ਚੰਡੀਗੜ੍ਹ, 2 ਜੂਨ ( ਜਸ਼ਨ ) ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਪੰਜਾਬ ਦੀ ਉੱਘੀ ਲੇਖਿਕਾ ਡਾ਼ ਹਰਬੰਸ ਕੌਰ ਗਿੱਲ ਦੇ ਕਾਵਿ ਸੰਗ੍ਰਹਿ,"ਕਰਕ ਕਲੇਜੇ ਮਾਹਿ" ਨੂੰ ਸਰਵੋਤਮ ਪੁਸਤਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਹੋਏ ਵਿਸ਼ਾਲ ਸਮਾਗਮ ਵਿਚ ਡਾ. ਰਤਨ ਸਿੰਘ ਵਾਈਸ ਚਾਂਸਲਰ (ਜਗਤ ਗੁਰੂ ਨਾਨਕ ਦੇਵ , ਪੰਜਾਬ ਸਟੇਟ ਓਪਨ ਯੂਨੀਵਰਸਿਟੀ , ਪਟਿਆਲਾ) ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦ ਕਿ
ਡਾਕਟਰ ਮਾਧਵ ਕੌਸ਼ਿਕ ਪ੍ਰਧਾਨ ,ਸਾਹਿਤ ਅਕਾਦਮੀ ਦਿੱਲੀ, ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਡਾ਼ ਹਰਬੰਸ ਕੌਰ ਗਿੱਲ ਦੀ ਲੇਖਣੀ, ਪਾਠਕ ਨੂੰ ਧੁਰ ਅੰਦਰ ਤਕ ਪ੍ਰਭਾਵਿਤ ਕਰਨ ਦੇ ਸਮਰੱਥ ਹੈ ਇਸੇ ਕਰਕੇ ਉਹਨਾਂ ਦੀ ਤਾਜ਼ਾ ਕਿਤਾਬ "ਕਰਕ ਕਲੇਜੇ ਮਾਹਿ" ਨੂੰ "ਸਰਵੋਤਮ ਪੁਸਤਕ ਐਵਾਰਡ" ਲਈ ਚੁਣਿਆ ਗਿਆ ਹੈ। ਇਹ ਐਵਾਰਡ ਡਾ ਰਤਨ ਸਿੰਘ ਵਾਈਸ ਚਾਂਸਲਰ, ਡਾਕਟਰ ਮਾਧਵ ਕੌਸ਼ਿਕ ਪ੍ਰਧਾਨ ਅਤੇ ਚੇਅਰਮੈਨ ਡਾਕਟਰ ਮਨਮੋਹਨ ਸਿੰਘ ਵਲੋਂ ਡਾ਼ ਹਰਬੰਸ ਕੌਰ ਗਿੱਲ ਨੂੰ ਪ੍ਰਦਾਨ ਕੀਤਾ ਗਿਆ। ਇਸ ਐਵਾਰਡ ਵਿਚ ਪੱਚੀ ਹਜ਼ਾਰ ਰੁਪਏ ਦਾ ਚੈੱਕ ਅਤੇ ਯਾਦਗਾਰੀ ਚਿਨ੍ਹ ਸ਼ਾਮਲ ਹਨ। ਐਵਾਰਡ ਹਾਸਿਲ ਕਰਨ ਉਪਰੰਤ ਡਾ਼ ਹਰਬੰਸ ਕੌਰ ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਉਹ ਹਮੇਸ਼ਾ ਸਮਰਪਿਤ ਰਹੇ ਨੇ ਪਰ ਹੁਣ ਇਸ ਐਵਾਰਡ ਨੇ ਉਹਨਾਂ ਦੀ ਜੁੰਮੇਵਾਰੀ ਹੋਰ ਵਧਾ ਦਿੱਤੀ ਹੈ ਇਸ ਕਰਕੇ ਉਹ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਲਈ ਨਿੱਠ ਕੇ ਕਾਰਜਾਂ ਨੂੰ ਸਰਅੰਜਾਮ ਦੇਣਗੇ।
ਖ਼ਬਰਾਂ
ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਡਾ਼ ਹਰਬੰਸ ਕੌਰ ਗਿੱਲ ਦੇ ਕਾਵਿ ਸੰਗ੍ਰਹਿ,"ਕਰਕ ਕਲੇਜੇ ਮਾਹਿ" ਨੂੰ ਸਰਵੋਤਮ ਪੁਸਤਕ ਐਵਾਰਡ
* ਮਾਣ ਤਾਣ
3 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



