ਤਰਨ ਤਾਰਨ, 25 ਜੂਨ (ਅਮਿਤ ਮਰਵਾਹਾ): ਨਿਰਜਲਾ ਇਕਾਦਸ਼ੀ ਦੇ ਪਾਵਨ ਮੌਕੇ 'ਤੇ ਤਰਨ ਤਾਰਨ ਵਿਖੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੇਵਾ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ।
ਜੈ ਮਾਂ ਵੈਜੀਟੇਬਲ ਸੂਪ ਵਾਲੇ ਮਹੰਤ ਪ੍ਰਿੰਸ ਕੁਮਾਰ ਗਾਂਧੀ ਵੱਲੋਂ ਤਹਿਸੀਲ ਚੌਂਕ, ਪਾਣੀ ਵਾਲੀ ਟੈਂਕੀ ਨੇੜੇ ਮੈਂਗੋ ਸ਼ੇਕ, ਬਟਰ ਸਕੋਚ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਗਗਨ ਕੁਮਾਰ, ਦਾਨਿਸ਼ ਗੁਪਤਾ, ਰਿੰਕੂ ਲਾਈਟ ਐਂਡ ਸਾਊਂਡ ਵਾਲੇ, ਪਰਮਜੀਤ ਪੰਮਾ, ਜੀ.ਐਸ. ਰਾਜੂ, ਸੁਖਚੈਨ ਸਮੇਤ ਹੋਰ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਨਿਭਾਈ ਅਤੇ ਰਾਹਗੀਰਾਂ ਨੂੰ ਠੰਡੇ ਪੇਅ ਵੰਡੇ।
ਇਸੇ ਤਰ੍ਹਾਂ ਸ਼੍ਰੀ ਚਿੰਤਪੁਰਨੀ ਨੀਲਮ ਦੇਵਾ ਜੀ ਮੰਦਿਰ, ਖਾਲਸਾ ਪੁਰ ਰੋਡ ਤਰਨ ਤਾਰਨ ਦੇ ਸਮੂਹ ਸੇਵਾਦਾਰਾਂ ਵੱਲੋਂ ਵੀ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਰਾਹਗੀਰਾਂ ਨੇ ਲਾਭ ਪ੍ਰਾਪਤ ਕੀਤਾ।
ਉੱਧਰ ਸ਼੍ਰੀ ਚਿੰਤਪੁਰਨੀ ਕੌਲਾ ਦੇਵਾ ਜੀ ਮੰਦਿਰ, ਗੋਇੰਦਵਾਲ ਰੋਡ ਤਰਨ ਤਾਰਨ ਵੱਲੋਂ ਜੀ.ਟੀ. ਰੋਡ ਸਾਂਝ ਕੇਂਦਰ ਦੇ ਨਜ਼ਦੀਕ ਛਬੀਲ ਲਗਾ ਕੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ਰਾਜ ਕੁਮਾਰ ਮਦਾਨ, ਲੰਗਰ ਇੰਚਾਰਜ ਅਸ਼ਵਨੀ ਕੁਮਾਰ ਪੱਪੂ, ਨਿੰਮੇ ਪਾਜੀ, ਤੀੰਦਰ ਚਾਚਾ, ਜਤਿੰਦਰ ਕੁਮਾਰ ਜੀਤੂ, ਪਵਨ ਕੁਮਾਰ, ਬੋਬੀ, ਸੋਨੂ, ਮਾਨਵ, ਮੰਨੂ, ਸਰਵਣ ਕੁਮਾਰ ਨੰਨੂ, ਦਾਨਿਸ਼ ਮਦਾਨ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਨਿਭਾਈ।
ਸੇਵਾਦਾਰਾਂ ਨੇ ਕਿਹਾ ਕਿ ਨਿਰਜਲਾ ਇਕਾਦਸ਼ੀ ਦੇ ਮੌਕੇ 'ਤੇ ਛਬੀਲਾਂ ਲਗਾਉਣਾ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ ਅਤੇ ਅਜਿਹੇ ਉਪਰਾਲੇ ਸਮਾਜ ਵਿੱਚ ਪਿਆਰ, ਸਾਂਝ, ਭਾਈਚਾਰੇ ਅਤੇ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।






