ਮੋਗਾ, 3 ਅਗਸਤ (ਜਸ਼ਨ )-ਮੋਗਾ ਤੋਂ ਪੰਜਾਬ ਕੇਸਰੀ ਗਰੁੱਪ ਦੇ ਸੀਨੀਅਰ ਪ੍ਰੈੱਸ ਫੋਟੋਗਰਾਫਰ ਸਤੀਸ਼ ਸਾਹਨੀ ਜੋ ਬੀਤੇ ਦਿਨੀਂ ਪ੍ਰਭੂ ਚਰਨਾਂ ਵਿਚ ਵਿਲੀਨ ਹੋ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਗਾਂਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਵਿਕਾਸ ਸਾਹਨੀ ਵੱਲੋਂ ਉਨ੍ਹਾਂ ਦੀ ਚਿਤਾ ਨੂੰ ਅਗਨੀ ਭੇਟ ਕੀਤੀ ਗਈ। ਸਤੀਸ਼ ਸਾਹਨੀ ਪਿਛਲੇ ਲੰਬੇ ਅਰਸੇ ਤੋਂ ‘ਪੰਜਾਬ ਕੇਸਰੀ, ਜਗ ਬਾਣੀ ਗਰੁੱਪ’ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਨਿਰਪੱਖਤਾ ਨਾਲ ਪੱਤਰਕਾਰੀ ਕੀਤੀ ਅਤੇ ਸ਼ਹਿਰ ਵਿਚ ਆਪਣਾ ਚੰਗਾ ਨਾਮ ਕਮਾਇਆ। ਕੁਝ ਮਹੀਨੇ ਪਹਿਲਾਂ ਉਹ ਬਿਮਾਰ ਹੋ ਗਏ ਸਨ। ਇਸ ਦੁੱਖ ਦੀ ਘੜੀ ਵਿਚ ਸਤੀਸ਼ ਸਾਹਨੀ ਜੀ ਦੇ ਸਪੁੱਤਰ ਵਿਕਾਸ ਸਾਹਨੀ, ਪਤਨੀ ਰਾਣੀ ਸਾਹਨੀ, ਅਸ਼ੋਕ ਸਾਹਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੇ ਚੋਪੜਾ ਜੀ, ਜੁਆਇੰਟ ਮੈਨੇਜਿੰਗ ਆਡੀਟਰ ਅਵਿਨਾਸ਼ ਚੋਪੜਾ ਜੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਐਡਵੋਕੇਟ ਵਿਜੇ ਧੀਰ, ਪੰਜਾਬ ਕੇਸਰੀ ਗਰੁੱਪ ਤੋਂ ਸਬ ਆਫਿਸ ਇੰਚਾਰਜ ਗੋਪੀ ਰਾਊਕੇ, ਪੱਤਰਕਾਰ ਬਲਵਿੰਦਰ ਬਿੰਦਾ, ਪ੍ਰਤੀਨਿਧੀ ਓ.ਪੀ ਅਜ਼ਾਦ, ਪ੍ਰਤੀਨਿਧੀ ਡਾ. ਸੰਦੀਪ ਸ਼ਰਮਾ, ਪਵਨ ਗਰੋਵਰ ਕੈਨੇਡਾ, ਵਿੱਕੀ ਬੱਬਰ ਪ੍ਰੈਸ ਫੋਟੋ ਗ੍ਰਾਫਰ, ਸ਼ੁਭਮ ਵਰਮਾ, ਪਰਦਮਨ ਸਿੰਘ ਭੱਟੀ ਕੰਪਿਊਟਰ ਅਪਰੇਟਰ ਸਬ ਆਫਿਸ ਮੋਗਾ, ਨਵੀਨ ਕੁਮਾਰ ਕੰਪਿਊਟਰ ਅਪਰੇਟਰ ਸਬ ਆਫਿਸ ਮੋਗਾ, ਅਜੀਤ ਦੇ ਜ਼ਿਲਾ ਇੰਚਾਰਜ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ, ਹਰਜੀਤ ਸਿੰਘ, ਇਕਬਾਲ ਸਿੰਘ, ਦਲੀਪ ਕੁਮਾਰ, ਰਾਜੂ ਕੁਮਾਰ, ਪ੍ਰਤੀਨਿਧੀ ਨਵਦੀਪ ਮਹੇਸ਼ਰੀ, ਪਵਨ ਗਰੋਵਰ, ਸੌਰਭ ਪੋਪਲੀ, ਸੁਧੀਰ ਗਰਗ, ਨੀਲਾ ਧਮੀਜਾ, ਨਿਸ਼ੀ ਮਨਚੰਦਾ ਪੱਤਰਕਾਰ, ਕੇਵਲ ਬਾਂਸਲ, ਯੌਗੇਸ਼ ਮੰਗਲਾ (ਮੋਂਟੀ), ਇਕਬਾਲ ਸਿੰਘ ਖਹਿਰਾ, ਕੁਲਦੀਪ ਸਾਹਨੀ ਸਰਕਾਰੀ ਵਕੀਲ, ਅੰਸ਼ੂਮਾਨ ਸਯਾਲ ਸਰਕਾਰੀ ਵਕੀਲ, ਸੁਰਿੰਦਰ ਸਿੰਗਲਾ, ਡਿੰਪਲ ਖੁਰਾਣਾ, ਰਾਕੇਸ਼ ਸਿੰਗਲਾ, ਸੰਜੀਵ ਸ਼ਰਮਾ, ਵਰਿੰਦਰ ਕਾਲੜਾ, ਵਿਨੀਤ ਚੋਪੜਾ, ਐਡਵੋਕੇਟ ਜਤਿੰਦਰ ਕਿੰਗਰਾ, ਐਡਵੋਕਟ ਵਿਸ਼ਾਲ ਜੈਨ, ਐਡਵੋਕੇਟ ਅਰੁਣ ਸੂਦ, ਵਿਜੇ ਸ਼ਰਮਾ, ਆਨੰਦ ਜੈਨ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸੋਨੂ ਅਰੋੜਾ, ਐਡਵੋਕੇਟ ਰਾਜਪਾਲ ਸ਼ਰਮਾ, ਐਡਵੋਕੇਟ ਸ਼ੁਭਮ ਜੈਸਵਾਲ, ਜੈ ਕ੍ਰਿਸ਼ਨ ਗੁਲਾਟੀ, ਰਾਜੇਸ਼ ਅਰੋੜਾ ਬੱਬੂ, ਬੰਟੀ ਸਿੱਧੂ ਪੰਜਾਬ ਪੁਲਸ, ਮਿੰਕਲ ਅਰੋੜਾ, ਵੇਦ ਵਿਆਸ ਕਾਂਸਲ ਤੋਂ ਇਲਾਵਾ ਫੋਟੋਗ੍ਰਾਫਰ ਐਸੋਸੀਏਸ਼ਨ, ਧਾਰਮਿਕ, ਸਮਾਜਿਕ, ਰਾਜਨੀਤਿਕ ਪਾਰਟੀ ਦੇ ਅਹੁਦੇਦਾਰਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।