ਤਰਨਤਾਰਨ (ਅਮਿਤ ਮਰਵਾਹਾ)
ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਵੀਡੀਓ ਆਈ ਸਾਹਮਣੇ ਰੁੱਸ ਕੇ ਆਪਣੇ ਪੇਕੇ ਘਰ ਗਈ ਪਤਨੀ ਸੰਦੀਪ ਕੌਰ ਨੂੰ ਮਨਾਉਣ ਆਏ ਉਸਦੇ ਪਤੀ ਲਵਪ੍ਰੀਤ ਸਿੰਘ 'ਤੇ ਉਸਦੇ ਸਾਲੇ ਸਾਜਨ ਸਿੰਘ ਨੇ ਤੇਲ ਪਾ ਕੇ ਅੱਗ ਲਾ ਦਿੱਤੀ, ਜਿਸ ਕਾਰਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਸ ਦੌਰਾਨ ਬਚਾਅ ਲਈ ਅੱਗੇ ਆਈ ਸਾਜਨ ਸਿੰਘ ਦੀ ਭਾਬੀ ਗੁਰਜੀਤ ਕੌਰ ਵੀ ਬੁਰੀ ਤਰ੍ਹਾਂ ਝੁਲਸ ਗਈ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਅੱਗ ਲਗਾਉਣ ਵਾਲਾ ਮੁਲਜ਼ਮ ਸਾਜਨ ਸਿੰਘ ਵੀ ਇਸ ਘਟਨਾ ਵਿੱਚ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਉਲੀਕੇ ਦੀ ਹਿਰਾਸਤ ਵਿਚ ਹੈ।
ਸਬੰਧਤ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਸਾਜਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾਂ ਦੀ ਪਹਿਚਾਣ ਲਵਪ੍ਰੀਤ ਸਿੰਘ, ਵਾਸੀ ਪਿੰਡ ਲੋਪੋਕੇ (ਅੰਮ੍ਰਿਤਸਰ), ਅਤੇ ਗੁਰਜੀਤ ਕੌਰ, ਵਾਸੀ ਪਿੰਡ ਸੰਘਾ, ਵਜੋਂ ਹੋਈ ਹੈ।





