ਸੰਗਰੂਰ,18 ਮਈ( ਜਸ਼ਨ )ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਕੂਲਾਂ ਵਿਚ ਬੰਬ ਦੀਆਂ ਧਮਕੀਆਂ ਦੀਆਂ ਘਟਨਾਵਾਂ, ਰੁਕਣ ਦਾ ਨਾਮ ਨਹੀਂ ਲੈ ਰਹੀਆਂ ।
ਸੰਗਰੂਰ ਅਤੇ ਧੂਰੀ ਦੇ ਕੁੱਝ ਸਕੂਲਾਂ ਵਿਚ ਬੰਬ ਦੀ ਧਮਕੀ ਤੋਂ ਬਾਅਦ ਪੁਲੀਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲੀਸ ਟੀਮਾਂ ਵੱਲੋਂ ਸਕੂਲਾਂ 'ਚ ਪੁੱਜ ਕੇ ਪੂਰੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਧੂਰੀ ਰੇਲਵੇ ਸਟੇਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਰੇਲਵੇ ਸਟੇਸ਼ਨ 'ਤੇ ਵੀ ਬੰਬ ਧਮਾਕੇ ਦੀ ਧਮਕੀ ਮਿਲੀ ਹੈ।
ਸੰਗਰੂਰ ਦੇ ਕਪਤਾਨ ਪੁਲੀਸ ( ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਸਕੂਲ ਵਿੱਚ ਧਮਕੀ ਭਰੀ ਈ ਮੇਲ ਆਈ ਸੀ, ਜਿਸ ਵਿੱਚ ਸੰਗਰੂਰ ਅਤੇ ਧੂਰੀ ਦੇ ਕੁੱਝ ਸਕੂਲਾਂ ਅਤੇ ਕੁੱਝ ਹੋਰ ਥਾਵਾਂ ਤੇ ਬੰਬ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਤੁਰੰਤ ਪੁਲੀਸ ਪੁੱਜ ਗਈ ਸੀ ਅਤੇ ਸਾਰੇ ਸਬੰਧਤ ਸਕੂਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਹੈ। ਕੱਚੀਆਂ ਪੱਕੀਆਂ ਥਾਵਾਂ ਅਤੇ ਸਕੂਲ ਬੱਸਾਂ ਦੀ ਜਾਂਚ ਕੀਤੀ ਹੈ, ਜਿਸ ਦੌਰਾਨ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੁਲੀਸ ਲੋਕਾਂ ਦੀ ਸੁਰੱਖਿਆ ਲਈ ਹਾਜ਼ਰ ਹੈ। ਉਹਨਾਂ ਦੱਸਿਆ ਕਿ ਜਿਸ ਈ ਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ, ਉਸਦੀ ਜਾਂਚ ਕੀਤੀ ਜਾ ਰਹੀ ਹੈ।
ਖ਼ਬਰਾਂ
ਪੰਜਾਬ ਦੇ ਸਕੂਲਾਂ 'ਚ ਬੰਬ ਦੀ ਧਮਕੀ, ਪੁਲੀਸ ਵੱਲੋਂ ਸਬੰਧਤ ਸਕੂਲਾਂ ਦੀ ਜਾਂਚ
* ਸ਼ਰਾਰਤੀ ਅਨਸਰ
18 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



