ਫ਼ਰੀਦਕੋਟ ,22 ਜੁਲਾਈ (ਤਰਸੇਮ ਚਾਨਣਾ )ਫ਼ਰੀਦਕੋਟ ਵਿਖੇ ਫਾਰਮੇਸੀ ਅਫਸਰਾਂ ਦੀ ਭਰਤੀ ਲਈ ਬਾਬਾ ਫਰੀਦ ਯੂਨੀਵਸਿਟੀ ਆਫ ਹੈਲਥ ਸਾਇੰਸਜ਼ ਵਲੋਂ ਆਯੋਜਿਤ ਪ੍ਰਤੀਯੋਗਤਾ ਵਿਚ ਉਮੀਦਵਾਰਾਂ ਵਲੋਂ ਹਾਈ ਟੈਕ ਮੋਬਾਈਲ ਫੋਨ, ਬਲੂ ਯੂਥ ਦੀ ਵਰਤੋਂ ਕੀਤੇ ਜਾਣ ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਜਿਸ 'ਤੇ ਪੁਲਿਸ ਨੇ 28 ਉਮੀਦਵਾਰਾਂ ਅਤੇ ਸੰਬੰਧਿਤ ਗੈਂਗ ਦੇ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਉਮੀਦਵਾਰ ਪ੍ਰੀਖਿਆ ਕੇਂਦਰ ਤੋਂ ਬਾਹਰ ਖੜੇ ਗੈਂਗ ਦੇ ਲੋਕਾਂ ਦੀ ਸਹਾਇਤਾ ਨਾਲ ਹਾਈ ਟੈਕ ਮੋਬਾਈਲ ਫੋਨ ਬਲੂ ਟੂਥ ਅਤੇ ਹੋਰ ਯੰਤਰਾਂ ਦੀ ਸਹਾਇਤਾ ਨਾਲ ਪ੍ਰੀਖਿਆ ਪੇਪਰ ਕਰ ਰਹੇ ਸਨ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਰੀਜਿਸਟਰਾਰ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਪੇਪਰ ਵਿਚ ਉਮੀਦਵਾਰਾਂ ਵਲੋਂ ਕੁੱਝ ਲੋਕਾਂ ਦੀ ਸਹਾਇਤਾ ਨਾਲ ਨਕਲ ਕੀਤੇ ਜਾਣ ਦੀ ਕੋਸ਼ਿਸ਼ ਕੀਤੇ ਜਾਣਾ ਸੰਭਵ ਹੈ। ਇਸ ਲਈ ਯੂਨੀਵਰਸਿਟੀ ਵਲੋਂ ਸਖਤ ਇੰਤਜਾਮ ਕੀਤੇ ਗਏ ਸਨ। ਜਿਹਨਾ ਸਦਕਾ 28 ਉਮੀਦਵਾਰਾਂ ਅਤੇ ਪ੍ਰੀਖਿਆ ਕੇਂਦਰ ਤੋਂ ਬਾਹਰ ਉਹਨਾਂ ਦੇ 7 ਸਾਥੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਕਾਬੂ ਕੀਤਾ ਗਿਆ, ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕੁਝ ਹੋਰ ਲੋਕਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ।
ਖ਼ਬਰਾਂ
ਫ਼ਰੀਦਕੋਟ ਵਿਖੇ ਫਾਰਮੇਸੀ ਅਫਸਰਾਂ ਦੇ ਭਰਤੀ ਪੇਪਰ ਵਿਚ ਉਮੀਦਵਾਰਾਂ ਵਲੋਂ ਬਲੂ ਟੁਥ ਨਾਲ ਨਕਲ ਮਾਰਨ ਖਿਲਾਫ 28 ਉਮੀਦਵਾਰਾਂ ਅਤੇ ਗੈਂਗ ਦੇ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ,ਗ੍ਰਿਫਤਾਰੀਆਂ ਜਾਰੀ
* ਤਿੰਨ ਤੋਂ ਤੇਰਾਂ ਲੱਖ ਤੱਕ ਹੋਇਆ ਵਪਾਰ ਪ੍ਰਤੀ ਵਿਦਿਆਰਥੀ
22 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



