ਮੋਗਾ, 26 ਅਗਸਤ (ਗੁਰਜੰਟ ਸਿੰਘ)
ਮੋਗਾ ਜ਼ਿਲ੍ਹੇ ਦੇ ਸ਼ਹਿਰ ਬਾਘਾਪੁਰਾਣਾ ਦੇ ਸੋਢੀ ਘਰਾਣੇ ਪਰਿਵਾਰ ਨਾਲ ਸਬੰਧਤ ਅਮਨਦੀਪ ਕੌਰ ਸੋਢੀ ਜੋ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਐਮ ਪੀ ਬਣੇ ਹੋਏ ਹਨ ਉਨ੍ਹਾਂ ਵੱਲੋਂ ਬੀਤੇ ਦਿਨੀਂ ਬਰੈਂਪਟਨ ਦੇ ਇੰਗਲਿਸ਼ ਸਟਰੀਟ ਪਾਰਕ ਵਿਖੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਪਬਲਿਕ ਵਾਸਤੇ ਵੱਡੀ ਪੱਧਰ ਤੇ ਆਈਸ ਕਰੀਮ ਦੀ ਫ੍ਰੀ ਸੇਵਾ ਕਰਕੇ ਲੋਕਾਂ ਨੂੰ ਗਰਮੀ ਮੌਸਮ ਦਾ ਤੋਹਫਾ ਦਿੱਤਾ ਗਿਆ। ਜਿਸ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਤੋਹਫ਼ੇ ਦਾ ਅਨੰਦ ਮਾਣਿਆ ਗਿਆ ਅਤੇ ਐਮ ਪੀ ਸਾਹਿਬ ਦੀ ਇਸ ਸੇਵਾ ਦੀ ਖੂਬ ਪ੍ਰਸੰਸਾ ਕੀਤੀ ਗਈ। ਇਸ ਸਮਾਗਮ ਸਮੇਂ ਐਮ ਪੀ ਅਮਨਦੀਪ ਕੌਰ ਸੋਢੀ ਵੱਲੋਂ ਸਾਹਿਤ ਸਭਾ ਰਜਿ. ਬਾਘਾਪੁਰਾਣਾ ਦੇ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਭਾ ਬਰੈਂਪਟਨ (ਕੈਨੇਡਾ) ਦੇ ਮਾਲਵਾ ਜੋਨ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਗਏ ਹੋਏ ਹਨ ਉਨ੍ਹਾਂ ਦੀ ਬਾਲ ਸਾਹਿਤ ਕਹਾਣੀ ਸੰਗ੍ਰਹਿ ਪੁਸਤਕ "ਚਿੜੀਆਂ ਬੋਲ ਪਈਆਂ" ਨੂੰ ਆਪਣੇ ਸ਼ੁਭ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ ਅਤੇ ਲੇਖਕ ਨੂੰ ਹਾਰਦਿਕ ਵਧਾਈ ਦਿੱਤੀ।
ਇਸ ਮੌਕੇ ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਵਾਸਤੇ ਬਾਲ ਸਾਹਿਤ ਲਿਖਣਾ ਬਹੁਤ ਜ਼ਰੂਰੀ ਹੈ ਜਿਸ ਨੂੰ ਪੜ੍ਹ ਕੇ ਬੱਚਿਆਂ ਦੇ ਮਨਾਂ ਅੰਦਰ ਸਾਹਿਤ ਪੜ੍ਹਨ ਅਤੇ ਸਾਹਿਤ ਰਚਣ ਲਈ ਜਗਿਆਸਾ ਪੈਦਾ ਹੁੰਦੀ ਹੈ ਜੋ ਕਿ ਬਹੁਤ ਵਧੀਆ ਗੱਲ ਹੁੰਦੀ ਹੈ।ਉਨ੍ਹਾਂ ਕਿਹਾ ਕਿ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਜੋ ਆਪਣੀਆਂ ਰਚਨਾਵਾਂ ਰਾਹੀਂ ਪਬਲਿਕ ਵਾਸਤੇ ਸਮਾਜ ਦੀਆਂ ਚੰਗੀਆਂ ਮਾੜੀਆਂ ਨੀਤੀਆਂ ਲਈ ਅਸਲੀ ਰਾਹ ਦਸੇਰਾ ਬਣਦੇ ਹਨ ਉਨ੍ਹਾਂ ਕਿਹਾ ਕਿ ਮੈਂ ਇੰਡੀਆ ਤੋਂ ਆਏ ਹਰੇਕ ਲੇਖਕ ਵੀਰ ਦਾ ਤਨੋਂ ਮਨੋਂ ਸਤਿਕਾਰ ਕਰਦੀ ਹਾਂ ਅਤੇ ਬਾਘਾਪੁਰਾਣਾ ਉਨ੍ਹਾਂ ਦੇ ਪੁਰਖਿਆਂ ਦੀ ਧਰਤੀ ਹੋਣ ਕਰਕੇ ਉਨ੍ਹਾਂ ਦਾ ਇਸ ਨਗਰ ਨਾਲ ਅਥਾਹ ਪਿਆਰ ਹੈ।
ਇਸ ਮੌਕੇ ਪੁਸਤਕ ਦੇ ਲੇਖਕ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਐਮ ਪੀ ਅਮਨਦੀਪ ਸੋਢੀ ਨੂੰ ਆਪਣੇ ਸਾਹਿਤ ਸਫ਼ਰ ਅਤੇ ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਨੀਲਮ ਰਾਣੀ ਸ਼ਰਮਾਂ, ਫੂਡ ਇੰਸਪੈਕਟਰ ਨਵਦੀਪ ਸ਼ਰਮਾਂ, ਸ਼ਿਫ਼ਾਲੀ ਸ਼ਰਮਾਂ, ਗੋਲਡੀ ਸ਼ਰਮਾਂ, ਮਨਪ੍ਰੀਤ ਸ਼ਰਮਾਂ ਵੀ ਹਾਜ਼ਰ ਸਨ।
ਖ਼ਬਰਾਂ
ਕੈਨੇਡਾ ਦੀ ਐਮ ਪੀ ਅਮਨਦੀਪ ਕੌਰ ਸੋਢੀ ਵੱਲੋਂ ਬਰੈਂਪਟਨ ਵਿਖੇ ਡਾ ਸਾਧੂ ਰਾਮ ਲੰਗੇਆਣਾ ਦੀ ਪੁਸਤਕ "ਚਿੜੀਆਂ ਬੋਲ ਪਈਆਂ" ਨੂੰ ਲੋਕ ਅਰਪਣ ਕੀਤਾ ਗਿਆ
* ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ: ਐਮ ਪੀ ਅਮਨਦੀਪ ਕੌਰ ਸੋਢੀ
27 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



