ਮੋਗਾ, 8 ਅਕਤੂਬਰ ( ਜਸ਼ਨ ) ਭਾਰਤੀ ਜਨਤਾ ਪਾਰਟੀ ਵਲੋਂ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ । ਭਾਜਪਾ ਦੇ ਜ਼ਿਲ੍ਹਾ ਪ੍ਰਭਾਰੀ ਚਰਨਜੀਤ ਸਿੰਘ ਬਰਾੜ ਸੈਕਟਰੀ ਭਾਜਪਾ ਪੰਜਾਬ , ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਅਤੇ ਕੋਰ ਕਮੇਟੀ ਦੇ ਫੈਸਲੇ ਮੁਤਾਬਿਕ ਜ਼ਿਲ੍ਹੇ ਦੇ ਦਮਦਾਰ ਆਗੂ ਸ. ਤਰਲੋਚਨ ਸਿੰਘ ਗਿੱਲ ਨੂੰ ਬਾਘਾਪੁਰਾਣਾ ਹਲਕੇ ਦੇ ਪ੍ਰਭਾਵੀ ਵਜੋਂ ਜ਼ੁੰਮੇਵਾਰੀ ਸੌਂਪੀ ਗਈ ਹੈ । ਉਹਨਾਂ ਦੇ ਨਾਲ ਵਿਜੈ ਸ਼ਰਮਾ ਸਹਿ ਪ੍ਰਭਾਰੀ ਹੋਣਗੇ । ਜ਼ਿਕਰਯੋਗ ਹੈ ਕਿ ਸਿੱਖ ਚੇਹਰੇ ਵਾਲੀ ਪਹਿਚਾਣ ਅਤੇ ਪੇਂਡੂ ਖੇਤਰ ਵਿਚ ਵੱਡੇ ਜਨਤਕ ਆਧਾਰ ਸਦਕਾ ਸ. ਤਰਲੋਚਨ ਸਿੰਘ ਗਿੱਲ ਪੰਥਕ ਹਲਕੇ ਬਾਘਾਪੁਰਾਣਾ ਵਿਚ ਪਾਰਟੀ ਦੀ ਮਜਬੂਤੀ ਲਈ ਸਮਰੱਥ ਸਮਝੇ ਜਾ ਰਹੇ ਨੇ, ਹੋਰ ਤਾਂ ਹੋਰ ਸਾਬਕਾ ਜ਼ਿਲ੍ਹਾ ਪ੍ਰਧਾਨ ਵਜੋਂ ਵਿਚਰਦਿਆਂ ਉਹਨਾਂ ਨੂੰ ਦਿਲ ਜਿੱਤਣੇ ਆਉਂਦੇ ਨੇ। ਉਹਨਾਂ ਦੀ ਨਿਯੁਕਤੀ 'ਤੇ ਬਾਘਾਪੁਰਾਣਾ ਹਲਕੇ ਦੇ ਸਿਰਮੌਰ ਆਗੂਆਂ ਦੇ ਚੇਹਰਿਆਂ ਤੇ ਰੌਣਕ ਸਪਸ਼ਟ ਦੇਖੀ ਜਾ ਰਹੀ ਹੈ।
ਇਸੇ ਤਰ੍ਹਾਂ ਹਲਕਾ ਨਿਹਾਲ ਸਿੰਘ ਵਾਲਾ ਤੋਂ ਡਾ . ਸੀਮਾਂਤ ਗਰਗ ਨੂੰ ਪ੍ਰਭਾਵੀ ਅਤੇ ਸਾਬਕਾ ਡਿਪਟੀ ਮੇਅਰ ਅਨਿਲ ਬਾਂਸਲ ਨੂੰ ਸਹਿ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ । ਜ਼ਿਲ੍ਹਾ ਪ੍ਰਧਾਨ ਵਜੋਂ ਸਫਲ ਪਾਰੀ ਖੇਡਣ ਵਾਲੇ ਡਾ . ਸੀਮਾਂਤ ਗਰਗ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਰਾਖਵੇਂ ਹਲਕੇ ਨਿਹਾਲ ਸਿੰਘ ਵਾਲਾ ਲਈ ਉੱਤਮ ਸਾਰਥੀ ਹੋ ਸਕਦੇ ਨੇ ।
ਹਲਕਾ ਮੋਗਾ ਲਈ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੂੰ ਬਤੌਰ ਪ੍ਰਭਾਰੀ ਵਾਗਡੋਰ ਸੌਂਪੀ ਗਈ ਹੈ। ਸ਼ਹਿਰੀ ਖੇਤਰ ਵਿਚ ਬੇਹੱਦ ਪ੍ਰਭਾਵਸ਼ਾਲੀ ਆਗੂ ਵਿਨੈ ਸ਼ਰਮਾ ਸਬੰਧੀ ਵਰਕਰਾਂ ਦੀ ਸੋਚ ਹੈ ਕਿ ਉਹ ਮੋਗਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਜ਼ਮੀਨ ਤਿਆਰ ਕਰਨ ਦੇ ਸਮਰੱਥ ਹੋ ਸਕਣਗੇ।
ਹਲਕਾ ਧਰਮਕੋਟ ਲਈ ਪ੍ਰਭਾਰੀਆਂ ਦੀ ਟੀਮ ਵਿਚ ਰਾਕੇਸ਼ ਸ਼ਰਮਾ ਅਤੇ ਨਿਧੜਕ ਸਿੰਘ ਬਰਾੜ ਨੂੰ ਸ਼ਾਮਿਲ ਕੀਤਾ ਗਿਆ ਹੈ।
ਨਵੀਂ ਟੀਮ ਦੇ ਜ਼ਿਲ੍ਹੇ ਵਿਚ ਸਰਗਰਮ ਹੋਣ ਨਾਲ ਪਾਰਟੀ ਇਤਿਹਾਸ ਸਿਰਜਣ ਦੀ ਦਿਸ਼ਾ ਵੱਲ ਵਧਦੀ ਪ੍ਰਤੀਤ ਹੁੰਦੀ ਹੈ ।
ਖ਼ਬਰਾਂ
ਭਾਰਤੀ ਜਨਤਾ ਪਾਰਟੀ ਨੇ ਸ. ਤਰਲੋਚਨ ਸਿੰਘ ਗਿੱਲ ਨੂੰ ਬਾਘਾਪੁਰਾਣਾ ਹਲਕੇ ਦੇ ਪ੍ਰਭਾਵੀ ਵਜੋਂ ਜ਼ੁੰਮੇਵਾਰੀ ਸੌਂਪੀ,ਸਾਰੇ ਹਲਕਿਆਂ ਲਈ ਨਵੀਂ ਟੀਮ ਦਾ ਐਲਾਨ
* ਭਾਰਤੀ ਜਨਤਾ ਪਾਰਟੀ ਵਲੋਂ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ
8 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



