ਮੋਗਾ, 2 ਜੁਲਾਈ (ਜਸ਼ਨ )ਬਿਗਬੇਨ ਦੇ ਮਾਲਕ ਅਮੋਲ ਸੂਦ ਨੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਕਲੱਬ ਮੈਂਬਰਾਂ ਅਤੇ ਅਮੋਲ ਸੂਦ ਨੇ ਕਲੱਬ ਦੇ ਸਾਬਕਾ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ ਐਡਵੋਕੇਟ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੀ.ਏ. ਸੁਭਾਸ਼ ਬਾਂਸਲ ਸਾਡੇ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।
ਰੋਟਰੀ ਕਲੱਬ ਮੋਗਾ ਰਾਇਲ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਬਿਗਬੇਨ ਦੇ ਮਾਲਕ ਅਮੋਲ ਸੂਦ ਨੇ ਬੁੱਧਵਾਰ ਸਵੇਰੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਸੇਵਾ ਅਤੇ ਸਮਾਜ ਭਲਾਈ ਦੇ ਸੰਦੇਸ਼ ਨਾਲ ਕੀਤੀ। ਇਸ ਮੌਕੇ ਉਹ ਕਲੱਬ ਦੇ ਮੈਂਬਰਾਂ ਸਮੇਤ ਗਾਂਧੀ ਰੋਡ ਸਥਿਤ ਗੋਪਾਲ ਗਊਸ਼ਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਗਊ ਮਾਤਾ ਨੂੰ ਹਰਾ ਚਾਰਾ ਪਾਇਆ ਅਤੇ ਗਊ ਸੇਵਾ ਕਰਕੇ ਆਪਣੇ ਨਵੇਂ ਕਾਰਜਕਾਲ ਦਾ ਆਗਾਜ਼ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਨਵੇਂ ਪ੍ਰਧਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਵਿਚ ਕਲੱਬ ਦੇ ਸਕੱਤਰ ਰੁਪੇਸ਼ ਮਜੀਠੀਆ, ਖਜ਼ਾਨਚੀ ਰਵੀ ਬਾਂਸਲ, ਪ੍ਰੋਜੈਕਟ ਚੇਅਰਮੈਨ ਗਗਨਦੀਪ ਗਰਗ, ਸਾਬਕਾ ਪ੍ਰਧਾਨ ਸੀ.ਏ. ਸੁਭਾਸ਼ ਬਾਂਸਲ, ਅਨੀਸ਼ ਬਾਂਸਲ, ਜਗਮੀਤ ਖੁਰਮੀ, ਪੁਰਸ਼ੋਤਮ ਸ਼ਰਮਾ, ਆਸ਼ੀਸ਼ ਅਗਰਵਾਲ, ਰਿਪਿਨ ਸਿੰਗਲਾ, ਵਨੀਤ ਗਰਗ, ਪੰਕਜ ਮਿੱਤਲ, ਕਪਿਲ ਦੇਵ, ਅਸ਼ਵਨੀ ਅਰੋੜਾ, ਸਿਧਾਰਥ ਮਹਾਜਨ, ਸੁਮਿਤ ਗਰਗ, ਕੁਮਾਰ ਗੌਰਵ ਮਿੱਤਲ, ਵਨੀਤ ਬਾਂਸਲ, ਪੁਨੀਤ ਗਰਗ ਸਮੇਤ ਹੋਰ ਕਈ ਰੋਟੇਰੀਅਨ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਅਮੋਲ ਸੂਦ ਨੇ ਕਿਹਾ ਕਿ ਕਲੱਬ ਦੇ ਮੈਂਬਰਾਂ ਨੇ ਉਨ੍ਹਾਂ ’ਤੇ ਜੋ ਵਿਸ਼ਵਾਸ ਪ੍ਰਗਟ ਕਰਦਿਆਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਰੋਟੇਰੀਅਨਾਂ ਨੂੰ ਨਾਲ ਲੈ ਕੇ ਸਮਾਜ ਸੇਵਾ, ਸਿੱਖਿਆ, ਸਿਹਤ, ਵਾਤਾਵਰਣ ਸੰਭਾਲ ਅਤੇ ਲੋੜਵੰਦਾਂ ਦੀ ਮਦਦ ਨਾਲ ਸੰਬੰਧਿਤ ਵੱਖ-ਵੱਖ ਸੇਵਾ ਪ੍ਰੋਜੈਕਟਾਂ ਨੂੰ ਹੋਰ ਵੱਧ ਗਤੀ ਦੇਣਗੇ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ‘ਸੇਵਾ ਸਭ ਤੋਂ ਉੱਪਰ’ ਦੇ ਸਿਧਾਂਤ ’ਤੇ ਕੰਮ ਕਰਦਾ ਆ ਰਿਹਾ ਹੈ ਅਤੇ ਉਹ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਯਤਨ ਕਰਨਗੇ।