ਨਿਊਯਾਰਕ (ਸਿੰਘ ਜੀਤ )- ਟਾਈਮਜ਼ ਸਕੁਏਰ ਵਿੱਚ ਬੀਤੇ ਦਿਨ ਚਾਕੂ ਮਾਰ ਕੇ ਕਤਲ ਕੀਤੀ ਗਈ 32 ਸਾਲਾ ਮਹਿਲਾ ਦੀ ਪਛਾਣ ਐਰਿਨ ਪਿਆਚੈਂਟੀ ਵਜੋਂ ਜਨਤਕ ਕੀਤੀ ਗਈ ਹੈ। ਨਿਊ ਜਰਸੀ ਦੇ ਚੈਸਟਰ ਦੀ ਰਹਿਣ ਵਾਲੀ ਐਰਿਨ ਬੈਂਕ ਆਫ ਅਮਰੀਕਾ ਵਿੱਚ ਉਪ ਪ੍ਰਧਾਨ ਵਜੋਂ ਕੰਮ ਕਰਦੀ ਸੀ।
ਬੈਂਕ ਆਫ ਅਮਰੀਕਾ ਨੇ ਐਰਿਨ ਦੀ ਮੌਤ ਉੱਪਰ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਸ ਨੂੰ ਸੰਸਥਾ ਦੀ ਕੀਮਤੀ ਸਹਿਯੋਗੀ ਦੱਸਿਆ ਹੈ। ਬੈਂਕ ਨੇ ਕਿਹਾ ਕਿ ਐਰਿਨ ਦੀ ਘਾਟ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ ਅਤੇ ਇਸ ਦੁੱਖ ਦੀ ਘੜੀ ਵਿੱਚ ਸੰਸਥਾ ਦੀਆਂ ਹਮਦਰਦੀਆਂ ਉਸ ਦੇ ਪਰਿਵਾਰ ਅਤੇ ਨਜ਼ਦੀਕੀਆਂ ਨਾਲ ਹਨ।
ਐਰਿਨ ਟਾਈਮਜ਼ ਸਕੁਏਰ ਵਿੱਚ ਹੋਏ ਅਚਾਨਕ ਹਮਲੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਨੂੰ ਬੈਲਵਿਊ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸੇ ਘਟਨਾ ਵਿੱਚ ਚਾਕੂ ਲੱਗਣ ਕਾਰਨ ਜ਼ਖ਼ਮੀ ਹੋਏ 68 ਸਾਲਾ ਵਿਅਕਤੀ ਦੀ ਹਾਲਤ ਸਥਿਰ ਦੱਸੀ ਗਈ ਹੈ।
ਪੁਲਿਸ ਨੇ ਹਮਲਾਵਰ ਦੀ ਪਛਾਣ ਕੁਈਨਜ਼ ਦੀ 49 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਕੀਤੀ ਸੀ। ਅਧਿਕਾਰੀਆਂ ਵੱਲੋਂ ਵਾਰ-ਵਾਰ ਚਾਕੂ ਸੁੱਟਣ ਦੇ ਹੁਕਮ ਅਤੇ ਟੇਜ਼ਰ ਦੀ ਵਰਤੋਂ ਵੀ ਉਸ ਨੂੰ ਰੋਕ ਨਹੀਂ ਸਕੀ। ਜਦੋਂ ਉਹ ਚਾਕੂ ਲੈ ਕੇ ਪੁਲਿਸ ਵੱਲ ਵਧੀ ਤਾਂ ਅਧਿਕਾਰੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਦੋਵਾਂ ਪੀੜਤਾਂ ਨੂੰ ਬਿਨਾਂ ਕਿਸੇ ਉਕਸਾਵੇ ਦੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਮਿਲਿਆ। ਹਮਲੇ ਅਤੇ ਪੁਲਿਸ ਗੋਲੀਬਾਰੀ ਨਾਲ ਜੁੜੇ ਸਾਰੇ ਹਾਲਾਤ ਦੀ ਜਾਂਚ ਜਾਰੀ ਹੈ।
ਧੰਨਵਾਦ
ਖ਼ਬਰਾਂ
ਅਮਰੀਕਾ’ਚ ਚਾਕੂ ਮਾਰ ਕੇ ਬੈਂਕ ਆਫ ਅਮਰੀਕਾ ਦੀ ਉਪ ਪ੍ਰਧਾਨ ਦਾ ਕਤਲ ,ਕਾਤਿਲ ਵੀ ਪੁਲਿਸ ਗੋਲੀ ਨਾਲ ਮਾਰੀ ਗਈ
* ਪੁਲਿਸ ਨੇ ਹਮਲਾਵਰ ਦੀ ਪਛਾਣ ਕੁਈਨਜ਼ ਦੀ 49 ਸਾਲਾ ਪਾਮੇਲਾ ਸਿਸਨੇਰੋਸ ਵਜੋਂ ਕੀਤੀ
4 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



