ਤਰਨਤਾਰਨ,10 ਮਈ ( ਜਸ਼ਨ )
ਤਰਨਤਾਰਨ ਦੇ ਐਸ ਪੀ (ਡੀ) ਰਿਪੁਤਾਪਨ ਸਿੰਘ ਨੇ ਦੱਸਿਆ ਕਿ ਤਰਨਤਾਰਨ ਬਾਈਪਾਸ ਚੌਕ ਸ੍ਰੀ ਗੋਇੰਦਵਾਲ ਸਾਹਿਬ ਨੇੜੇ ਤਰਨਤਾਰਨ ਸੀ ਆਈ ਏ ਸਟਾਫ ਪੁਲੀਸ ਇੰਚਾਰਜ ਰੁਪਿੰਦਰ ਪਾਲ ਸਿੰਘ ਨੇ ਗੁਪਤ ਸੂਚਨਾ ਮਿਲਣ 'ਤੇ ਨੈਸ਼ਨਲ ਹਾਈਵੇਅ ਮਾਰਗ ਨੰਬਰ 54 ਉਪਰ ਇਕ ਟੈਕਸੀ ਕਾਰ ਵੈਗਨਰ ਨੁੰ ਰੋਕਣ ਦਾ ਇਸ਼ਾਰਾ ਕੀਤਾ, ਗੱਡੀ ਦੀ ਤਲਾਸੀ ਲੈਣ ਤੇ ਤਿੰਨ ਕਿਲੋ ਤੋ ਵੱਧ ਹੈਰੋਇਨ , ਇਕ ਮੋਬਾਈਲ, 1500 ਰੁਪੈ ਨਕਦ ਡਰੱਗ ਮਨੀ ਬਰਾਮਦ ਕੀਤੇ ਗਏ ਹਨ ।
ਔਰਤ ਦੀ ਪਹਿਚਾਣ ਨਾਈਜੇਅਰੀਅਨ ਮਹਿਲਾ ਬੇਲਾ ਪੁੱਤਰੀ ਤਾਵੋ ਵਾਸੀ ਡੈਲਟਾ ਸਟੇਟ ਜੋਂਬਾ ਨਾਈਜੀਰਿਆ (ਅਫਰੀਕਾ) ਹਾਲ ਵਾਸੀ ਜੀਆ ਮੈਮੋਰੀਅਲ ਪਬਲਿਕ ਸਕੂਲ ਦਿੱਲੀ ਨੰਗਲੋਈ ਜੋ ਕੀ ਪਾਕਿਸਤਾਨ ਦੇ ਸਮੱਗਲਰਾਂ ਨਾਲ ਤਾਲਮੇਲ ਕਰਕੇ ਭਾਰਤ/ ਪਾਕਿਸਤਾਨ ਸਰਹੱਦ ਤੋ ਵਖ ਵਖ ਤਰੀਕਿਆ ਨਾਲ ਹੈਰੋਇਨ ਦੀਆ ਖੇਪਾਂ ਮੰਗਵਾ ਕੇ, ਪੰਜਾਬ ਦੇ ਵਖ ਵਖ ਇਲਾਕਿਆ ਵਿੱਚ ਸਪਲਾਈ ਕਰਦੀ ਸੀ ।
ਗੱਡੀ ਦੇ ਡਰਾਈਵਰ ਦੀ ਪਹਿਚਾਣ ਦਲੀਪ ਕੁਮਾਰ ਪੁੱਤਰ ਮੁੰਨਾ ਲਾਲ ਵਾਸੀ ਸੈਕਟਰ 62, ਖੋਡਾ ਕਲੋਨੀ ਨੋਇਡਾ ਵਜੋ ਹੋਈ ਹੈ । ਇਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਇਸ ਮੌਕੇ ਤੇ ਡੀ ਐਸ ਪੀ ( ਡੀ) ਸਿਵਦਰਸਨ ਸਿੰਘ ਹਾਜ਼ਰ ਸਨ।