ਫ਼ਿਰੋਜ਼ਪੁਰ,23 ਜੁਲਾਈ ( ਤੀਰਥ ਸਨੇਰ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮਖੂ ਇਲਾਕੇ ਵਿੱਚ ਤੈਨਾਤ ਏ ਐੱਸ ਆਈ ਗੁਰਦਿਆਲ ਸਿੰਘ (55-56) ਵਾਸੀ ਬਟਾਲਾ ਨੇ ਫ਼ਿਰੋਜ਼ਪੁਰ ਫ਼ੀਡਰ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ, ਅੱਜ ਤੜਕੇ ਉਹ ਸਿਵਲ ਕੱਪੜਿਆਂ ਵਿੱਚ ਕਿਰਾਏ ਦੀ ਕਾਰ ਰਾਹੀਂ ਬੰਗਾਲੀ ਵਾਲਾ ਪੁਲ 'ਤੇ ਪਹੁੰਚੇ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਸਥਾਨ ਤੋਂ ਉਨ੍ਹਾਂ ਦੇ ਸੈਂਡਲ ਅਤੇ ਕੱਪੜੇ ਬਰਾਮਦ ਹੋਏ ਹਨ।
ਖੁਦਕੁਸ਼ੀ ਕਰਨ ਤੋਂ ਪਹਿਲਾਂ ਏਐੱਸਆਈ ਗੁਰਦਿਆਲ ਸਿੰਘ ਨੇ ਵਰਦੀ ਵਿੱਚ ਇੱਕ ਵੀਡੀਓ ਸੰਦੇਸ਼ ਰਿਕਾਰਡ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ 7 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੇ ਬਟਾਲਾ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ। ਦੋਸ਼ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਉਨ੍ਹਾਂ ਦੀ ਵਟਸਐਪ ਫ਼ੋਟੋ ਦੀ ਵਰਤੋਂ ਕਰਕੇ ਝੂਠੀ ਵੀਡੀਓ/ਆਡੀਓ ਵਾਇਰਲ ਕੀਤੀ, ਜਿਸ ਨਾਲ ਉਨ੍ਹਾਂ ਦੀ ਕਾਫ਼ੀ ਬਦਨਾਮੀ ਹੋਈ।
ਏ ਐੱਸ ਆਈ ਨੇ ਦੋਸ਼ ਲਾਇਆ ਕਿ ਇੱਕ ਮਹਿਲਾ ਪੱਤਰਕਾਰ ਅਤੇ ਹੋਰਨਾਂ ਨੇ ਮਿਲ ਕੇ ਉਨ੍ਹਾਂ ਵਿਰੁੱਧ ਝੂਠੀਆਂ ਦਰਖ਼ਾਸਤਾਂ ਦਿਵਾਈਆਂ ਅਤੇ ਮਾਮਲਾ ਰਫ਼ਾ-ਦਫ਼ਾ ਕਰਨ ਲਈ 30 ਤੋਂ 35 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਜਾ ਰਹੀ ਸੀ। ਵੀਡੀਓ ਵਿੱਚ ਉਨ੍ਹਾਂ ਵਿਕਰਮਜੀਤ ਸਿੰਘ, ਜੋਤੀ ਪੱਤਰਕਾਰ, ਰਮਨਦੀਪ ਸਿੰਘ, ਅਮਨਦੀਪ ਸਿੰਘ ਅਤੇ ਪਿਆਰਾ ਲਾਲ ਸਮੇਤ 7 ਲੋਕਾਂ ਦੇ ਨਾਂ ਲੈਂਦਿਆਂ ਕਿਹਾ ਕਿ ਉਹ ਇਸ ਬੇਇੱਜ਼ਤੀ ਅਤੇ ਬਲੈਕਮੇਲਿੰਗ ਤੋਂ ਤੰਗ ਆ ਕੇ ਇਹ ਖ਼ੌਫ਼ਨਾਕ ਕਦਮ ਚੁੱਕ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਖ਼ਬਰਾਂ
ਏ ਐਸ ਆਈ ਵੱਲੋਂ ਖੁਦਕੁਸ਼ੀ,ਨਹਿਰ 'ਚ ਮਾਰੀ ਛਾਲ;ਭਾਜਪਾ ਟਿਕੇਟ ਤੇ ਚੋਣ ਲੜਨ ਵਾਲੀ ਆਗੂ ਦਾ ਪਤੀ ਹੈ ਏ ਐਸ ਆਈ, ਪੱਤਰਕਾਰ ਸਮੇਤ 7 ਲੋਕਾਂ 'ਤੇ ਲਾਏ ਬਲੈਕਮੇਲਿੰਗ ਦੇ ਦੋਸ਼
23 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



