ਤਰਨਤਾਰਨ , 26 ਸਤੰਬਰ (ਅਮਿਤ ਮਰਵਾਹਾ )- ਜ਼ਿਲ੍ਹਾ ਤਰਨਤਾਰਨ ਦੇ ਥਾਣਾ ਝਬਾਲ ਦੇ ਪਿੰਡ ਗੱਗੋਬੂਆ ਵਿਚ ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਨਵਪ੍ਰੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ।
ਜਾਣਕਾਰੀ ਮੁਤਾਬਿਕ ਨਵਪ੍ਰੀਤ ਸਿੰਘ ਦਾ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੁਝ ਵਿਅਕਤੀਆਂ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਸੀ।ਘਟਨਾ ਦੇ ਪਿਛੋਕੜ ਬਾਰੇ ਅਜੇ ਤੱਕ ਪੁਲਿਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਕਿ ਗੋਲੀਬਾਰੀ ਤੋਂ ਪਹਿਲਾਂ ਦੋਨੋਂ ਧਿਰਾਂ ਵਿਚ ਤਕਰਾਰਬਾਜ਼ੀ ਵੀ ਹੋਈ ।
ਖ਼ਬਰਾਂ
ਅਕਾਲੀ ਲੀਡਰ ਦਾ ਗੋਲੀਆਂ ਮਾਰ ਕੇ ਕਤਲ,ਮੌਜੂਦਾ ਸਰਪੰਚ ਦਾ ਪਤੀ ਸੀ ਮ੍ਰਿਤਕ
26 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



