਪਏ ਦਾ ਦਾਨ ਦਾ ਸਮਾਨ ਲੱਗ ਚੁੱਕਾ ਹੈ, ਜਿਸ ਵਿੱਚ ਪੂਰੇ ਕੈਂਪਸ ਦੀ ਇੰਟਰਲਾਕ ਦਾ ਕੰਮ (ਲ਼ਾਗਤ ਲਗਭਗ 6 ਲੱਖ ਰੁਪਏ), ਪੂਰੇ ਅਕਾਦਮਿਕ ਬਲਾਕ ਦੀਆਂ ਟਾਈਲ ਫਰਸ਼ਾਂ (ਲਾਗਤ 5.76ਲੱਖ ), 2000 ਲੀਟਰ ਦੀ ਸਮਰੱਥਾ ਵਾਲਾ ਪਾਣੀ ਦਾ ਪ੍ਰਬੰਧ (3.84 ਲੱਖ ) , ਪਾਣੀ ਫ੍ਰੀਜਰ ਦਾ ਪ੍ਰਬੰਧ (45000), ਝੂਲਿਆਂ ਦਾ ਪ੍ਰਬੰਧ (ਲਗਭਗ 30000 ਹਜਾਰ), ਐਲ ਈ ਡੀ (36000) ਆਦਿ ਹੈ ।
ਉਸ ਦੇ ਸਕੂਲ ਦੀਆਂ ਵਿਦਿਆਰਥਣਾਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਅੰਡਰ 14 ਅਤੇ ਅੰਡਰ 17 ਹਾਕੀ ਮੋਗਾ ਜਿਲ੍ਹਾ ਜਿੱਤ ਕੇ ਪੰਜਾਬ ਸਟੇਟ ਦੇ ਰਾਜ ਪੱਧਰੀ ਮੁਕਬਾਲਿਆਂ ਵਿੱਚ ਪਹੁੰਚਦੀਆਂ ਹਨ । ਉਸ ਦੇ ਸਕੂਲ ਦੇ ਹਰ ਸਾਲ ਨਤੀਜੇ 100 ਪ੍ਰਤਿਸ਼ਤ ਰਹੇ ਹਨ ।
ਰਿਸ਼ੀ ਮਨਚੰਦਾ ਕੰਪਿਊਟਰ ਸਾਫਟਵੇਅਰ ਬਣਾਉਣ ਦੀ ਸਮਰੱਥਾ ਰੱਖਦਾ ਹੈ। 2016 ਵਿੱਚ ਉਸ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਗਾਈਡੈਂਸ ਪੋਰਟਲ ਅਤੇ ਸਕੂਲ ਪ੍ਰਸ਼ਾਸ਼ਨ ਦਾ ਸਾਫਟਵੇਅਰ ਦਿੱਤਾ ਅਤੇ 2017 ਵਿੱਚ ਈ ਪੰਜਾਬ ਤੇ ਉਸਦਾ ਗਾਈਡੈਂਸ ਪੋਰਟਲ ਪ੍ਰਕਾਸ਼ਿਤ ਹੋਇਆ ।
2018 ਵਿੱਚ ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਵਿਕਾਸ ਤਕਨੀਕੀ ਪ੍ਰੋਜੈਕਟ ਪੇਸ਼ ਕੀਤਾ, ਜਿਸ ਲਈ ਮੁੱਖ ਮੰਤਰੀ ਪੰਜਾਬ ਨੇ ਉਸ ਨਾਲ ਮੀਟਿੰਗਾ ਕੀਤਾ ਅਤੇ ਉਸ ਦੇ ਕਈ ਪੱਖਾਂ ਨੂੰ ਪ੍ਰਸ਼ਾਸਨ ਵਿੱਚ ਜੋੜਿਆ ।
2023 ਵਿੱਚ ਪੰਜਾਬ ਸਰਕਾਰ ਨੇ ਉਸਨੂੰ IIM Ahmedabad ਵਿਖੇ ਸਕੂਲ ਮੁਖੀਆਂ ਦੀ ਟ੍ਰੇਨਿਗ ਤੇ ਭੇਜਿਆ । ਇਸ ਤੋਂ ਬਿਨਾ ਉਹ ਰਾਜ ਅਤੇ ਜਿਲ੍ਹਾ ਪੱਧਰ ਤੇ ਕਈ ਟ੍ਰੇਨਿੰਗ ਅਤੇ ਸੈਮੀਨਾਰ ਵਿੱਚ ਹਿੱਸਾ ਲੈ ਚੁੱਕਾ ਹੈ ।
2025 ਵਿੱਚ ਬਤੌਰ ਸੀਨੀਅਰ ਪ੍ਰੈਜੀਡੈਂਟ ਮੋਗਾ ਜਿਲ੍ਹੇ ਵਿੱਚ ਕਈ ਸਟੇਟ ਮੁਕਾਬਲੇ ਕਰਵਾਏ ਅਤੇ ਉਸ ਦੇ ਆਪਣੇ ਸਕੂਲ ਵਿੱਚ ਹਾਕੀ ਦੀ ਸਟੇਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੇ ਮੈਂਚ ਢੁੱਡੀਕੇ ਵਿਖੇ ਐਸਟ੍ਰੋਟ੍ਰਫ ਤੇ ਹੋਏ। ਇੱਥੇ ਉਸ ਨੇ ਸਕੂਲੀ ਖੇਡਾਂ ਲਈ ਸਕੋਰਬੋਰਡ ਨਾਮ ਸਾਫਟਵੇਅਰ ਦਿੱਤਾ, ਜਿਸ ਨੂੰ ਐਮ ਐਲ ਏ ਨਿਹਾਲ ਸਿੰਘ ਵਾਲਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਮੋਗਾ ਨੇ ਸਾਂਝੇ ਤੌਰ ਤੇ ਲਾਂਚ ਕੀਤਾ।
ਉਸ ਨੇ ਨਾ ਕੇਵਲ ਸਮਾਜਿਕ ਬੁਰਾਈਆਂ ਦੇ ਵਿਰੁੱਧ ਚੇਤਨਾ ਪੈਂਦਾ ਕੀਤੀ ਹੈ , ਸਗੋਂ 2025 ਵਿੱਚ ਉਸ ਨੇ ਚਾਈਲੈਂਡ ਮੈਰਿਜ ਦੇ ਵਿਰੁੱਧ ਅਵਾਜ ਉਠਾਕੇ ਆਪਣੇ ਸਕੂਲ ਦੀਆਂ ਦੋ ਵਿਦਿਆਰਥਣਾ ਦੀ ਚਾਈਲੈਂਡ ਮੈਰਿਜ ਹੋਣ ਤੋ ਰੋਕ ਲਿਆ ਹੈ।
2025 ਵਿੱਚ ਉਸ ਨੇ ਭਾਸ਼ਾ ਵਿਭਾਗ ਪੰਜਾਬ ਨੂੰ Quiz Board ਨਾਮ ਦਾ ਸਾਫਟਵੇਅਰ ਦਿੱਤਾ , ਜਿਸ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪ ਮੋਗਾ ਆ ਕੇ ਲਾਂਚ ਕੀਤਾ । ਉਸਦੇ Quiz board ਅਤੇ Scoreboard ਸਾਫਟਵੇਅਰਾਂ ਦੀ ਮਦਦ ਨਾਲ ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬ ਪੱਧਰੀ ਕੁਇਜ ਮੁਕਾਬਲਾ ਸਫਲਤਾ ਪੂਰਵਕ ਕਰਵਾਇਆ, ਅਜਿਹਾ ਆਧੁਨਿਕ ਤਕਨੀਕ ਨਾਲ ਹੋਣ ਵਾਲਾ ਪੰਜਾਬ ਦਾ ਭਾਸ਼ਾ ਵਿਭਾਗ ਦਾ ਪਹਿਲਾ ਰਾਜ ਪੱਧਰੀ ਮੁਕਾਬਲਾ ਸੀ । ਇਹਨਾਂ ਕਰਕੇ ਹੀ ਉਹਨਾ ਨੂੰ 2026 ਵਿੱਚ ਡੀ. ਸੀ ਮੋਗਾ ਵੱਲੋਂ ਤੀਸਰਾ ਜਿਲ੍ਹਾ ਐਵਾਰਡ ਦਿੱਤਾ ਗਿਆ।
ਆਪਣੇ ਸੇਵਾ ਸਥਾਨ ਤਖਾਣਵੱਧ ਦੇ ਲੋਕਾਂ ਨਾਲ ਉਸਦੇ ਬਹੁਤ ਚੰਗੇ ਸਬੰਧ ਹਨ ਅਤੇ ਵਿਸ਼ੇਸ ਕਰਕੇ ਪਿਛੜੇ ਪਰਿਵਾਰਾਂ ਦੇ ਨਾਲ , ਜਿਸ ਕਾਰਨ ਪੰਚਾਇਤ ਨੇ ਇੱਕ ਗਲੀ ਦੀ ਇੰਟਰਲਾਕ ਦੀ ਸੁਰੂਆਤ ਉਸ ਕੋਲੋ ਕਰਵਾਕੇ ਇੱਕ ਹੈਡਮਾਸਟਰ ਨੂੰ ਸਤਿਕਾਰ ਦਿੱਤਾ । ਉਸ ਨੇ ਸਕੂਲ ਤੋਂ ਬਾਹਰ ਪਿੰਡ ਦੇ ਛੱਪੜ, ਗੁਰਦੁਆਰਾ ਭਾਈ ਬਾਲਾ ਜੀ , ਪਿੰਡ ਦੇ ਹਾਕੀ ਅਤੇ ਵਾਲੀਬਾਲ ਦੇ ਟੂਰਨਾਮੈਂਟ ਅਤੇ ਪਿੰਡ ਨੂੰ ਜਾਣ ਵਾਲੀਆਂ ਚਾਰ ਸੜ੍ਹਕਾਂ ਦੇ ਨਵੀਨੀਕਰਨ ਨੂੰ ਪਾਸ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਉਸਦਾ ਆਪਣੇ ਸਟਾਫ ਨਾਲ ਬਹੁਤ ਪਿਆਰ ਹੈ । ਪਿਛਲੇ 6 ਸਾਲਾਂ ਤੋਂ ਕਿਸੇ ਵੀ ਅਧਿਆਪਕ ਨੇ ਉਸਦੇ ਸਕੂਲ ਤੋਂ ਬਦਲੀ ਨਹੀਂ ਭਰੀ ਹੈ।
ਉਸ ਨੂੰ ਹੁਣ ਤੱਕ ਤਿੰਨ ਡਿਸਟ੍ਰਿਕ ਐਵਾਰਡ ਤੇ ਕਲੱਬਾਂ, ਮੰਡਲੀਆਂ ਤੋਂ ਸੈਂਕੜੇ ਐਵਾਰਡ ਮਿਲ ਚੁੱਕੇ ਹਨ।
ਇਸ ਐਵਾਰਡ ਲਈ ਉਹ ਪੰਜਾਬ ਦੇ ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ , ਸੈਕਟਰ ਐਜੂਕੇਸ਼ਨ ਸ੍ਰੀਮਤੀ ਸੋਨਾਲੀ ਗਿਰੀ ਅਤੇ ਡੀ.ਪੀ.ਆਈ ਸੈਕੰਡਰੀ ਸ. ਸਕੱਤਰ ਸਿੰਘ ਬੱਲ, ਮੋਗਾ ਦੇ ਜਿਲ੍ਹਾ ਸਿੱਖਿਆ ਅਧਿਕਾਰੀ, ਆਪਣੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਅਤੇ ਆਪਣੇ ਸਵਰਗਵਾਸੀ ਪਿਤਾ ਸ਼੍ਰੀ ਸ਼ਕਤੀ ਕੁਮਾਰ ਅਤੇ ਤਖਾਣਵੱਧ ਦੇ ਸਰਪੰਚ ਸ. ਇੰਦਰਜੀਤ ਸਿੰਘ ਦਾ ਧੰਨਵਾਦ ਕਰਦਾ ਹੈ , ਜਿਹਨਾਂ ਦੇ ਅਸ਼ੀਰਵਾਦ ਅਤੇ ਦੁਆਵਾਂ ਸਦਕਾ ਉਸ ਨੂੰ ਇਹ ਐਵਾਰਡ ਮਿਲਿਆ ਹੈ ।
ਖ਼ਬਰਾਂ
ਮੁੱਖ ਮੰਤਰੀ ਸਾਹਿਬ ਹੈਡਮਾਸਟਰ ਰਿਸ਼ੀ ਮਨਚੰਦਾ ਨੂੰ ਨਿਵਾਜਣਗੇ ਸਟੇਟ ਐਵਾਰਡ ਨਾਲ
4 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



