ਮੋਗਾ, 24 ਅਗਸਤ (ਜਸ਼ਨ ) ਮੋਗਾ ਜ਼ਿਲੇ ਦੀ ਸਿਆਸਤ ਅੰਦਰ ਚੁਨਿੰਦਾ ਅਜਿਹੇ ਆਗੂ ਹਨ ਜਿੰਨ੍ਹਾਂ ਨੇ ਹਮੇਸ਼ਾ ਇੱਕੋ ਪਾਰਟੀ ਨਾਲ ਵਫ਼ਾਦਾਰੀ ਪੁਗਾਈ ਤੇ ਇਸ ਲਗਾਤਾਰਤਾ ਨੂੰ ਹਮੇਸ਼ਾ ਬਰਕਰਾਰ ਰੱਖਿਆ ਭਾਵੇਂ ਵਿਰੋਧੀ ਧਿਰਾਂ ਵਿਚ ਹੁੰਦੇ ਔਖੇ ਸੌਖੇ ਹਾਲਾਤਾ ਦਾ ਸਾਹਮਣਾ ਵੀ ਕੀਤਾ ਪ੍ਰੰਤ ਇਹ ਆਗੂ ਆਪਣੀ ਪਾਰਟੀ ਨਾਲ ਅਡੋਲ ਜੁੜੇ ਰਹੇ, ਇੰਨ੍ਹਾਂ ਆਗੂਆਂ ਵਿਚੋਂ ਇੱਕ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਹਨ ਜਿੰਨ੍ਹਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ ਹੈ, ਹੁਣ ਜਦੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਦੰਗਲ ਭਖਣ ਲੱਗਾ ਹੈ ਤਾਂ ਇਹ ਆਗੂ ਫ਼ਿਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨ ਲੱਗਾ ਹੈ। ਨਾਂ ਅੱਕਣਾ ਤੇ ਨਾਂ ਥੱਕਣਾ ਸਿਰਫ਼ ਇੱਕੋ ਨਿਸ਼ਾਨਾ ਹੈ ਕਿ ਮੋਗਾ ਹਲਕੇ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲ੍ਹੀ ਪਾਉਣੀ ਹੈ ਤਾਂ ਜੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣ ਸਕੇ। ਰੋਜ਼ਾਨਾਂ ਮੋਗਾ ਹਲਕੇ ਦੇ ਸ਼ਹਿਰ ਤੇ ਪਿੰਡਾਂ ਵਿਚ ਮੀਟਿੰਗ ਕਰ ਰਹੇ ਸ੍ਰੀ ਵਿਨੋਦ ਬਾਂਸਲ ਨੂੰ ਹਲਕਾ ਨਿਵਾਸੀਆਂ ਦਾ ਮਿਲ ਰਿਹਾ ਸਮਰਥਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਟਕਸਾਲੀ, ’ਖਰੇ’ ਅਤੇ ਇਮਾਨਦਾਰੀ ਆਗੂਆਂ ਦੀ ਸੇਵਾ ਦਾ ਮੁੱਲ ਪਾਉਦਾ ਹੈ। ਸ਼ਹਿਰ ਮਗਰੋਂ ਪਿੰਡਾਂ ਦੀਆਂ ਮੀਟਿੰਗਾਂ ਵਿਚ ਸਾਬਕਾ ਚੇਅਰਮੈਨ ਬਾਂਸਲ ਦਾ ਕਾਫ਼ਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਪਿੰਡ ਡਰੋਲੀ ਭਾਈ ਵਿਖੇ ਸਾਹਿਬ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਦੇ ਗ੍ਰਹਿ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਂਸਲ ਨੇ ਕਿਹਾ ਕਿ ਸਮੱਸਿਆਵਾਂ ਨਾਲ ਚੁਫਰਿਓ ਘਿਰੇ ਪੰਜਾਬ ਨੂੰ ਮੰਝਧਾਰ ਵਿਚੋਂ ਸਿਰਫ਼ ਕਾਂਗਰਸ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ ਅੱਜ ਹਰ ਵਰਗ ਸਰਕਾਰ ਤੋਂ ਨਿਰਾਸ਼ ਹੋ ਕੇ ਅਗਾਮੀ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਤਾਂ ਜੋਂ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਂਦੀ ਜਾ ਸਕੇ। ਇਸ ਮੌਕੇ ਸਤਬੀਰ ਸਿੰਘ ਗੋਲਡੀ, ਇਕਬਾਲ ਸਿੰਘ ਸੰਘਾ, ਗੁਰਜੰਟ ਸਿੰਘ ਹੈਪੀ, ਰਵਿੰਦਰ ਸਿੰਘ ਰਵੀ, ਪ੍ਰਦੀਪ ਸਿੰਘ, ਅਮਰਦੀਪ ਸਿੰਘ, ਅਮਿਤ ਕੁਮਾਰ, ਜੰਗੀਰ ਸਿੰਘ ਸੰਘਾ, ਸੁਨੀਲ ਕੁਮਾਰ ਬੱਬੂ, ਬਾਵਾ ਸਿੰਘ, ਸੁਖਮੰਦਰ ਸਿੰਘ ਕੁੱਕੂ, ਸੁਖਮਨ ਸਿੰਘ, ਰਮਨਦੀਪ ਸਿੰਘ, ਜੋਬਨਪ੍ਰੀਤ ਸਿੰਘ, ਹਿੰਦਾ ਬਰਾੜ ਸੱਦੇਵਾਲਾ ਆਦਿ ਹਾਜ਼ਰ ਸਨ।
ਸਾਬਕਾ ਚੇਅਰਮੈਨ ਵਿਨੋਦ ਬਾਸਲ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਪਾਰਟੀ ਵਲੋਂ ਹਲਕੇ ਵਿਚ ਸ਼ੁਰੂ ਕੀਤੀ ਹਰ ਪਿੰਡ ਤੇ ਹਰ ਬੂਥ ਮਜ਼ਬੂਤ ਮੁਹਿੰਮ ਹਲਕੇ ਦੇ ਹਰ ਪਿੰਡ ਵਿਚ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹਲਕੇ ਵਿਚ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ।
ਸਾਬਕਾ ਚੇਅਰਮੈਨ ਸ੍ਰੀ ਵਿਨੋਦ ਬਾਂਸਲ ਨੇ ਕਿਹਾ ਕਿ ਹਲਕੇ ਨਿਵਾਸੀਆਂ ਦਾ ਉਤਸ਼ਾਹ ਦੱਸਦਾ ਹੈ ਕਿ ਉਹ ਮਿਸ਼ਨ 2027 ਨੂੰ ਫ਼ਤਹਿ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਕਾਂਗਰਸ ਪਾਰਟੀ ਹੀ ਇੱਕੋ ਇੱਕ ਬਦਲ ਹੈ।