ਪੰਜਾਬੀ ਜਾਗਰਣ ਅਖ਼ਬਾਰ

ਮੋਗਾ ,17 ਜੂਨ (ਜਸ਼ਨ )"'ਪੰਜਾਬੀ ਜਾਗਰਣ' 15 ਵਰ੍ਹਿਆਂ ਦਾ ਹੋ ਚੁੱਕਾ ਹੈ, ਮੈਂ ਖੁਸ਼ਕਿਸਮਤ ਹਾਂ ਕਿ ਪਿਛਲੇ 15 ਵਰ੍ਹਿਆਂ ਤੋਂ ਪੰਜਾਬੀ ਜਾਗਰਣ ਪਰਿਵਾਰ ਦਾ ਮੈਂਬਰ ਹਾਂ। ਕੱਲ੍ਹ ਜਲੰਧਰ ਵਿਖੇ 15ਵੀਂ ਵਰ੍ਹੇਗੰਢ ਮੌਕੇ ਪੰਜਾਬੀ ਜਾਗਰਣ ਦੇ ਵਿਹੜੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਹੋ ਰਹੇ ਹਨ। ਸਮੂਹ ਪੰਜਾਬੀ ਜਾਗਰਣ ਦੇ ਪਰਿਵਾਰ ਅਤੇ ਪਾਠਕਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਤੋਂ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਮੈਂ ਪੰਜਾਬੀ ਜਾਗਰਣ ਮੋਗਾ ਦੇ ਬਤੌਰ ਜ਼ਿਲ੍ਹਾ ਇੰਚਾਰਜ ਸਮਰਪਿਤ ਹੋ ਕੇ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹਾਂ, ਇਹ ਸਭ ਉਸ ਅਕਾਲ ਪੁਰਖ ਅਤੇ ਮੇਰੇ ਮਿੱਤਰ ਪਿਆਰਿਆਂ ਦੇ ਆਸ਼ੀਰਵਾਦ ਸਦਕਾ ਹੀ ਸੰਭਵ ਹੈ। ਉਹਨਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਪਾਠਕਾਂ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵਾਂਗਾ।

ਉਹਨਾਂ ਸਮੂਹ ਪਾਠਕਾਂ ਅਤੇ ਸਤਿਕਾਰਯੋਗ ਸ਼ਖ਼ਸੀਅਤਾਂ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਮੂਹ ਪੱਤਰਕਾਰਾਂ ਨੇ ਦਿਆਨਤਦਾਰੀ ਨਾਲ ਕੰਮ ਕਰਦਿਆਂ ਪੰਜਾਬੀ ਜਾਗਰਣ ਦੀ ਸਫਲਤਾ ਨੂੰ ਯਕੀਨੀ ਬਣਾਇਆ ਹੈ।

ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੇ ਕਿਹਾ ਕਿ ਭਵਿੱਖ ਵਿਚ ਵੀ ਉਹ ਪਾਠਕਾਂ ਦੇ ਪਿਆਰ ਅਤੇ ਸਹਿਯੋਗ ਦੀ ਆਸ ਰੱਖਦਿਆਂ ਕਾਰਜਸ਼ੀਲ ਰਹੇਗਾ ।