ਮੋਗਾ ,26 ਸਤੰਬਰ (ਜਸ਼ਨ )"ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਮੇਲਾ ਛਪਾਰ ਮੌਕੇ ਇੱਕ ਇਤਿਹਾਸਿਕ ਕਾਨਫਰੰਸ ਸਬੰਧੀ "ਅਕਾਲੀ ਦਲ ਵਾਰਸ ਪੰਜਾਬ ਦੇ" ਮੋਗਾ ਹਲਕਾ ਤੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀ ਟੀਮ ਨੇ ਪਿੰਡ ਚੁੱਪਕੀਤੀ ਵਿਖੇ ਮੀਟਿੰਗ ਕੀਤੀ ਗਈ । ਬੁਲਾਰਿਆਂ ਨੇ ਕਿਹਾ ਕਿ ਮੇਲਾ ਛਪਾਰ ਤੇ ਹੋਣ ਵਾਲੀ ਕਾਨਫਰੰਸ ਨੇ ਕਈ ਇਤਿਹਾਸਿਕ ਮੀਲ ਪੱਥਰ ਗੱਡਣੇ ਹਨ ਇਸ ਵਾਰ ਮਾਲਵੇ ਦੀ ਧਰਤੀ ਹੀ ਜਿੱਤ ਦੀ ਸ਼ੁਰੂਆਤ ਕਰੇਗੀ ਸਦੀਆਂ ਬਾਅਦ ਇੱਕ ਲੀਡਰ ਪੈਦਾ ਹੁੰਦਾ ਤੇ ਸਿੱਖ ਕੌਮ ਨੂੰ ਇਸਦਾ ਦਾ ਮਾਣ ਹੋਣਾ ਚਾਹੀਦਾ ਕਿ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਯੋਗ ਲੀਡਰ ਮਿਲਿਆ ਹੈ ਜਿਸ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਲੈ ਕੇ ਜਾਣਾ ਹੈ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੋਕਾਂ ਦੇ ਦਿਲਾਂ ਵਿਚ ਧੜਕਦਾ ਹੈ 2027 ਦੇ ਵਿੱਚ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਬਾਹਰ ਕੱਢਣਗੇ ਉਨਾਂ ਨੇ ਕਿਹਾ ਕਿ ਛਪਾਰ ਰੈਲੀ ਲਈ ਲੋਕਾਂ ਦੇ ਵਿੱਚ ਭਾਰੀ ਉਤਸਾਹ ਹੈ ਅਤੇ ਲੋਕ ਆਪ ਮੁਹਾਰੇ ਇਸ ਰੈਲੀ ਦੀਆਂ ਤਿਆਰੀਆਂ ਕਰ ਰਹੇ ਹਨ ਜਦੋਂ ਕਿ ਦੂਜੀਆਂ ਪਾਰਟੀਆਂ ਨੂੰ ਲੋਕ ਲੱਭੇ ਨਹੀਂ ਲੱਭਦੇ ਪਰ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸਾਹ ਹੈ
ਇਸ ਮੀਟਿੰਗ ਮੌਕੇ ਅਗਵਾਈ ਕਰਤਾ ਤਰਨਦੀਪ ਸਿੰਘ ਗਿੱਲ, ਭਰਾ ਜਗਜਿੰਦਰ ਸਿੰਘ ਗਿੱਲ,ਏਕਮ ਸਿੰਘ ਬਾਬਾ,ਸਵਰਨ ਸਿੰਘ ਸੰਧੂ, ਗੁਰਪ੍ਰੀਤ ਸਿੰਘ ਗੋਗਾ, ਸੰਦੀਪ ਸਿੰਘ ਯੂਥ ਆਗੂ,ਰਣਜੀਤ ਸਿੰਘ ਖਾਲਸਾ,ਗੁਰਵਿੰਦਰ ਸਿੰਘ ,ਕੋਮਲ ਸਿੰਘ ,ਕੁਲਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਡਾ. ਰਵਿੰਦਰ ਸਿੰਘ ,ਜਗਦੀਪ ਸਿੰਘ ,ਅਮਰੀਕ ਸਿੰਘ ,ਮਨਿੰਦਰ ਸਿੰਘ ਮਨੀ,ਸਤਨਾਮ ਸਿੰਘ ਖ਼ਾਲਸਾ ,ਧਰਮ ਸਿੰਘ ,ਗੁਰਮੀਤ ਸਿੰਘ ,ਸੁੱਖ ਚੜਿੱਕ ,ਜਸਵੰਤ ਸਿੰਘ ਚੜਿੱਕ,ਹਰਦੀਪ ਸਿੰਘ ਚੜਿੱਕ,ਹਰਵਿੰਦਰ ਸਿੰਘ ,ਗੁਰਵਿੰਦਰ ਸਿੰਘ,ਗੁਰਨਾਮ ਸਿੰਘ ਗਾਮਾ,ਸੁਖਚੈਨ ਸਿੰਘ ਨੰਬਰਦਾਰ, ਹਰਮੀਤ ਸਿੰਘ ਸੰਧੂ ਬਲਵੀਰ ਸਿੰਘ, ਜਗਪ੍ਰੀਤ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਸਨ।
ਖ਼ਬਰਾਂ
"ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਮੀਟਿਗਾਂ ਦੇ ਦੌਰ ਜਾਰੀ
26 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



