ਬਾਘਾ ਪੁਰਾਣਾ, 26 ਜੂਨ (ਜਸ਼ਨ) ਹਲਕਾ ਬਾਘਾ ਪੁਰਾਣਾ ਵਿਚ ਕਾਂਗਰਸ ਪਾਰਟੀ ਲਈ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਬੀਤੇ ਦਿਨ ਆਏ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਸੀਨੀਅਰ ਆਗੂ ਅਤੇ ਸੇਵਾਦਾਰ ਭੋਲਾ ਸਿੰਘ ਸਮਾਧ ਭਾਈ ਦੀ ਅਗਵਾਈ ਹੇਠ ਖੜ੍ਹੇ ਕੀਤੇ ਗਏ ਨੌਜਵਾਨ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਅਹੁਦਿਆਂ ’ਤੇ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਪਾਰਟੀ ਅੰਦਰ ਨਵਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸੂਬਾ ਜਰਨਲ ਸੈਕਟਰੀ ਦੇ ਅਹੁਦੇ ਲਈ ਵਰਿੰਦਰ ਸਿੰਘ ਰਾਜੂ ਵਾਂਦਰ ਨੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਹਲਕਾ ਬਾਘਾ ਪੁਰਾਣਾ ਦੇ ਪ੍ਰਧਾਨ ਅਹੁਦੇ ਲਈ ਭੁਪਿੰਦਰ ਸਿੰਘ ਬਰਾੜ ਨੇ ਆਪਣੇ ਨਿਕਟਮ ਮੁਕਾਬਲੇਬਾਜ਼ ਨੂੰ 674 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਕੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਬਲਾਕ ਪ੍ਰਧਾਨ ਬਾਘਾ ਪੁਰਾਣਾ ਲਈ ਵਰਿੰਦਰ ਸਿੰਘ ਬਰਾੜ ਸਮਾਧ ਭਾਈ ਨੇ 865 ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਕੇ ਪਾਰਟੀ ਦੀ ਪਕੜ ਨੂੰ ਹੋਰ ਮਜ਼ਬੂਤ ਕੀਤਾ। ਸਮਾਲਸਰ ਬਲਾਕ ਵਿਚ ਵੀ ਕਾਂਗਰਸ ਪਾਰਟੀ ਦਾ ਦਬਦਬਾ ਕਾਇਮ ਰਿਹਾ, ਜਿੱਥੇ ਗੁਰਵਿੰਦਰ ਸਿੰਘ ਸਮਾਲਸਰ ਨੂੰ ਵਾਈਸ ਪ੍ਰਧਾਨ ਵਜੋਂ ਜਿੱਤ ਪ੍ਰਾਪਤ ਹੋਈ। ਇਸ ਮੌਕੇ ਜੇਤੂ ਉਮੀਦਵਾਰਾਂ ਦੇ ਸਨਮਾਨ ਲਈ ਹਲਕਾ ਬਾਘਾ ਪੁਰਾਣਾ ਦੇ ਸੇਵਾਦਾਰ ਭੋਲਾ ਸਿੰਘ ਸਮਾਧ ਭਾਈ ਵਲੋਂ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਹਾਜ਼ਰੀ ਭਰੀ। ਸਨਮਾਨ ਸਮਾਰੋਹ ਦੌਰਾਨ ਭੋਲਾ ਸਿੰਘ ਸਮਾਧ ਭਾਈ ਸਮੇਤ ਗੁਰਚਰਨ ਸਿੰਘ ਚੀਦਾ, ਨਾਹਰ ਸਿੰਘ ਸੈਕਟਰੀ, ਜੋਧਾ ਸਿੰਘ ਬਰਾੜ, ਗੁਰਜੰਟ ਸਿੰਘ ਪ੍ਰਧਾਨ, ਜਗਸੀਰ ਗਰਗ, ਰਜਿੰਦਰ ਕੁਮਾਰ ਚੇਅਰਮੈਨ, ਅਕਾਸ਼ ਬਾਂਸਲ, ਰਣਜੀਤ ਸਿੰਘ ਸਰਪੰਚ, ਜਸਵੀਰ ਸਿੰਘ ਸਰਪੰਚ, ਮਲਕੀਤ ਸਿੰਘ ਸਰਪੰਚ, ਅਮਰਜੀਤ ਸਿੰਘ ਸਰਪੰਚ ਸਮਾਲਸਰ ਅਤੇ ਹੋਰ ਕਈ ਆਗੂਆਂ ਵਲੋਂ ਜੇਤੂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰ ਹਾਜ਼ਰ ਆਗੂਆਂ ਵਿਚ ਰਾਜਾ ਚੰਨੂੰਵਾਲਾ, ਗੁਰਚਰਨ ਸਿੰਘ ਬਰਾੜ, ਅਮਰਜੀਤ ਸਿੰਘ ਸਰਪੰਚ ਚੀਦਾ, ਇਕਬਾਲ ਸਿੰਘ ਨੰਬਰਦਾਰ ਮਾਹਲਾ, ਬਲਵਿੰਦਰ ਸਿੰਘ ਗਰੀਨ ਵਾਲੇ, ਕਰਤਾਰ ਸਿੰਘ ਪੰਚ ਮਾਹਲਾ, ਗੁਰਤੇਜ ਸਿੰਘ ਥਰਾਜ, ਜੱਗਾ ਸਿੰਘ ਰੋਡੇ, ਤੇਜਿੰਦਰ ਕਾਲੇਕੇ, ਰਾਜੂ ਦਿਉਲ ਕਾਲੇਕੇ, ਸਮਸ਼ੇਰ ਸਿੰਘ ਚੰਨੂੰਵਾਲਾ, ਸੁੱਖਾ ਸਰਪੰਚ ਲਧਾਈਕੇ, ਪਿੰਦਰ ਸਿੰਘ ਚੌਧਰੀਵਾਲਾ, ਪ੍ਰਤਾਪ ਸਿੰਘ ਢਿੱਲਾਂ ਵਾਲਾ, ਵੰਸ਼ ਸ਼ਰਮਾ, ਕਰਮਜੀਤ ਸਿੰਘ ਕਾਲੇਕੇ, ਡਾ. ਗਾਂਧੀ ਲੰਗੇਆਣਾ, ਸੂਬਾ ਸਿੰਘ ਲੰਗੇਆਣਾ, ਕਸ਼ਮੀਰ ਸਿੰਘ ਚੰਦ ਪੁਰਾਣਾ ਅਤੇ ਜਸਵੀਰ ਸਿੰਘ ਚੰਦ ਪੁਰਾਣਾ ਵੀ ਮੌਜੂਦ ਰਹੇ। ਸਮਾਗਮ ਨੂੰ ਸੰਬੋਧਨ ਕਰਦਿਆਂ ਭੋਲਾ ਸਿੰਘ ਸਮਾਧ ਭਾਈ ਨੇ ਕਿਹਾ ਕਿ ਇਹ ਜਿੱਤ ਸਿਰਫ ਉਮੀਦਵਾਰਾਂ ਦੀ ਨਹੀਂ, ਸਗੋਂ ਸਮੂਹ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਆਗੂਆਂ ਦੀ ਇਹ ਜਿੱਤ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਲਈ ਮਜ਼ਬੂਤ ਨੀਂਹ ਸਾਬਤ ਹੋਵੇਗੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਨਵੀਂ ਟੀਮ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਮੁੱਦਿਆਂ ਨੂੰ ਉਭਾਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਅਖੀਰ ਵਿਚ ਸਮੂਹ ਆਗੂਆਂ ਅਤੇ ਵਰਕਰਾਂ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ।