ਧਰਮਕੋਟ, 4 ਅਕਤੂਬਰ (ਜਸ਼ਨ ) ਭਾਈ ਘਨ੍ਹਈਆ ਏਕਤਾ ਕਾਲਜ ਆਫ ਨਰਸਿੰਗ ਲਈ ਉਸ ਸਮੇਂ ਖੁਸ਼ੀ ਦਾ ਮਹੌਲ ਬਣ ਗਿਆ ਜਦੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ ਬੀ.ਐੱਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ। ਐਲਾਨੇ ਗਏ ਨਤੀਜੇ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੋਸ਼ਨ ਕੀਤਾ। ਕਾਲਜ ਦਾ ਇਸ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ, ਜਿਸ ਕਾਰਨ ਕਾਲਜ ਪ੍ਰਬੰਧਕਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ: ਦਲਜੀਤ ਕੌਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ਦੇ ਹੋਣਹਾਰ ਵਿਦਿਆਰਥੀ ਇਮਰੋਜ਼ ਕੌਰ ਸੰਧੂ ਅਤੇ ਜਸਕਰਨ ਸਿੰਘ ਨੇ ਪਹਿਲੇ ਸਮੈਸਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8.0 ਸੀਜੇਪੀਏ (ਅੰਕ) ਅਤੇ 10 ਵਿਦਿਆਰਥੀਆਂ ਨੇ 7.5 ਸੀਜੇਪੀਏ (ਅੰਕ) ਹਾਸਲ ਕੀਤੇ ਹਨ।
ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
ਇਸ ਮੌਕੇ ਕਾਲਜ ਦੇ ਬਲਤੇਜ ਸਿੰਘ ਗਿੱਲ (ਚੈਅਰਮੈਨ), ਗੁਰਦਿਆਲ ਸਿੰਘ ਬੁੱਟਰ (ਪ੍ਰਧਾਨ, ਨਰਸਿੰਗ ਟਰੇਨਿੰਗ ਐਸੋਸੀਏਸ਼ਨ ਪੰਜਾਬ), ਮੈਡਮ ਇੰਦਰਜੀਤ ਕੌਰ (ਜਰਨਲ ਸੈਕਟਰੀ), ਮੈਡਮ ਜੈਸਮੀਨਪ੍ਰੀਤ ਬੁੱਟਰ (ਡਾਇਰੈਕਟਰ), ਮੈਡਮ ਦਲਜੀਤ ਕੌਰ ਤੂਰ (ਪ੍ਰਿੰਸੀਪਲ ਕਾਲਜ) ਵਲੋਂ ਬੱਚਿਆ ਨੂੰ ਮੁਬਾਰਕਬਾਦ ਦਿੱਤੀ ਗਈ।
ਖ਼ਬਰਾਂ
ਭਾਈ ਘਨ੍ਹੱਈਆ ਏਕਤਾ ਕਾਲਜ ਆਫ਼ ਨਰਸਿੰਗ ਦਾ ਬੀ.ਐੱਸ.ਸੀ. ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ
5 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



