ਇਹ ਨਿਯੁਕਤੀ ਭਾਜਪਾ ਨੂੰ ਨਵੀਂ ਊਰਜਾ ਊਰਜਾ ਬਖ਼ਸ਼ੇਗੀ:ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ
ਮੋਗਾ 29 ਮਈ (ਜਸ਼ਨ ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਪ੍ਰਦੇਸ਼ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ 'ਤੇ ਮੋਗਾ ਵਿੱਚ ਭਾਜਪਾ ਕਾਰਕੁੰਨਾਂ ਨੇ ਭਾਰੀ ਉਤਸ਼ਾਹ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ਹਿਰ ਸਥਿੱਤ ਭਾਜਪਾ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਕਾਰਕੁੰਨਾਂ ਨੇ ਢੋਲ ਦੀ ਥਾਪ 'ਤੇ ਜੰਮ ਕੇ ਭੰਗੜਾ ਪਾਇਆ ਅਤੇ ਇੱਕ-ਦੂਜੇ ਨੂੰ ਮਿਠਿਆਈਆਂ ਖੁਆ ਕੇ ਵਧਾਈਆਂ ਦਿੱਤੀਆਂ। ਦਫ਼ਤਰ ਦੇ ਵਿਹੜੇ ਵਿੱਚ ਤਿਉਹਾਰ ਵਰਗਾ ਮਾਹੌਲ ਵੇਖਣ ਨੂੰ ਮਿਲਿਆ। ਇਸ ਮੌਕੇ 'ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ, ਜ਼ਿਲ੍ਹਾ ਮਹਾਮੰਤਰੀ ਰਾਜਪਾਲ ਠਾਕੁਰ, ਐਸਪੀ ਮੁਖਤਿਆਰ ਸਿੰਘ, ਸ਼ਮਸ਼ੇਰ ਸਿੰਘ ਕੈਲਾ, ਮਨਿੰਦਰ ਕੌਰ ਸਲ੍ਹੀਣਾ, ਦੇਵ ਪ੍ਰਿਯਾ ਤਿਆਗੀ, ਨਿਰਮਲ ਸਿੰਘ ਮੀਨੀਆਂ, ਵਿੱਕੀ ਸਿਤਾਰਾ, ਪ੍ਰੋਮਿਲਾ ਮੈਨਾਰਾਏ, ਗੀਤਾ ਆਰੀਆ, ਭੁਪਿੰਦਰ ਹੈਪੀ, ਦੀਪਕ ਕੌੜਾ, ਰਾਉ ਬਰਿੰਦਰ ਪੱਬੀ, ਸੂਰਜ ਭਾਨ ਧਾਲੀਵਾਲ, ਹਰਿੰਦਰ ਸੇਖੋਂ, ਵਿਨੋਦ ਸ਼ਰਮਾ ਬਿਲਾਸਪੁਰ, ਸੰਜੀਵ ਬਠਲਾ, ਸੰਜੀਵ ਸ਼ਰਮਾ, ਗੁਰਪ੍ਰੀਤ ਸਿੰਘ ਸਲ੍ਹੀਣਾ, ਹੇਮੰਤ ਸੂਦ, ਰਮਨ ਸੂਦ, ਅਜੇ ਕੁਮਾਰ, ਮੰਗਲ ਸਿੰਘ, ਗੁਰਤੇਜ ਸਿੰਘ, ਪ੍ਰਤੀਕ ਵਧਵਾ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਲੰਢੇਕੇ, ਨਰਿੰਦਰ ਬਾਲੀ, ਸੁਮਿੱਤਰ ਸਿੰਘ, ਗੁਰਦੀਪ ਸਿੰਘ, ਬਲਰਾਜ ਕੌਰ, ਕ੍ਰਿਸ਼ਨ ਸੈਣੀ, ਧਰਮਵੀਰ ਅਗਨੀਹੋਤਰੀ, ਦਰਸ਼ਨ ਲਾਲ, ਧੀਰਜ ਸ਼ਰਮਾ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਹਾਜ਼ਰ ਸਨ।
ਇਸ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਖ਼ਾਸ ਤੌਰ 'ਤੇ ਮੌਜੂਦ ਰਹੇ। ਉਨ੍ਹਾਂ ਨੇ ਪਾਰਟੀ ਦੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਇੱਕ ਜ਼ਮੀਨੀ ਪੱਧਰ ਦੇ ਨੇਤਾ ਹਨ ਅਤੇ ਉਨ੍ਹਾਂ ਕੋਲ ਸੰਗਠਨਾਤਮਕ ਕੰਮਾਂ ਦਾ ਲੰਮਾ ਤਜ਼ਰਬਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਤੱਕ ਹੋਰ ਮਜ਼ਬੂਤੀ ਨਾਲ ਪਹੁੰਚੇਗੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਭਾਜਪਾ ਲਗਾਤਾਰ ਆਪਣੇ ਜਨ-ਆਧਾਰ ਨੂੰ ਵਧਾ ਰਹੀ ਹੈ ਅਤੇ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਨਾਲ ਕਾਰਕੁੰਨਾਂ ਵਿੱਚ ਨਵਾਂ ਜੋਸ਼ ਅਤੇ ਉਰਜਾ ਪੈਦਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਢਿੱਲੋਂ ਦੀ ਸਾਫ਼ ਛਵੀ, ਸਰਗਰਮ ਰਾਜਨੀਤਿਕ ਤਜ਼ਰਬਾ ਅਤੇ ਸੰਗਠਨ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਦਾ ਲਾਭ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਮਿਲੇਗਾ। ਪ੍ਰੋਗਰਾਮ ਦੌਰਾਨ ਭਾਜਪਾ ਨੇਤਾਵਾਂ ਅਤੇ ਕਾਰਕੁੰਨਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਆਗੂਆਂ ਨੇ ਇੱਕ ਅਜਿਹੇ ਚਿਹਰੇ ਨੂੰ ਜ਼ਿੰਮੇਵਾਰੀ ਸੌਂਪੀ ਹੈ ਜੋ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਕਾਰਕੁੰਨਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਬਦਲ ਵਜੋਂ ਉਭਰੇਗੀ। ਇਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਭਾਜਪਾ ਅਹੁਦੇਦਾਰ ਅਤੇ ਕਾਰਕੁਨ ਮੌਜੂਦ ਰਹੇ। ਸਾਰਿਆਂ ਨੇ ਇਕਸੁਰ ਹੋ ਕੇ ਪਾਰਟੀ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।




