ਮੋਗਾ, 16 ਅਗਸਤ (ਜਸ਼ਨ)ਅਦਾਰਾ ਅਜੀਤ ਵਲੋਂ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਦੀ ਤਿਆਰੀ ਲਈ‘ਅਜੀਤ’ ਉਪ ਦਫ਼ਤਰ ਮੋਗਾ ਵਿਖੇ ਵਿਸ਼ੇਸ਼ ਮੀਟਿੰਗ ਸਥਾਨਕ ਸ਼ਹਿਰ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਉਪ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿਚ 40 ਦੇ ਕਰੀਬ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰ ਕੇ 20 ਅਗਸਤ ਨੂੰ ਲਗਾਏ ਜਾ ਰਹੇ ਖ਼ੂਨਦਾਨ ਕੈਂਪ ਵਿਚ ਖ਼ੂਨਦਾਨੀ ਭੇਜਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਰਿੰਦਰਪਾਲ ਸਿੰਘ ਨੇ ਉਪ ਦਫ਼ਤਰ ਮੋਗਾ ਵਿਖੇ ਪੁਜੀਆਂ ਸੰਸਥਾਵਾਂ ਦਾ ਆਪਣੇ ਵਲੋਂ ਤੇ ਸਮੁਚੀ ਟੀਮ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਜੋ ਸ਼ਾਰਟ ਨੋਟਿਸ ’ਤੇ ਦਿਤੇ ਸਦੇ ਨੂੰ ਸਵੀਕਾਰ ਕਰਦਿਆਂ ਪੁੱਜੀਆਂ ਤੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਲਗਾਏ ਗਏ ਦੋ ਕੈਂਪ ਬਹੁਤ ਜ਼ਿਆਦਾ ਸਫਲ ਰਹੇ ਹਨ ਤੇ ਇਸ ਵਾਰ ਲਗਾਇਆ ਜਾ ਰਿਹਾ ਇਹ ਖ਼ੂਨਦਾਨ ਕੈਂਪ ਤੁਹਾਡੇ ਸਹਿਯੋਗ ਨਾਲ ਬੇਹਦ ਸਫਲ ਰਹੇਗਾ| ਇਸ ਮੌਕੇ ਖਤਰੀ ਸਭਾ ਦੇ ਚੇਅਰਮੈਨ ਤੇ ਮਜ਼ਦੂਰ ਆਗੂ ਐਡਵੋਕੇਟ ਵਿਜੇ ਧੀਰ, ਐਨ.ਜੀ.ਓ. ਦੇ ਚੇਅਰਮੈਨ ਐਸ.ਕੇ. ਬਾਂਸਲ, ਉੱਘੇ ਸਮਾਜ ਸੇਵੀ ਤੇ ਸਟੇਜ ਦੇ ਧਨੀ ਰਾਕੇਸ਼ ਸਿਤਾਰਾ, ਸਾਬਕਾ ਪ੍ਰਿੰਸੀਪਲ ਬਲਵਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ‘ਅਜੀਤ’ ਉਪ ਦਫ਼ਤਰ ਦਾ ਇਹ ਬਹੁਤ ਵਡਾ ਉਪਰਾਲਾ ਹੈ ਜੋ ਮਨੁਖਤਾ ਦੀ ਸੇਵਾ ਲਈ ਹਰ ਸਾਲ ਡਾ. ਹਮਦਰਦ ਦੇ ਜਨਮ ਦਿਨ ’ਤੇ ਖ਼ੂਨਦਾਨ ਕੈਂਪ ਲਗਾ ਕੇ ਮਾਨਵਤਾ ਦੀ ਸੇਵਾ ਕਰਦੇ ਹਨ| ਉਨ੍ਹਾਂ ਕਿਹਾ ਕਿ ‘ਅਜੀਤ’ ਅਖ਼ਬਾਰ ਜਿਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮੁ¾ਦਈ þ ਉੱਥੇ ‘ਅਜੀਤ’ ਉਪ ਦਫ਼ਤਰ ਮੋਗਾ ਨੇ ਅਖ਼ਬਾਰ ਦੇ ਨਾਲ-ਨਾਲ ਧਾਰਮਿਕ ਤੇ ਸਮਾਜ ਸੇਵੀ ਖੇਤਰ ਵਿਚ ਵੀ ਵਡੀਆਂ ਪੈੜਾਂ ਪਾਈਆਂ ਹਨ| ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਇਸ ਖ਼ੂਨਦਾਨ ਕੈਂਪ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣਗੀਆਂ ਤੇ ਵਡੀ ਗਿਣਤੀ ਵਿਚ ਖ਼ੂਨਦਾਨੀ ਲਿਆ ਕੇ ਮਿਥੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਕੇ. ਬਾਂਸਲ, ਰਾਕੇਸ਼ ਸਿਤਾਰਾ ਖਤਰੀ ਸਭਾ, ਕ੍ਰਿਸ਼ਨ ਸੂਦ ਸੀਨੀਅਰ ਸਿਟੀਜ਼ਨ ਮੰਚ, ਦਰਸ਼ਨ ਸਿੰਘ ਵਿਰਦੀ ਐਨ.ਜੀ.ਓ., ਵਿਜੇ ਸ਼ਰਮਾ ਸੀਨੀਅਰ ਸਿਟੀਜ਼ਨ ਕੌਂਸਲ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਤੇ ਉੱਘੇ ਆਗੂ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ, ਚਰਨਜੀਤ ਸਿੰਘ ਸਮਾਜ ਸੇਵੀ, ਸੀ.ਐਮ. ਜਾਗਰਣ ਸੁਸਾਇਟੀ, ਮਨਮੋਹਨ ਸਿੰਘ ਬਿੰਦਰਾ ਉੱਘੇ ਸਮਾਜ ਸੇਵੀ, ਅਜੇ ਕੁਮਾਰ ਸਿੰਗਲਾ, ਓ.ਪੀ. ਕੁਮਾਰ ਸੋਸ਼ਲ ਵੈਲਫੇਅਰ ਸੁਸਾਇਟੀ, ਨਰੇਸ਼ ਬੋਹਤ ਪ੍ਰੈਜ਼ੀਡੈਂਟ ਭਾਵਾਧਸ, ਜੋਗਿੰਦਰ ਸਿੰਘ ਸੈਂਟਰਲ ਕਲਬ, ਮਨਪ੍ਰੀਤ ਸਿੰਘ ਸੈਂਟਰਲ ਕਲਬ, ਐਡਵੋਕੇਟ ਵਰੁਣ ਗੋਇਲ ਮਹਾਂਕਾਲ ਸੇਵਾ ਤੇ ਵੈਲਫੇਅਰ ਸੁਸਾਇਟੀ, ਐਡਵੋਕੇਟ ਗੌਰਵ ਗਰਗ ਚੇਅਰਮੈਨ ਮਹਾਂਕਾਲ ਸੇਵਾ ਸੁਸਾਇਟੀ, ਸ੍ਰੀਮਤੀ ਅਨਮੋਲ ਸ਼ਰਮਾ ਐਨ.ਜੀ.ਓ. ਅਨਮੋਲ ਯੋਗ ਸੇਵਾ ਸੰਮਤੀ, ਰਾਜ ਕੁਮਾਰ ਅਰੋੜਾ ਉੱਘੇ ਸਮਾਜ ਸੇਵੀ, ਪ੍ਰਵੀਨ ਕੁਮਾਰ ਟਰੇਡ ਯੂਨੀਅਨ, ਕਸ਼ਿਸ਼ ਬਾਂਸਲ ਮੇਲੇ ਮਈਆ ਸੇਵਾ ਸੁਸਾਇਟੀ, ਸੌਰਵ ਸ਼ਰਮਾ ਯੂਥ ਸੋਸ਼ਲ ਵੈਲਫੇਅਰ ਕਲਬ, ਅੰਮ੍ਰਿਤਪਾਲ ਸਿੰਘ ਪ੍ਰੈਜ਼ੀਡੈਂਟ ਸ਼ਰਨ ਫਾਊਂਡੇਸ਼ਨ, ਨਵਜੀਤ ਸਿੰਘ ਸ਼ਰਨ ਫਾਊਂਡੇਸ਼ਨ, ਕ੍ਰਿਸ਼ਨ ਤਾਇਲ, ਮਹੇਸ਼ ਗੋਇਲ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ 127, ਝਲਮਨ, ਅਨੰਦ ਸ਼ਰਮਾ, ਇੰਦਰਪ੍ਰੀਤ ਸਿੰਘ ਸ਼ੇਰੇ ਪੰਜਾਬ ਕਲਾਥ, ਤੁਸ਼ਾਰ, ਆਚਾਰੀਆ ਨੰਦ ਲਾਲ ਸ਼ਰਮਾ ਮੁਖ ਸੇਵਾਦਾਰ ਬਗਲਾਮੁਖੀ, ਦੀਪਕ ਬਜਾਜ, ਸੁਸ਼ੀਲ ਕੁਮਾਰ ਮਿਡਾ ਫਾਊਂਡਰ ਸ੍ਰੀ ਸਾਲਾਸਰ ਧਾਮ, ਸੌਰਵ ਗੋਇਲ, ਨਰੇਸ਼ ਕੁਮਾਰ ਮੋਗਾ, ਰਵੀ ਕਾਲੀਆ ਪ੍ਰੈਜ਼ੀਡੈਂਟ ਮਹਾਂਕਾਲ ਤੇ ਵੈਲਫੇਅਰ ਸੁਸਾਇਟੀ ਤੋਂ ਇਲਾਵਾ ਵਡੀ ਗਿਣਤੀ ਵਿਚ ਸੰਸਥਾਵਾਂ ਦੇ ਨੁਮਾਇੰਦੇ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਹਾਜ਼ਰ ਸਨ|
ਖ਼ਬਰਾਂ
ਅਦਾਰਾ ਅਜੀਤ ਵਲੋਂ ਖ਼ੂਨਦਾਨ ਕੈਂਪ 20 ਅਗਸਤ ਨੂੰ; ਸਮਾਜ ਸੇਵੀ ਸੰਸਥਾਵਾਂ ਵਲੋਂ ਭਰਵਾਂ ਹੁੰਗਾਰਾ;ਵੱਡੀ ਗਿਣਤੀ ’ਚ ਖ਼ੂਨਦਾਨੀ ਭੇਜਣ ਦਾ ਦਿੱਤਾ ਭਰੋਸਾ
16 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



