ਮੋਗਾ,11 ਨਵੰਬਰ (ਜਸ਼ਨ ):ਅਕਾਲੀ ਦਲ (ਵਾਰਿਸ ਪੰਜਾਬ ਦੇ ) ਹਲਕਾ ਮੋਗਾ ਵੱਲੋਂ ਆਪਣੀ ਮੁੱਢਲੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।ਮੋਗਾ ਹਲਕੇ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜਕਾਰੀ ਹਲਕਾ ਇੰਚਾਰਜ ਤਰਨਦੀਪ ਸਿੰਘ ਸਿੰਘਾਵਾਲਾ ਦੇ ਦਸਤਖਤਾਂ ਨਾਲ ਜਾਰੀ ਆਦੇਸ਼ਾਂ ਮੁਤਾਬਿਕ ਜਗਜਿੰਦਰ ਸਿੰਘ ਬੁੱਕਣ ਵਾਲਾ, ਦਵਿੰਦਰ ਸਿੰਘ ਰਣੀਆਂ, ਬਲਜੀਤ ਸਿੰਘ ਜੱਸ ਮੰਗੇਵਾਲਾ, ਸੁਖਦੀਪ ਸਿੰਘ ਝੰਡੇਆਣਾ ਗਰਬੀ ਅਤੇ ਏਕਮਕਾਰ ਸਿੰਘ ਚੁੱਪਕੀਤੀ ਨੂੰ ਕਮੇਟੀ ਵਿਚ ਮੈਂਬਰ ਮਨੋਨੀਤ ਕੀਤਾ ਗਿਆ ਹੈ ।
ਖ਼ਬਰਾਂ
ਅਕਾਲੀ ਦਲ (ਵਾਰਿਸ ਪੰਜਾਬ ਦੇ ) ਹਲਕਾ ਮੋਗਾ ਵੱਲੋਂ ਆਪਣੀ ਮੁੱਢਲੀ ਪੰਜ ਮੈਂਬਰੀ ਕਮੇਟੀ ਦਾ ਗਠਨ
12 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



