ਤਰਨ ਤਾਰਨ, 16 ਜੂਨ ( AMIT MARWAHA )-
ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਾਰਜਕਾਰੀ ਸਿਵਲ ਸਰਜਨ ਡਾ. ਭਰਤੀ ਧਵਨ ਤੇ ਜ਼ਿਲ੍ਹਾ ਟੀਕਾਕਰਨ ਅਫਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਤਰਨ ਤਾਰਨ ਵਿਖੇ ਸਮੂਹ ਬਲਾਕਾਂ ਦੇ ਨੋਡਲ ਅਫਸਰਾਂ, ਬਲਾਕ ਐਜੂਕੇਟਰਾਂ ਅਤੇ ਐਲ.ਐਚ.ਵੀਜ਼ ਨਾਲ 28 ਜੂਨ 2026 ਨੂੰ ਮਨਾਏ ਜਾ ਰਹੇ ਪਲਸ ਪੋਲੀਓ ਦੇ ਪ੍ਰਬੰਧਾਂ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫਸਰ-ਕਮ-ਨੋਡਲ ਅਫ਼ਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ 28 ,29 ਅਤੇ 30 ਜੂਨ ਨੂੰ ਪਲਸ ਪੋਲੀਓ ਰਾਊਂਡ ਆ ਰਿਹਾ ਹੈ। ਉਨ੍ਹਾਂ ਸਮੂਹ ਨੋਡਲ ਅਫਸਰਾਂ ਨੂੰ ਹਦਾਇਤਾ ਜਾਰੀ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣੇ-ਆਪਣੇ ਬਲਾਕ ਦੇ ਮਾਈਕਰੋਪਲਾਨ ਸਮੇਂ ਸਿਰ ਜ਼ਿਲ੍ਹਾ ਹੈਡਕੁਆਰਟਰ 'ਤੇ ਭੇਜਣੇ ਯਕੀਨੀ ਬਣਾਏ ਜਾਣ। ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਆਪਣੇ ਬਲਾਕਾਂ ਵਿੱਚ ਕੋਲਡ ਚੇਨ ਪੁਆਇੰਟਾਂ 'ਤੇ ਤਾਪਮਾਨ ਮੇਨਟੇਨ ਰੱਖਿਆ ਜਾਵੇ ਅਤੇ ਵੈਕਸੀਨ ਕੈਰੀਅਰ, ਆਈਸ ਬੌਕਸ ਅਤੇ ਹੋਰ ਯੋਗ ਪ੍ਰਬੰਧ ਕੀਤੇ ਜਾਣ। ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਤੋਂ ਇਲਾਵਾ ਐਚ.ਪੀ.ਵੀ. ਵੈਕਸੀਨੇਸ਼ਨ, ਤੀਬਰ ਦਸਤ ਰੋਕੂ ਪ੍ਰੋਗਰਾਮ, ਅਨੀਮੀਆ ਮੁਕਤ ਭਾਰਤ ਬਾਰੇ ਵੀ ਵਿਸਥਾਰਪੂਰਵਕ ਰੀਵਿਊ ਕੀਤਾ ਗਿਆ ਅਤੇ ਸਾਰੇ ਪ੍ਰੋਗਰਾਮਾਂ ਸਬੰਧੀ ਯੋਗ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਭਾਰਤੀ ਧਵਨ ਵੱਲੋਂ ਸਮੂਹ ਸਟਾਫ ਨੂੰ ਡਾਇਰੈਕਟਰ ਸਿਹਤ ਸੇਵਾਵਾਂ ਵੱਲੋ ਦਿੱਤੀਆਂ ਗਈਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਇਸ ਨੈਸ਼ਨਲ ਪਲਸ ਪੋਲੀਓ ਰਾਊਂਡ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗਰਮੀ ਤੋ ਬਚਾਅ ਲਈ ਬੂਥਾਂ/ਕੈਪਾਂ 'ਤੇ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਹਵਾਦਾਰ ਚਾਨਣੀ/ਟੈਂਟ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਤਾਂ ਜ਼ੋ ਕੈਪਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ।
ਇਸ ਮੌਕੇ ਡਾ. ਵਰਿੰਦਰਪਾਲ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀ.ਪੀ.ਡੀ. ਸਰਵੇਲੈਂਸ ਪ੍ਰੋਗਰਾਮ ਅਧੀਨ ਮੀਜ਼ਲਜ਼ ਰੂਬੇਲਾ ਅਤੇ ਏ.ਐਫ.ਪੀ. ਦੇ ਵੱਧ ਤੋ ਵੱਧ ਕੇਸ ਟਰੈਕ ਕਰਕੇ ਭੇਜੇ ਜਾਣ ਤਾ ਜ਼ੋ ਜ਼ਿਲ੍ਹੇ ਦੇ ਟਾਰਗੇਟ ਪੂਰੇ ਕੀਤੇ ਜਾਣ ਸਕਣ। ਡਾ. ਰਣਦੀਪ ਸਿੰਘ ਐਪੀਡਿਮੋਲੋਜਿਸਟ ਆਈ.ਡੀ.ਐਸ.ਪੀ. ਨੇ ਮੀਜ਼ਲਜ਼ ਰੂਬੈਲਾ ਦੇ ਫਾਰਮੈਟ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸੈਂਪਲਿੰਗ ਲੈਣ ਅਤੇ ਰੱਖ-ਰਖਾਅ ਸਬੰਧੀ ਵੀ ਦੱਸਿਆ ।
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ , ਡਾ. ਵਿਪੁਲ ਬੱਚਿਆ ਦੇ ਮਾਹਿਰ, ਸੰਦੀਪ ਸਿੰਘ ਕੰਪਿਊਟਰ ਅਸਿਸਟੈਂਟ ਤੋ ਇਲਾਵਾ ਵੱਖ-ਵੱਖ ਬਲਾਕਾਂ ਦੇ ਬਲਾਕ ਐਜੂਕੈਟਰ ਅਤੇ ਐਲ.ਐਚ.ਵੀ ਆਦਿ ਹਾਜ਼ਰ ਸਨ।