ਮੋਗਾ, 17 ਮਈ ( ਜਸ਼ਨ )
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਗੁ ਤੇ ਵਪਾਰ ਮੰਡਲ ਦੇ ਪ੍ਰਧਾਨ ਦੇਵ ਪ੍ਰਿਆ ਤਿਆਗੀ ਨੇ ਮੋਗਾ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਗਾ ਨਗਰ ਨਿਗਮ ਚੋਣ ਲਈ 50 ਵਾਰਡਾਂ ਦੇ ਵਿੱਚੋਂ 50 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਨੇ। ਤਿਆਗੀ ਨੇ ਕਿਹਾ ਕਿ ਨਾ ਇਰਫ ਮੋਗਾ ਨਿਗਮ ਸਗੋਂ ਸਮੁੱਚੇ ਪੰਜਾਬ ਵਿਚ ਨਿਗਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਹੂੰਝਾਫੇਰ ਜਿੱਤ ਹਾਸਿਲ ਕਰੇਗੀ। ਉਹਨਾਂ ਆਖਿਆ ਕਿ ਸਾਨੂੰ ਸਰਕਾਰ ਦੀ ਮਨਸ਼ਾ 'ਤੇ ਸ਼ੱਕ ਹੈ ਕਿ ਇਹ ਕੁਝ ਗਲਤ ਕਰ ਸਕਦੇ ਨੇ ਕਿਉਂਕਿ ਹਮੇਸ਼ਾ ਹੀ ਈਵੀਐਮ ਮਸ਼ੀਨਾਂ ਤੇ ਚੋਣਾਂ ਹੁੰਦੀਆਂ ਆਈਆਂ ਨੇ ਫਿਰ ਕੀ ਕਾਰਨ ਹੈ ਕਿ ਇਸ ਵਾਰ ਬੈਲਟ ਪੇਪਰ ਤੇ ਚੋਣ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਇਸ ਗੱਲ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਗਈ ਹੈ ਅਤੇ ਮੰਗ ਕੀਤੀ ਹੈ ਕਿ ਜੇਕਰ ਬੈਲਟ ਪੇਪਰ ਤੇ ਚੋਣ ਕਰਵਾਉਣੀ ਹੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਉਸੇ ਹੀ ਦਿਨ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਗਿਣਤੀ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਮੇਸ਼ਾ ਹੀ ਪੰਚਾਇਤੀ ਚੋਣਾਂ, ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਇੱਕ ਦਿਨ ਹੀ ਵੋਟਾਂ ਪੈਂਦੀਆਂ ਨੇ ਤੇ ਉਸੇ ਦਿਨ ਹੀ ਗਿਣਤੀ ਹੁੰਦੀ ਹੈ। ਉਹਨਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਹੇਰਾ ਫੇਰੀ ਦੀ ਸ਼ੱਕ ਹੈ ਕਿਉਂਕਿ ਸਾਜਿਸ਼ ਤਹਿਤ ਬੈਲਟ ਪੇਪਰ ਵਾਲੇ ਬਕਸੇ ਬਦਲੇ ਵੀ ਜਾ ਸਕਦੇ ਨੇ ਜਾਂ ਫਿਰ ਚੋਰੀ ਵੀ ਹੋ ਸਕਦੇ ਨੇ, ਇਸ ਲਈ ਉਸੇ ਦਿਨ ਗਿਣਤੀ ਕਰਵਾਈ ਜਾਏ।
ਖ਼ਬਰਾਂ
ਭਾਜਪਾ ਨੇਤਾ ਦੇਵ ਪ੍ਰਿਆ ਤਿਆਗੀ ਨੇ ਨਿਗਮ ਚੋਣਾਂ ਵਿੱਚ ਜਿੱਤ ਦਾ ਕੀਤਾ ਦਾਅਵਾ
* ਨਗਰ ਨਿਗਮ ਚੋਣਾਂ 2026
17 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



