ਪਠਾਨਕੋਟ, 8 ਅਗਸਤ 2026(ਜਸ਼ਨ)
ਪਠਾਨਕੋਟ ਦੇ ਆਟੋ ਡਰਾਈਵਰ ਅਤੇ ਉਸਦੇ ਭਰਾ ਵੱਲੋਂ ਇੱਕ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਕਰਨਾਟਕਾ ਦੇ ਇੱਕ ਬਜ਼ੁਰਗ ਨੂੰ ਬਰਗਲਾ ਕੇ ਸ਼ਰਾਬ ਪਿਲਾਈ ਗਈ, ਫਿਰ ਉਸਦੇ ਮੋਬਾਈਲ ਤੋਂ 85 ਹਜਾਰ ਗੂਗਲ ਪੇ ਆਪਣੇ ਫੋਨਾਂ ਤੇ ਕੀਤੇ ਅਤੇ ਬਾਅਦ ਵਿੱਚ ਨਹਿਰ ਵਿੱਚ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਕਰਨਾਟਕ ਦੇ ਮੈਸੂਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਗਣੇਸ਼ ਬੀ.ਐਲ. ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਸਦਾ 68 ਸਾਲਾ ਪਿਤਾ, ਲਕਸ਼ਮਣ ਐਮ., 18 ਜੁਲਾਈ, 2026 ਨੂੰ ਮਸ਼ੀਨਰੀ ਖਰੀਦਣ ਲਈ ਅੰਮ੍ਰਿਤਸਰ ਗਿਆ ਸੀ, ਅਤੇ 19 ਜੁਲਾਈ ਦੀ ਸ਼ਾਮ ਤੋਂ ਲਾਪਤਾ ਸੀ।
ਉਦੋਂ ਤੋਂ ਉਹ ਆਪਣੇ ਪਰਿਵਾਰ ਨਾਲ ਸੰਪਰਕ ਵਿੱਚ ਨਹੀਂ ਹੈ। ਆਪਣੇ ਪਿਤਾ ਦੀ ਭਾਲ ਕਰਦੇ ਸਮੇਂ, ਪਰਿਵਾਰ ਨੂੰ ਪਤਾ ਲੱਗਾ ਕਿ ਗੂਗਲ ਪੇ ਰਾਹੀਂ ਦੋ ਵੱਖ-ਵੱਖ ਬੈਂਕ ਖਾਤਿਆਂ ਤੋਂ ਦੋਸ਼ੀ ਸੁਸ਼ੀਲ ਕੁਮਾਰ ਅਤੇ ਪ੍ਰਵੀਨ ਕੁਮਾਰ, ਜੋ ਕਿ ਪਾਕਿਸਤਾਨੀ ਮੁਹੱਲਾ ਮਾਮੂਨ, ਪਠਾਨਕੋਟ ਦੇ ਵਸਨੀਕ ਹਨ, ਦੇ ਖਾਤਿਆਂ ਵਿੱਚ ਲੈਣ-ਦੇਣ ਕੀਤਾ ਗਿਆ ਸੀ। ਫਿਰ ਨਹਿਰ ਵਿੱਚ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ।